Sirsa News: ਰੈੱਡ ਰਨ ਮੈਰਾਥਨ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

ਪੰਜ ਸਿਖਰਲੇ ਸਥਾਨਾਂ ’ਤੇ ਕਾਲਜ ਦੀਆਂ ਵਿਦਿਆਰਥਣਾਂ ਦਾ ਕਬਜ਼ਾ  

Khushdeep Singh Picture
Published On

ਸਰਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ ਫਾਰ ਐੱਚਆਈਵੀ ਅਵੇਅਰਨੈੱਸ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਸਿਖਰਲੇ ਪੰਜ ਸਥਾਨ ਕਾਲਜ ਦੀ ਝੋਲੀ ’ਚ ਆ ਗਏ। ਜਨਨਾਇਕ ਚੌਧਰੀ ਯੂਨੀਵਰਸਿਟੀ ਕ੍ਰਿਕਟ ਗਰਾਊਂਡ ਵਿੱਚ ਕਰਵਾਏ ਮੈਰਾਥਨ ’ਚ ਕਾਲਜ ਦੇ ਰੈੱਡ ਰਿਬਨ ਕਲੱਬ ਦੀਆਂ ਪੀਅਰ ਐਜੂਕੇਟਰਜ਼ ਨੇ ਆਪਣੀ ਖੇਡ ਪ੍ਰਤਿਭਾ, ਅਨੁਸ਼ਾਸਨ ਤੇ ਸਹਿਣ ਸ਼ਕਤੀ ਦੀ ਪਹਿਚਾਣ ਦਿੰਦਿਆਂ ਮੁਕਾਬਲੇ ’ਚ ਦਬਦਬਾ ਕਾਇਮ ਕੀਤਾ। ਕਾਲਜ ਦੀ ਪੂਨਮ (ਡੀਪੀਐਡ ਦੂਜਾ ਸਾਲ) ਨੇ ਪਹਿਲਾ, ਮਨੀਸ਼ਾ (ਬੀਐੱਸਸੀ ਫਿਜ਼ੀਕਲ ਹੈਲਥ ਐਂਡ ਸਪੋਰਟਸ ਐਜੂਕੇਸ਼ਨ ਦੂਜਾ ਸਾਲ) ਨੇ ਦੂਜਾ, ਪੁਸ਼ਪਾ (ਬੀਐੱਸਸੀ ਫਿਜ਼ੀਕਲ ਹੈਲਥ ਐਂਡ ਸਪੋਰਟਸ ਐਜੂਕੇਸ਼ਨ ਪਹਿਲਾ ਸਾਲ) ਨੇ ਤੀਜਾ, ਕਵਿਤਾ (ਬੀਪੀਐਡ ਪਹਿਲਾ ਸਾਲ) ਨੇ ਚੌਥਾ ਤੇ ਅੰਸ਼ਦੀਪ (ਬੀਐੱਸਸੀ ਫਿਜ਼ੀਕਲ ਹੈਲਥ ਐਂਡ ਸਪੋਰਟਸ ਐਜੂਕੇਸ਼ਨ) ਨੇ ਪੰਜਵਾਂ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : IND vs WI: ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੀ20 ਅੱਜ, ਮਯੰਕ ਦੀ ਜਗ੍ਹਾ ਪ੍ਰਿੰਸ ਯਾਦਵ ਨੂੰ ਮਿਲ ਸਕਦੈ ਮੌਕਾ

ਸ਼ਾਨਦਾਰ ਪ੍ਰਦਰਸ਼ਨ ’ਤੇ ਟਰਾਫੀ ਤੇ ਨਕਦ ਇਨਾਮ | Sirsa News

ਜ਼ਿਲ੍ਹਾ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਟਰਾਫੀ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥਣਾਂ ਨੇ ਮੈਰਾਥਨ ਰਾਹੀਂ ਖੇਡ ਪ੍ਰਤਿਭਾ ਦੇ ਨਾਲ ਐੱਚਆਈਵੀ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਮੋਂਗਾ ਨੇ ਵਿਦਿਆਰਥਣਾਂ ਦੀ ਉਪਲੱਬਧੀ ’ਤੇ ਰੈੱਡ ਰਿਬਨ ਕਲੱਬ ਇੰਚਾਰਜ ਡਾ. ਮੋਨਿਕਾ ਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥਣਾਂ ਦੀ ਮਿਹਨਤ, ਦ੍ਰਿੜ੍ਹ ਸੰਕਲਪ ਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ’ਚ ਡਾ. ਰੇਖਾ ਮਹਿਤਾ ਤੇ ਸ਼੍ਰੀਮਤੀ ਰਮਨ ਨੇ ਵੀ ਸਹਿਯੋਗ ਦਿੱਤਾ। ਕਾਲਜ ਦੀਆਂ ਵਿਦਿਆਰਥਣਾਂ ਦੀ ਇਸ ਉਪਲੱਬਧੀ ਨੂੰ ਕਾਲਜ ਲਈ ਮਾਣਯੋਗ ਦੱਸਿਆ ਗਿਆ। Sirsa News

About The Author

Related Posts