Ghaggar River: ਘਨੌਰ ਖੇਤਰ ’ਚ ਘੱਗਰ ਦਰਿਆ ਦਾ ਪਾਣੀ ਘਟਿਆ, ਕਿਸਾਨਾਂ ਨੇ ਲਈ ਰਾਹਤ ਦੀ ਸਾਹ

ਪਿੰਡਾਂ ਦੇ ਲੋਕਾਂ ਨੇ ਵੀ ਲਈ ਰਾਹਤ ਦਾ ਸਾਹ

Khushdeep Singh Picture
Published On

Ghaggar River: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪਟਿਆਲਾ ਜ਼ਿਲ੍ਹੇ ਦੇ ਘਨੌਰ ਖੇਤਰ ’ਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਪੱਧਰ ਲਗਾਤਾਰ ਘਟਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਐਤਵਾਰ ਦੁਪਹਿਰ ਤੱਕ ਦਰਿਆ ’ਚ ਪਾਣੀ ਦਾ ਪੱਧਰ 4 ਫੁੱਟ ਤੋਂ ਵੀ ਹੇਠਾਂ ਪਹੁੰਚ ਗਿਆ, ਜੋ ਕਿ 16 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਘੱਟ ਹੈ। ਪਹਾੜੀ ਤੇ ਉਪਰਲੇ ਇਲਾਕਿਆਂ ’ਚ ਮੀਂਹ ਰੁਕਣ ਕਾਰਨ ਪਿੱਛੋਂ ਆਉਣ ਵਾਲੇ ਪਾਣੀ ਦੀ ਮਾਤਰਾ ’ਚ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਨੂੰ ਹਰ ਸਾਲ ਮਾਨਸੂਨ ਦੌਰਾਨ ਘੱਗਰ ਦਰਿਆ ’ਚ ਆਉਣ ਵਾਲੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਿਆ ਦਾ ਪਾਣੀ ਵਧਣ ਨਾਲ ਆਸ-ਪਾਸ ਦੇ ਪਿੰਡਾਂ ਅਤੇ ਖੇਤੀਬਾੜੀ ਵਾਲੀ ਜ਼ਮੀਨ ’ਚ ਪਾਣੀ ਭਰਨ ਦਾ ਖਤਰਾ ਬਣਿਆ ਰਹਿੰਦਾ ਹੈ। Ghaggar River

Read Also : Middle East News: ਓਮਾਨ ਨੇੜੇ ਜਹਾਜ਼ ’ਤੇ ਹਮਲਾ, 11 ਭਾਰਤੀ ਸਨ ਸਵਾਰ, ਭਾਰਤ ਨੇ ਕੀਤੀ ਹਮਲੇ ਦੀ ਨਿੰਦਾ

ਪਿਛਲੇ ਤਿੰਨ ਦਿਨਾਂ ਦੌਰਾਨ ਘਨੌਰ ਖੇਤਰ ਤੋਂ ਅੱਗੇ ਘੱਗਰ ਦਰਿਆ ਦਾ ਪਾਣੀ ਖੇਤਾਂ ਤੱਕ ਪਹੁੰਚ ਗਿਆ ਸੀ, ਜਿਸ ਕਾਰਨ ਕਈ ਥਾਵਾਂ ’ਤੇ ਝੋਨੇ ਦੀਆਂ ਫਸਲਾਂ ਪਾਣੀ ’ਚ ਡੁੱਬ ਗਈਆਂ ਸਨ। ਇਸ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਸੀ। ਹਾਲਾਂਕਿ ਹੁਣ ਪਹਾੜੀ ਇਲਾਕਿਆਂ ’ਚ ਮੀਂਹ ਨਾ ਪੈਣ ਕਾਰਨ ਉੱਥੋਂ ਆਉਣ ਵਾਲੇ ਪਾਣੀ ਦਾ ਵਹਾਅ ਘੱਟ ਹੋ ਗਿਆ ਹੈ, ਜਿਸ ਦੇ ਚਲਦੇ ਘੱਗਰ ਦਰਿਆ ਦਾ ਪੱਧਰ ਲਗਾਤਾਰ ਹੇਠਾਂ ਆ ਰਿਹਾ ਹੈ। ਪਾਣੀ ਘਟਣ ਨਾਲ ਫਿਲਹਾਲ ਪਿੰਡ ਵਾਸੀਆਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਉੱਧਰ, ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ’ਚ ਅਗਲੇ ਇੱਕ ਹਫ਼ਤੇ ਦੌਰਾਨ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਲੋਕਾਂ ਦੀ ਚਿੰਤਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਾੜੀ ਇਲਾਕਿਆਂ ’ਚ ਮੁੜ ਭਾਰੀ ਮੀਂਹ ਪੈਂਦਾ ਹੈ ਤਾਂ ਘੱਗਰ ਦਰਿਆ ਦਾ ਪਾਣੀ ਪੱਧਰ ਦੁਬਾਰਾ ਵੱਧ ਸਕਦਾ ਹੈ। ਫਿਲਹਾਲ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ, ਪਰ ਮਾਨਸੂਨ ਦੇ ਮੌਸਮ ਤੇ ਮੀਂਹ ਦੀ ਸੰਭਾਵਨਾ ਨੂੰ ਵੇਖਦੇ ਹੋਏ ਲੋਕਾਂ ਦੀ ਨਜ਼ਰ ਲਗਾਤਾਰ ਘੱਗਰ ਦੇ ਪਾਣੀ ਪੱਧਰ ’ਤੇ ਬਣੀ ਹੋਈ ਹੈ। Ghaggar River

About The Author

Related Posts