Agriculture News: ਸਰਵੇਖਣ ਟੀਮ ਵੱਲੋਂ ਨਰਮੇ ਦੇ ਖੇਤਾਂ ਦਾ ਦੌਰਾ

ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੁਆਰਾ ਸਿਫਾਰਿਸ ਅਨੁਸਾਰ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਦੀ ਸਲਾਹ

Khushdeep Singh Picture
Published On

Agriculture News: ਬਠਿੰਡਾ (ਭੁਪਿੰਦਰ ਸਿੰਘ)। ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਮੁਕਤਸਰ ਸਾਹਿਬ ਦੀ ਅਗਵਾਈ ’ਚ ਕਪਾਹ ਦੀ ਫ਼ਸਲ ਦਾ ਸਰਵੇਖਣ ਕਰਨ ਲਈ ਟੀਮ ਨੇ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਗਹਿਰੀ ਬੁੱਟਰ, ਸੰਗਤ ਕਲਾਂ ਤੇ ਪੱਕਾ ਕਲਾਂ ਦਾ ਦੌਰਾ ਕੀਤਾ। ਸਰਵੇਖਣ ਦੌਰਾਨ ਵੇਖਿਆ ਗਿਆ ਕਿ ਨਰਮੇ ਦੀ ਫਸਲ ਇਸ ਸਮੇਂ ਠੀਕ ਹੈ ਪਰ ਮੌਸਮ ਰਸ ਚੂਸਕ ਕੀੜਿਆਂ ਲਈ ਅਨੁਕੂਲ ਬਣਿਆ ਹੋਇਆ ਹੈ, ਸਰਵੇਖਣ ਟੀਮ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਚਿੱਟੀ ਮੱਖੀ ਜਾਂ ਤੇਲਾ ਆਰਥਿਕ ਕਗਾਰ ਤੋਂ ਵੱਧ ਜਾਂਦਾ ਹੈ, ਤਾਂ ਸਾਰਿਆਂ ਤੋਂ ਪਹਿਲਾਂ ਨਿੰਮ ਦੀ ਸਪਰੇਅ ਨੂੰ ਤਰਜੀਹ ਦਿੱਤੀ ਜਾਵੇ, ਉਸ ਤੋਂ ਬਾਅਦ ਪੀਏਯੂ ਦੀਆਂ ਸਿਫਾਰਸ਼ਾਂ ਮੁਤਾਬਿਕ ਫਲੋਨੀਕਾਮਿਡ 50 ਡਬਲਿਊ ਜੀ 80 ਗ੍ਰਾਮ/ਏਕੜ ਜਾਂ ਡਾਇਨੋਟੇਫੁਰਾਨ 20 ਐਸਜੀ 60 ਗ੍ਰਾਮ/ਏਕੜ ਦਾ ਛਿੜਕਾਅ ਕੀਤਾ ਜਾਵੇ। Agriculture News

Read Also : Student Protest: ਵਿਦਿਆਰਥੀ ਅੰਦੋਲਨ ਖੱਬੇ ਪੱਖੀ ਲਹਿਰ ਲਈ ਮੀਲ ਪੱਥਰ : ਹਰਦੇਵ ਅਰਸ਼ੀ

ਇਸੇ ਤਰ੍ਹਾਂ ਹੀ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦੇ ਬਾਲਗਾਂ ਤੇ ਨਿੰਫ ਆਬਾਦੀ ਦੇ ਜ਼ਿਆਦਾ ਹਮਲੇ ਦੀ ਸਥਿਤੀ ’ਚ, 5-7 ਦਿਨਾਂ ਦੇ ਅੰਤਰਾਲ ਨਾਲ ਅਫਿਡੋਪਾਇਰੋਪਿਨ 400 ਮਿਲੀਲੀਟਨਰ ਪ੍ਰਤੀ ਏਕੜ ਜਾਂ ਪਾਇਰੀਫਲੂਕੀਨਾਜੋਨ 200 ਗ੍ਰਾਮ ਪ੍ਰਤੀ ਏਕੜ ਨੂੰ ਤਰਜੀਹ ਦਿੱਤੀ ਜਾਵੇ। ਉਸ ਤੋਂ ਬਾਅਦ ਪਾਈਰੀਪਰੋਕਸੀਫਿਨ 500 ਮਿਲੀਲੀਟਨਰ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਵੇ। ਜੇਕਰ ਭਾਰੀ ਬਾਰਸ਼ ਕਾਰਨ ਬੂਟੇ ਮੁਰਝਾਉਣ ਦੀ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਖੇਤਾਂ ’ਚ ਤੁਰੰਤ ਕੋਬਾਲਟ ਕਲੋਰਾਈਡ ਦੀ ਸਪਰੇ ਕੀਤੀ ਜਾਵੇ। ਕੋਬਾਲਟ ਕਲੋਰਾਈਡ ਸਬੰਧਤ ਬਲਾਕ ਖੇਤੀਬਾੜੀ ਤੋ ਹਾਸਲ ਕੀਤੀ ਜਾ ਸਕਦੀ ਹੈ। ਨਰਮੇ/ਕਪਾਹ ਦੀ ਫਸਲ ਇਸ ਵੇਲੇ ਫੁੱਲਾਂ ਤੇ ਹੈ। ਇਸ ਵੇਲੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਰੋਕਥਾਮ ਲਈ ਪੀਏਯੂ ਦੀਆਂ ਸਿਫਾਰਸ਼ਾਂ ਅਨੁਸਾਰ ਬਲੈਕਟ ਸਪਰੇ ਦੀ ਲੋੜ ਹੈ। ਮੈਗਨੀਸ਼ੀਅਮ ਦੀ ਘਾਟ ਲਈ ਮੈਗਨੀਸ਼ੀਅਮ ਸਲਫੇਟ 1 ਕਿਲੋਗ੍ਰਾਮ ਪ੍ਰਤੀ 100 ਲੀਟਰ ਪਾਣੀ ’ਚ ਘੋਲ ਕੇ ਸਪਰੇ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸਾਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਨੇੜਲੇ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾਵੇ।

About The Author

Related Posts