Road Accident: ਖੰਨਾ ਨੈਸ਼ਨਲ ਹਾਈਵੇ ’ਤੇ ਦੋ ਬੋਲੇਰੋ ਪਿਕਅੱਪ ਦੀ ਟੱਕਰ, ਇੱਕ ਦੀ ਮੌਤ, ਪੰਜ ਜ਼ਖ਼ਮੀ

ਖੰਨਾ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ

Khushdeep Singh Picture
Published On

ਖੰਨਾ (ਸੱਚ ਕਹੂੰ ਨਿਊਜ਼/ਹਿੰ.ਸ.)। ਖੰਨਾ ਨੈਸ਼ਨਲ ਹਾਈਵੇ ’ਤੇ ਬੀਜਾ ਨੇੜੇ ਰਾਇਲ ਟੱਚ ਦੇ ਕੋਲ ਸ਼ਨਿੱਚਵਾਰ ਸਵੇਰੇ ਵਾਪਰੇ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਹਾਦਸਾ ਦੋ ਬੋਲੇਰੋ ਪਿਕਅੱਪ ਵਾਹਨਾਂ ਦੀ ਟੱਕਰ ਕਾਰਨ ਵਾਪਰਿਆ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਸੜਕ ਸੁਰੱਖਿਆ ਫੋਰਸ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇੱਕ ਬੋਲੇਰੋ ਪਿਕਅੱਪ ਦਾ ਟਾਇਰ ਫਟਣ ਕਾਰਨ ਉਹ ਸੜਕ ਦੇ ਵਿਚਕਾਰ ਖੜ੍ਹਾ ਹੋ ਗਿਆ ਸੀ। ਉਸ ਸਮੇਂ ਤਿੰਨ ਵਿਅਕਤੀ ਵਾਹਨ ਦਾ ਟਾਇਰ ਬਦਲ ਰਹੇ ਸਨ।

ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਹੋਰ ਬੋਲੇਰੋ ਪਿਕਅੱਪ ਨੇ ਖੜ੍ਹੇ ਵਾਹਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਗੋਰਖਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਇਸ਼ਰਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਮਨੀਸ਼ (ਸਹਾਰਨਪੁਰ, ਉੱਤਰ ਪ੍ਰਦੇਸ਼), ਮੁਹੰਮਦ ਇਜ਼ਹਾਰ (ਹਰਿਦੁਆਰ, ਉੱਤਰਾਖੰਡ), ਉਮਰ (ਗੋਰਖਪੁਰ, ਉੱਤਰ ਪ੍ਰਦੇਸ਼), ਸੋਨੂ (ਗੋਰਖਪੁਰ, ਉੱਤਰ ਪ੍ਰਦੇਸ਼) ਤੇ ਉਜਾਕਤ (ਸਹਾਰਨਪੁਰ, ਉੱਤਰ ਪ੍ਰਦੇਸ਼) ਜ਼ਖ਼ਮੀ ਹੋਏ ਹਨ। ਐਸਐਸਐਫ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਕਰੇਨ ਦੀ ਮਦਦ ਨਾਲ ਦੋਵੇਂ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾਇਆ ਤੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ। ਘਟਨਾ ਦੀ ਜਾਣਕਾਰੀ ਖੰਨਾ ਕੰਟਰੋਲ ਰੂਮ ਨੂੰ ਵੀ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Read Also : IND vs ENG: ਕੀ ਦੂਜੇ ਟੀ20 ਮੈਚ ਦੌਰਾਨ ਡੈਬਿਊ ਕਰਨ ਜਾ ਰਹੇ ਵੈਭਵ ਸੂਰਿਆਵੰਸ਼ੀ? ਮੁਕਾਬਲਾ ਅੱਜ

About The Author

Related Posts