Guruharsahai News: ਗੁਰੂਹਰਸਹਾਏ ਫਲਾਈਓਵਰ ਨੇੜੇ ਤੇਜ਼ ਰਫ਼ਤਾਰ ਟਰੈਕਟਰ ਨੇ ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ

ਫਲਾਈਓਵਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ

Khushdeep Singh Picture
Published On

Guruharsahai News: ਗੁਰੂਹਰਸਹਾਏ (ਸੱਚ ਕਹੂੰ ਨਿਊਜ਼/ਹਿੰ.ਸ.)। ਗੁਰੂਹਰਸਹਾਏ ’ਚ ਫਲਾਈਓਵਰ ਨੇੜੇ ਇੱਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਪਾਣੀ ਵਾਲੇ ਟੈਂਕਰ ਲੈ ਕੇ ਆ ਰਹੇ ਟਰੈਕਟਰ ਨੇ ਪੁਲਿਸ ਦੀ ਡਾਇਲ-112 ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਵਾਹਨ ਤੇ ਟਰੈਕਟਰ ਦੋਵੇਂ ਨੁਕਸਾਨੇ ਗਏ। ਇਸ ਤੋਂ ਇਲਾਵਾ ਪਿੱਛੇ ਆ ਰਹੀਆਂ 2 ਤੋਂ 3 ਹੋਰ ਗੱਡੀਆਂ ਵੀ ਆਪਸ ’ਚ ਟਕਰਾ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ। ਜਾਣਕਾਰੀ ਮੁਤਾਬਕ, ਡਾਇਲ-112 ਗੱਡੀ ’ਚ ਸਵਾਰ ਪੁਲਿਸ ਕਰਮਚਾਰੀ ਜਗਤਾਰ ਸਿੰਘ ਲੱਖੋਂ ਕੇ ਬਹਿਰਾਮ ਤੋਂ ਗੁਰੂਹਰਸਹਾਏ ਫਲਾਈਓਵਰ ਵੱਲ ਜਾ ਰਹੇ ਸਨ। ਇਸ ਦੌਰਾਨ ਸ਼ਹੀਦ ਊਧਮ ਸਿੰਘ ਚੌਕ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ, ਜਿਸ ’ਤੇ ਪਾਣੀ ਦਾ ਟੈਂਕਰ ਲੱਗਾ ਹੋਇਆ ਸੀ, ਨੇ ਪੁਲਿਸ ਗੱਡੀ ਨੂੰ ਟੱਕਰ ਮਾਰ ਦਿੱਤੀ।

Read Also : Jalandhar News: ਜਲੰਧਰ ’ਚ ਪੁਲਿਸ ਮੁਕਾਬਲੇ ਤੋਂ ਬਾਅਦ ਹਸਪਤਾਲ ਫਾਇਰਿੰਗ ਮਾਮਲੇ ਦਾ ਮੁਲਜ਼ਮ ਕਾਬੂ, ਲੱਤ ’ਚ ਲੱਗੀ ਗੋਲੀ

ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਅਤੇ ਸਰਕਾਰੀ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਮੌਕੇ ’ਤੇ ਇਕੱਠੇ ਹੋ ਗਏ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਇਸ ਦੌਰਾਨ ਟਰੈਕਟਰ ’ਚੋਂ ਮੋਬਿਲ ਆਇਲ ਸੜਕ ’ਤੇ ਫੈਲ ਗਿਆ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕੁਝ ਵਾਹਨ ਚਾਲਕ ਫਿਸਲ ਕੇ ਡਿੱਗਦੇ ਵੀ ਨਜ਼ਰ ਆਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫਰਾਰ ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। Guruharsahai News

About The Author

Related Posts