Mansa News: ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 'ਚ ਹਾਦਸਾ, ਇੱਕ ਦੀ ਮੌਤ, 5 ਜਣੇ ਜਖ਼ਮੀ

ਕੋਟ ਧਰਮੂ ਦੇ ਨਜ਼ਦੀਕ ਹੋਇਆ ਹਾਦਸਾ

Ravinder Sharma Picture
Published On

ਮਾਨਸਾ (ਸੁਖਜੀਤ ਮਾਨ )। ਬੀਜੇਪੀ ਦੀ ਨਸ਼ਾ  ਮੁਕਤ ਪੰਜਾਬ ਯਾਤਰਾ ਝੁਨੀਰ ਤੋਂ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਯੁਵਾ ਨੇਤਾ ਦੀ ਮੌਤ ਹੋ ਗਈ ਜਦੋੰਕਿ 5 ਆਗੂ ਗੰਭੀਰ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਪਹਿਲਾਂ ਮਾਨਸਾ ਤੇ ਸਰਦੂਲਗੜ੍ਹ ਹਸਪਤਾਲ ਲਿਜਾਇਆ ਗਿਆ ਜਿੱਥੋਂ ਅੱਗੇ ਕੁਝ ਨੂੰ ਏਮਜ ਬਠਿੰਡਾ ਤੇ ਡੀਐਮਸੀ ਲਿਜਾਇਆ ਗਿਆ ਹੈ।

ਵੇਰਵਿਆਂ ਮੁਤਾਬਿਕ 'ਨਸ਼ਾ ਮੁਕਤ ਪੰਜਾਬ ਯਾਤਰਾ' ਜਦੋਂ ਅੱਜ ਝੁਨੀਰ ਦੇ ਪੜ੍ਹਾਅ ਤੋਂ ਵਾਪਿਸ ਆ ਰਹੀ ਸੀ ਤਾਂ ਰਸਤੇ ਵਿੱਚ ਕੋਟਧਰਮੂ ਕੋਲ ਹੋਏ ਇੱਕ ਹਾਦਸੇ ਵਿੱਚ ਭਾਜਪਾ ਦੇ ਯੁਵਾ ਨੇਤਾ ਅਰਸ਼ਦੀਪ ਸਿੰਘ ਰਮਦਿੱਤੇ ਵਾਲਾ ਦੀ ਮੌਤ ਹੋ ਗਈ ਜਦੋੰਕਿ ਵਿਨੋਦ ਕਾਲੀ ਸਮੇਤ ਹੋਰ ਕਈ ਆਗੂ ਗੰਭੀਰ ਫੱਟੜ ਹੋ ਗਏ। ਜਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਅਤੇ ਸਰਦੂਲਗੜ੍ਹ ਵਿਖੇ ਲਿਜਾਇਆ ਗਿਆ ਹੈ। ਸਿਵਲ ਹਸਪਤਾਲ ਮਾਨਸਾ ਦੇ ਐਸਐਮਓ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਕੋਟ ਧਰਮੂ ਦੇ ਨਜ਼ਦੀਕ ਇਹ ਹਾਦਸਾ ਹੋਇਆ ਹੈ ‌।

Read Also : ਅੰਮ੍ਰਿਤਸਰ ’ਚ ਪੁਲਿਸ ਦਾ ਵੱਡਾ ਐਕਸ਼ਨ! ਮੁਕਾਬਲੇ ਤੋਂ ਬਾਅਦ ਗੈਂਗਸਟਰ ਕਾਬੂ

ਸਵਿਫਟ ਕਾਰ ਵਿੱਚ ਛੇ ਜਣੇ ਆ ਰਹੇ ਸਨ ਤਾਂ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਯੁਵਾ ਭਾਜਪਾ ਨੇਤਾ ਅਰਸ਼ਦੀਪ ਸਿੰਘ ਰਮਦਿੱਤੇ ਵਾਲਾ ਦੀ ਮੌਤ ਹੋ ਗਈ ਜਦੋਂ ਕਿ ਪੰਜ ਜਣੇ ਜ਼ਖਮੀ ਹਨ। ਪੰਜ ਜਖਮੀਆਂ ਵਿੱਚੋਂ ਚਾਰ ਜਣਿਆਂ ਨੂੰ ਏਮਜ ਹਸਪਤਾਲ ਅਤੇ ਇੱਕ ਜਖਮੀ ਨੂੰ ਡੀਐਮਸੀ ਹਸਪਤਾਲ ਦਾ ਭੇਜਿਆ ਗਿਆ ਹੈ। ਜਖਮੀਆਂ ਵਿੱਚ ਵਿਨੋਦ ਕਾਲੀ, ਭੀਮ ਦੇ ਇਲਾਵਾ ਤਿੰਨ ਜਾਣੇ ਹੋਰ ਹਨ। ਭਾਜਪਾ ਆਗੂ ਮਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਇਸ ਦਰਦਨਾਕ ਹਾਦਸੇ ਕਾਰਨ ਪਾਰਟੀ ਦੀਆਂ ਬੋਹਾ ਤੇ ਮਾਨਸਾ ਦੀਆਂ ਯਾਤਰਾ ਰੈਲੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

About The Author

Related Posts