BJP Office Sangrur News: ਸੰਗਰੂਰ ਦੇ ਭਾਜਪਾ ਦਫਤਰ 'ਤੇ ਪੈਟਰੋਲ ਬੰਬ ਨਾਲ ਹਮਲਾ

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Ravinder Sharma Picture
Published On

ਸੰਗਰੂਰ (ਗੁਰਪ੍ਰੀਤ ਸਿੰਘ)। ਸੰਗਰੂਰ ਦੇ ਬੀਜੇਪੀ ਦਫਤਰ ਵਿੱਚ ਕੁਝ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਮਲਾਵਰ ਆਪਣੀ ਕੋਸ਼ਿਸ਼ ਵਿੱਚ ਅਸਫਲ ਹੋ ਗਏ ਕਿਉਂਕਿ ਬੋਤਲ ਟੁੱਟਣ ਕਾਰਨ ਅੱਗ ਲੱਗ ਨਹੀਂ ਸਕੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਭਾਜਪਾ ਆਗੂ ਰਣਦੀਪ ਸਿੰਘ ਦਿਓਲ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਦੇ ਕਰੀਬ ਭਾਜਪਾ ਦਫਤਰ ਦੇ ਸੁਰੱਖਿਆ ਗਾਰਡ ਨੂੰ ਪੈਟਰੋਲ ਦੀ ਸਮੈਲ ਆਈ ਅਤੇ ਉਸਨੇ ਦੇਖਿਆ ਬਾਹਰੋਂ ਕਿਸੇ ਨੇ ਪੈਟਰੋਲ ਕੱਚ ਦੀ ਬੋਤਲ ਵਿੱਚ ਅੱਗ ਲਾ ਕੇ ਅੰਦਰ ਸੁੱਟਿਆ ਸੀ। ਹਮਲਾਵਰਾਂ ਨੇ ਚਾਹੇ ਇਸ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਸਾਬਿਤ ਹੋਏ। ਉਹਨਾਂ ਮੰਗ ਕੀਤੀ ਕਿ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅਤੇ ਹਮਲਾ ਕਰਨ ਵਾਲੇ ਛੱਤ ਤੇ ਛੇਤੀ ਕਾਬੂ ਕੀਤੇ ਜਾਣ।

BJP Office Sangrur 2

ਉਧਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਭਾਜਪਾ ਆਗੂਆਂ ਅਨੁਸਾਰ ਮੁਢਲੀ ਪੜਤਾਲ ਵਿੱਚ ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ ਪਰ ਉਹ ਕਿਸੇ ਦੋਸ਼ੀ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋ ਸਕੀ।

Read Also : ਮੰਤਰੀ ਅਮਨ ਅਰੋੜਾ ਦੀ ਕਿਸਾਨਾਂ ਤੇ ਆਮ ਜਨਤਾ ਦੇ ਹੱਕ 'ਚ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਹਦਾਇਤ, ਤੁਸੀਂ ਵੀ ਪੜ੍ਹੋ

 

About The Author

Related Posts