Punjab
IND vs WI: ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੀ20 ਅੱਜ, ਮਯੰਕ ਦੀ ਜਗ੍ਹਾ ਪ੍ਰਿੰਸ ਯਾਦਵ ਨੂੰ ਮਿਲ ਸਕਦੈ ਮੌਕਾ
ਭਾਰਤ ਵਾਧਾ ਮਜ਼ਬੂਤ ਕਰਨ, ਵੈਸਟਇੰਡੀਜ਼ ਸੀਰੀਜ਼ ’ਚ ਬਰਾਬਰੀ ਕਰਨ ਦੇ ਇਰਾਦੇ ਨਾਲ ਉਤਰੇਗਾ
ਸਪੋਰਟਸ ਡੈਸਕ। IND vs WI: ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਰਾਂਚੀ ਦੇ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ’ਚ ਸ਼ੁਰੂ ਹੋਵੇਗਾ। ਟੀਮ ਇੰਡੀਆ ਨੇ ਪਹਿਲਾ ਮੈਚ 8 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਭਾਰਤੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਇਸ ਸਾਲ ਟੀ20 ’ਚ 49 ਛੱਕੇ ਲਾਏ ਹਨ। ਉਹ ਅੱਜ ਆਪਣੇ ਪਹਿਲੇ ਛੱਕੇ ਜੜਦੇ ਹੀ, ਉਹ ਇਸ ਸਾਲ ਛੱਕਿਆਂ ਦਾ ਅਰਧ ਸੈਂਕੜਾ ਪੂਰਾ ਕਰਨ ਵਾਲੇ ਦੁਨੀਆ ਦੇ ਤੀਜੇ ਬੱਲੇਬਾਜ਼ ਬਣ ਜਾਣਗੇ। ਭਾਰਤੀ ਟੀਮ ਦੀ ਪਲੇਇੰਗ-11 ’ਚ ਵੀ ਬਦਲਾਅ ਸੰਭਵ ਹਨ। ਟੀਮ ਮਯੰਕ ਯਾਦਵ ਦੀ ਜਗ੍ਹਾ ਪ੍ਰਿੰਸ ਯਾਦਵ ਨੂੰ ਮੌਕਾ ਦੇ ਸਕਦੀ ਹੈ, ਮਯੰਕ ਯਾਦਵ ਨੇ ਪਹਿਲੇ ਮੈਚ ’ਚ 40 ਦੌੜਾਂ ਦਿੱਤੀਆਂ ਸਨ।
ਰਾਂਚੀ ’ਚ ਡੇ-ਨਾਈਟ ਟੀ20 ’ਚ ਸਿਰਫ਼ ਇੱਕ ਵਾਰ 200 ਦੌੜਾਂ ਦਾ ਸਕੋਰ ਬਣਿਆ
ਰਾਂਚੀ ’ਚ 10 ਡੇ-ਨਾਈਟ ਟੀ20 ਮੈਚ ਖੇਡੇ ਗਏ ਹਨ, ਤੇ ਸਿਰਫ਼ ਇੱਕ ਵਾਰ 200 ਦੌੜਾਂ ਦਾ ਅੰਕੜਾ ਪਾਰ ਕੀਤਾ ਗਿਆ ਹੈ। ਮੈਚ ਦੌਰਾਨ ਤਾਪਮਾਨ ਲਗਭਗ 27 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਹਲਕੀ ਬਾਰਿਸ਼ ਦੀ ਉਮੀਦ ਹੈ। ਹਾਲਾਂਕਿ ਪੂਰਾ ਮੈਚ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਭਾਰਤ ਨੇ ਵੈਸਟਇੰਡੀਜ਼ ਨੂੂੰ 21 ਵਾਰ ਹਰਾਇਆ | IND vs WI
ਭਾਰਤ ਤੇ ਵੈਸਟਇੰਡੀਜ਼ ਨੇ ਹੁਣ ਤੱਕ 32 ਟੀ20 ਮੁਕਾਬਲੇ ਖੇਡੇ ਹਨ। ਭਾਰਤ ਨੇ 21 ਮੈਚ ਜਿੱਤੇ ਹਨ, ਜਦੋਂ ਕਿ ਵੈਸਟਇੰਡੀਜ਼ ਨੇ 10 ਜਿੱਤੇ ਹਨ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ। India Vs West Indies
ਇਹ ਵੀ ਪੜ੍ਹੋ : Breast Cancer Awareness: ਬ੍ਰੈਸਟ ਕੈਂਸਰ ਸਿਰਫ਼ ਔਰਤਾਂ ਦੀ ਬਿਮਾਰੀ ਨਹੀਂ, ਪੁਰਸ਼ ਵੀ ਰਹਿਣ ਸਾਵਧਾਨ : WHO
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਨਮਨ ਧੀਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਪ੍ਰਿੰਸ ਯਾਦਵ/ਮਯੰਕ ਯਾਦਵ ਤੇ ਅਰਸ਼ਦੀਪ ਸਿੰਘ।
ਵੈਸਟਇੰਡੀਜ਼ : ਸ਼ਾਈ ਹੋਪ (ਕਪਤਾਨ, ਵਿਕਟਕੀਪਰ), ਕਾਮਿਲ ਪੂਰਨ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ, ਰੋਸਟਨ ਚੇਜ਼, ਸ਼ਮਰ ਸਪ੍ਰਿੰਗਰ, ਅਕੀਲ ਹੁਸੈਨ, ਸ਼ਮਰ ਜੋਸਫ਼, ਮੈਥਿਊ ਫੋਰਡ।