Breast Cancer Awareness: ਬ੍ਰੈਸਟ ਕੈਂਸਰ ਸਿਰਫ਼ ਔਰਤਾਂ ਦੀ ਬਿਮਾਰੀ ਨਹੀਂ, ਪੁਰਸ਼ ਵੀ ਰਹਿਣ ਸਾਵਧਾਨ : WHO

ਬ੍ਰੈਸਟ ਕੈਂਸਰ ਦੇ ਸ਼ੁਰੂਆਤ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

Khushdeep Singh Picture
Published On

ਨਵੀਂ ਦਿੱਲੀ (ਏਜੰਸੀ)। Breast Cancer Awareness: ਬ੍ਰੈਸਟ ਕੈਂਸਰ ਨੂੰ ਆਮ ਤੌਰ ’ਤੇ ਔਰਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਪੁਰਸ਼ ਵੀ ਇਸ ਦੀ ਚਪੇਟ ’ਚ ਆ ਸਕਦੇ ਹਨ ਵਿਸ਼ਵ ਸਿਹਤ ਸੰਗਠਨ ਮੁਤਾਬਕ, ਬ੍ਰੈਸਟ ਕੈਂਸਰ ਦੇ ਕਰੀਬ 99 ਫੀਸਦੀ ਮਾਮਲੇ ਔਰਤਾਂ ਤੇ 0.5 ਫੀਸਦੀ ਤੋਂ 1 ਫੀਸਦੀ ਮਾਮਲੇ ਪੁਰਸ਼ਾਂ ’ਚ ਹੁੰਦੇ ਹਨ ਅਕਤੂਬਰ ਨੂੰ ਬ੍ਰੈਸਟ ਕੈਂਸਰ ਜਾਗਰੂਰਕਤਾ ਮਹੀਨਾ ਮਨਾਇਆ ਜਾਂਦਾ ਹੈ। ਡਬਲਿਊਐੱਫਓ ਅਨੁਸਾਰ, ਪੁਰਸ਼ਾਂ ’ਚ ਮਾਮਲੇ ਘੱਟ ਹੋਣ ਕਾਰਨ ਉਹ ਅਕਸਰ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਬ੍ਰੈਸਟ ’ਚ ਗੰਢ,  ਉਸ ’ਚ  ਰਿਸਾਅ ਤੇ ਚਮੜੀ ’ਚ ਗੈਰ ਜ਼ਰੂਰੀ ਬਦਲਾਅ ਇਸ ਦੇ ਸੰਕੇਤ ਹੋ ਸਕਦੇ ਹਨ ਅਜਿਹੇ ਲੱਛਣ ਦਿਸਣ ’ਤੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਪੁਰਸ਼ਾਂ ’ਚ ਵੀ ਬਿਮਾਰੀ ਦਾ ਇਲਾਜ ਉਸ ਦੇ ਪ੍ਰਕਾਰ ਤੇ ਸਥਿਤੀ ਦੇ ਅਧਾਰ ’ਤੇ ਕੀਤਾ ਜਾਂਦਾ ਹੈ ਡਬਲਿਊਐੱਚਓ ਅਨੁਸਾਰ ਇਸ ਇਲਾਜ ਦੇ ਸਿਧਾਂਤ ਔਰਤਾਂ ਦੇ ਇਲਾਜ ਦੇ ਸਮਾਨ ਹਨ ਦੁਨੀਆ ਭਰ ’ਚ ਬ੍ਰੈਸਟ ਕੈਂਸਰ ਔਰਤਾਂ ’ਚ ਪਾਏ ਜਾਣ ਵਾਲੇ ਮੁੱਖ ਕੈਂਸਰ ’ਚ ਸ਼ਾਮਲ ਹੈ ਸਾਲ 2022 ’ਚ ਕਰੀਬ 23 ਲੱਖ ਔਰਤਾਂ ’ਚ ਇਸ ਦਾ ਪਤਾ ਚੱਲਿਆ, ਜਦੋਂਕਿ ਕਰੀਬ 6.70 ਲੱਖ ਔਰਤਾਂ ਦੀ ਮੌਤ ਹੋਈ ਮਾਹਿਰਾਂ ਮੁਤਾਬਕ, ਬਿਮਾਰੀ ਦੀ ਛੇਤੀ ਪਛਾਣ ਤੇ ਸਮੇਂ ’ਤੇ ਇਲਾਜ ਨਾਲ ਬਿਹਤਰ ਨਤੀਜੇ ਮਿਲ ਸਕਦੇ ਹਨ। Breast Cancer Awareness

ਇਹ ਵੀ ਪੜ੍ਹੋ : Punjab News: CM ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਨਵਾਂ ਮੋੜ, CBI ਜਾਂਚ ਰੋਕਣ ਦੀ ਮੰਗ ’ਤੇ ਸੁਣਵਾਈ ਮੁਲਤਵੀ

ਬੱਚਿਆਂ ’ਚ ਵਧਦਾ ਮੋਟਾਪਾ, ਡਬਲਿਊਐੱਚਓ ਦੀ ਪਹਿਲੀ ਕੌਮਾਂਤਰੀ ਗਾਈਡਲਾਈਨ

ਨਵੀਂ ਦਿੱਲੀ ਬੱਚਿਆਂ ਤੇ ਨੌਜਵਾਨਾਂ ’ਚ ਵਧਦੇ ਮੋਟਾਪੇ ਸਬੰਧੀ ਡਬਲਿਊਐੱਚਓ ਨੇ ਪਹਿਲੀ ਕੌਮਾਂਤਰੀ ਗਾਈਡਲਾਈਨ ਜਾਰੀ ਕੀਤੀ ਹੈ ਇਸ ’ਚ ਵਜ਼ਨ ਘਟਾਉਣ ਦੇ ਬਜਾਇ ਸਿਹਤਮੰਦ ਜੀਵਨਸ਼ੈਲੀ, ਸੰਤੁਲਿਤ ਖੁਰਾਕ, ਸਰੀਰਕ ਗਤੀਵਿਧੀ ਤੇ ਮਾਨਸਿਕ ਸਿਹਤ ’ਤੇ ਜ਼ੋਰ ਦਿੱਤਾ ਗਿਆ ਹੈ ਡਬਲਿਊਐੱਚਓ ਮੁਤਾਬਕ, 2024 ’ਚ ਦੁਨੀਆ ਭਰ ’ਚ 5 ਤੋਂ 19 ਸਾਲ ਦੇ ਕਰੀਬ 17 ਕਰੋੜ ਬੱਚੇ ਤੇ ਨੌਜਵਾਨ ਮੋਟਾਪੇ ਨਾਲ ਜੂਝ ਰਹੇ ਸਨ ਇਸ ਉਮਰ ਵਰਗ ’ਚ ਮੋਟਾਪੇ ਦੀ ਦਰ 1990 ਦੇ ਕਰੀਬ 2 ਫੀਸਦੀ ਤੋਂ ਵਧ ਕੇ 2024 ’ਚ 8 ਫੀਸਦੀ ਹੋ ਗਈ ਬਚਪਨ ਦਾ ਮੋਟਾਪਾ ਅੱਗੇ ਚੱਲ ਕੇ ਟਾਈਪ-2 ਡਾਇਬੀਟੀਜ਼ ਤੇ ਦਿਲ ਰੋਗ ਦਾ ਖਤਰਾ ਵਧਾ ਸਕਦਾ ਹੈ ਇਸ ਨਾਲ ਹੀ ਬੱਚਿਆਂ ਨੂੰ ਭੇਦਭਾਵ ਤੇ ਦਬਦਬਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਡਬਲਿਊਐੱਚਓ ਨੇ 0 ਤੋਂ 9 ਸਾਲ ਦੇ ਬੱਚਿਆਂ ਲਈ ਮੋਟਾਪੇ ਦੇ ਇਲਾਜ ’ਚ ਦਵਾਈਆਂ, ਬੈਰਿਆਟ੍ਰਿਕ ਸਰਜਰੀ ਤੇ ਵਜਨ ਘਟਾਉਣ ਵਾਲੇ ਉਪਕਰਨਾਂ ਦੀ ਸਿਫ਼ਾਰਸ਼ ਨਹੀਂ ਕੀਤੀ ਹੈ 10 ਤੋਂ 19 ਸਾਲ ਦੇ ਨੌਜਵਾਨਾਂ ’ਚ ਦਵਾਈਆਂ ’ਤੇ ਮਾਹਿਰਾਂ ਦੀ ਨਿਗਰਾਨੀ ’ਚ ਤਾਂ ਹੀ ਵਿਚਾਰ ਕਰਨ ਨੂੰ ਕਿਹਾ ਗਿਆ ਹੈ, ਜਦੋਂ ਜੀਵਨਸ਼ੈਲੀ ’ਚ ਬਦਲਾਅ ਨਾਲ ਲੋੜੀਂਦਾ ਫਾਇਦਾ ਨਾ ਹੋਵੇ।

About The Author

Related Posts