IND vs NZ: ਵੈਲਿੰਗਟਨ ਟੈਸਟ, ਪਹਿਲੇ ਦਿਨ ਭਾਰਤ ਸਾਹਮਣੇ ਕੰਧ ਵਾਂਗ ਡਟੇ ਨਿਕੋਲਸ ਤੇ ਫਿਲਿਪਸ, ਬੁਮਰਾਹ ਚਮਕੇ
ਪਹਿਲੇ ਦਿਨ ਨਿਊਜੀਲੈਂਡ 243/5, ਦਿਨ ਦੀ ਖੇਡ ਸਮਾਪਤ
ਸਪੋਰਟਸ ਡੈਸਕ। ਵੈਲਿੰਗਟਨ ਟੈਸਟ ਦਾ ਪਹਿਲਾ ਦਿਨ ਮਿਲਿਆ-ਜੁਲਿਆ ਦੋਵੇਂ ਟੀਮਾਂ ਦੇ ਨਾਂਅ ਰਿਹਾ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ੁਰੂਆਤੀ ਸੈਸ਼ਨ ’ਚ ਦਬਦਬਾ ਬਣਾਇਆ, ਪਰ ਬਾਅਦ ’ਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਵਾਪਸੀ ਕੀਤੀ। ਵੀਰਵਾਰ ਨੂੰ ਖੇਡ ਖਤਮ ਹੋਣ ਤੱਕ, ਨਿਊਜ਼ੀਲੈਂਡ ਦੀ ਟੀਮ ਨੇ 5 ਵਿਕਟਾਂ ਦੇ ਨੁਕਸਾਨ ’ਤੇ 243 ਦੌੜਾਂ ਬਣਾ ਲਈਆਂ ਸਨ। ਹੈਨਰੀ ਨਿਕੋਲਸ (113 ਨਾਬਾਦ) ਤੇ ਗਲੇਨ ਫਿਲਿਪਸ (94 ਨਾਬਾਦ) ਰਹੇ, ਜਿਨ੍ਹਾਂ ਵਿਚਕਾਰ ਹੁਣ ਤੱਕ 173 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਜਸਪ੍ਰੀਤ ਬੁਮਰਾਹ ਨੇ ਟੌਮ ਬਲੰਡੇਲ (5), ਟੌਮ ਲੈਥਮ (0) ਤੇ ਡੈਰਿਲ ਮਿਸ਼ੇਲ (1) ਦੀਆਂ ਵਿਕਟਾਂ ਹਾਸਲ ਕੀਤੀਆਂ। ਆਕਾਸ਼ ਦੀਪ ਨੇ ਰਚਿਨ ਰਵਿੰਦਰਾ (15) ਨੂੰ ਪਵੇਲੀਅਨ ਭੇਜਿਆ, ਜਦਕਿ ਅੰਸ਼ੁਲ ਕੰਬੋਜ ਨੇ ਡੇਵੋਨ ਕੋਨਵੇ ਦੀ ਵਿਕਟ ਹਾਸਲ ਕੀਤੀ।
ਦੋਵਾਂ ਟੀਮਾਂ ਦੀ ਪਲੇਇੰਗ-11
ਨਿਊਜ਼ੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੋਨਵੇ, ਹੈਨਰੀ ਨਿਕੋਲਸ, ਰਚਿਨ ਰਵਿੰਦਰਾ, ਡੈਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਨਾਥਨ ਸਮਿਥ, ਕਾਇਲ ਜੈਮੀਸਨ, ਮੈਟ ਹੈਨਰੀ ਤੇ ਜੈਕਬ ਡਫੀ।
ਭਾਰਤ : ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਦੇਵਦੱਤ ਪਡੀਕਲ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ, ਆਕਾਸ਼ ਦੀਪ, ਅੰਸ਼ੁਲ ਕੰਬੋਜ, ਜਸਪ੍ਰੀਤ ਬੁਮਰਾਹ ਤੇ ਪ੍ਰਸਿਧ ਕ੍ਰਿਸ਼ਨਾ।
ਇਹ ਵੀ ਪੜ੍ਹੋ : Home Safety Tips: ਘਰ ਦੀ ਸੁਰੱਖਿਆ ਵਿੱਚ ਨਾ ਵਰਤੋ ਲਾਪਰਵਾਹੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਦਾ ਰੱਖੋ ਖਾਸ ਧਿਆਨ
Comments