Punjab Weather Today: ਅੱਜ ਪੂਰੇ ਪੰਜਾਬ ’ਚ ਮੌਸਮ ਰਹੇਗਾ ਖੁਸ਼ਕ, ਇਸ ਦਿਨ ਤੋਂ ਕੁਝ ਇਲਾਕਿਆਂ ’ਚ ਮੀਂਹ ਦੀ ਸੰਭਾਵਨਾ, ਵੇਖੋ

ਅੱਜ ਪੂਰੇ ਪੰਜਾਬ ’ਚ ਮੌਸਮ ਰਹੇਗਾ ਖੁਸ਼ਕ, ਇਸ ਦਿਨ ਤੋਂ ਕੁਝ ਇਲਾਕਿਆਂ ’ਚ ਮੀਂਹ ਦੀ ਸੰਭਾਵਨਾ, ਵੇਖੋ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। Punjab Weather Today: ਪੰਜਾਬ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਵਾਪਸੀ ਰੇਖਾ ਪਟਿਆਲਾ ਤੇ ਗੁਰਦਾਸਪੁਰ ਤੋਂ ਹੋ ਕੇ ਲੰਘ ਰਹੀ ਹੈ। ਅਗਲੇ ਇੱਕ ਤੋਂ ਦੋ ਦਿਨਾਂ ਦੌਰਾਨ ਮਾਨਸੂਨ ਪੰਜਾਬ ਦੇ ਬਾਕੀ ਹਿੱਸਿਆਂ ਤੋਂ ਵਾਪਸ ਹੁੰਦਾ ਹੋਇਆ ਚੰਡੀਗੜ੍ਹ ਤੇ ਦਿੱਲੀ ਵੱਲ ਅੱਗੇ ਵਧ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੂਰੇ ਪੰਜਾਬ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪੱਛਮੀ ਹਵਾਵਾਂ ਚੱਲਣ ਕਾਰਨ ਬੱਦਲ ਬਣਨ ਦੀ ਗਤੀਵਿਧੀ ਘੱਟ ਰਹਿ ਰਹੀ ਹੈ। ਹਾਲਾਂਕਿ, 25 ਸਤੰਬਰ ਦੇ ਆਸ-ਪਾਸ ਪੰਜਾਬ ਸਮੇਤ ਕੁਝ ਇਲਾਕਿਆਂ ’ਚ ਬੱਦਲ ਛਾਉਣ ਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ।

ਕਿ ਇਸ ਮੀਂਹ ਦਾ ਮਾਨਸੂਨ ਦੀ ਵਾਪਸੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੋਵੇਗਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਾਨ ’ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਪਟਿਆਲਾ ’ਚ ਸਭ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ’ਚ ਗਰਮੀ ਦਾ ਅਸਰ ਅਜੇ ਵੀ ਬਣਿਆ ਹੋਇਆ ਹੈ ਤੇ ਮੌਸਮ ਮਈ ਮਹੀਨੇ ਵਰਗਾ ਮਹਿਸੂਸ ਹੋ ਰਿਹਾ ਹੈ। ਮਾਨਸੂਨ ਦੀ ਵਾਪਸੀ ਬਾਵਜੂਦ ਆਉਣ ਵਾਲੇ ਦਿਨਾਂ ’ਚ ਤਾਪਮਾਨ ਤੇ ਮੀਂਹ ਦੀ ਸਥਿਤੀ ’ਤੇ ਮੌਸਮ ਵਿਭਾਗ ਦੀ ਨਿਗਰਾਨੀ ਜਾਰੀ ਰਹੇਗੀ। ਇਸ ਵਾਰ ਪੰਜਾਬ ’ਚ ਮਾਨਸੂਨ ਆਮ ਨਾਲੋਂ 39 ਫ਼ੀਸਦੀ ਘੱਟ ਰਿਹਾ ਹੈ। ਮੀਂਹ ਦੀ ਘਾਟ ਦਾ ਪ੍ਰਭਾਵ ਖੇਤੀਬਾੜੀ, ਬਿਜਲੀ ਦੀ ਮੰਗ ਤੇ ਭੂ-ਜਲ ਪੱਧਰ ’ਤੇ ਪੈਣ ਦੀ ਸੰਭਾਵਨਾ ਹੈ। ਕਿਸਾਨਾਂ ਤੇ ਸਬੰਧਤ ਵਿਭਾਗਾਂ ਲਈ ਮੀਂਹ ਦੀ ਘਾਟ ਤੇ ਪਾਣੀ ਦੀ ਉਪਲਬਧਤਾ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ : CET Exam 2026: ਸੀਈਟੀ ਪ੍ਰੀਖਿਆ ਦੀ ਤਰੀਕ ਬਦਲੀ, 40 ਲੱਖ ਉਮੀਦਵਾਰ ਹੋਣਗੇ ਪ੍ਰਭਾਵਿਤ

About The Author

Related Posts