Sad News: ਰੋਜ਼ੀ ਰੋਟੀ ਦੀ ਭਾਲ ’ਚ ਅਮਰੀਕਾ ਗਏ ਨੋਜਵਾਨ ਮਨਦੀਪ ਸਿੰਘ ਇੰਸਾਂ ਦੀ ਹੋਈ ਮੋਤ

ਮਨਦੀਪ ਸਿੰਘ ਇੰਸਾਂ ਕੁੱਝ ਦਿਨ ਪਹਿਲਾਂ ਬਿਮਾਰ ਹੋਇਆ ਸੀ ਤੇ ਉਸ ਨੂੰ ਅਮਰੀਕਾ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ

Khushdeep Singh Picture
Published On

ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂਹਰਸਹਾਏ ਦੇ ਪਿੰਡ ਮੂਸੇ ਵਾਲਾ ਦੇ ਨੋਜਵਾਨ ਦੀ ਅਮਰੀਕਾ ’ਚ ਮੋਤ ਹੋ ਜਾਣ ਦਾ ਦੁਖਦਾਈ ਸਮਾਚਾਰ ਹਾਸਲ ਹੋਇਆ ਹੈ।‌ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਨਦੀਪ ਸਿੰਘ (22) ਪੁੱਤਰ ਗੁਰਨਾਮ ਸਿੰਘ ਜੋ ਕਿ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਿਆ ਸੀ ਉਥੇ ਉਸ ਦੀ ਮੋਤ ਹੋ ਗਈ ਹੈ। ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਗੁਰਨਾਮ ਸਿੰਘ ਵਾਸੀ ਮੂਸੇ ਵਾਲਾ ਨੇ ਭਰੇ ਮਨ ਨਾਲ ਦੱਸਿਆ ਗਿਆ ਕਿ ਮੇਰੇ ਬੇਟੇ ਮਨਦੀਪ ਸਿੰਘ ਇੰਸਾਂ ਕੁੱਝ ਦਿਨ ਪਹਿਲਾਂ ਬਿਮਾਰ ਹੋਇਆ ਸੀ ਤੇ ਉਸ ਨੂੰ ਅਮਰੀਕਾ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਪਰ ਅੱਜ ਸਵੇਰੇ ਉਸ ਦੀ ਮੌਤ ਹੋਣ ਦਾ ਸਾਨੂੰ ਪਤਾ ਲੱਗਿਆ ਹੈ। ਉਧਰ ਜਿਵੇਂ ਹੀ ਇਹ ਮੰਦਭਾਗੀ ਖ਼ਬਰ ਪਰਿਵਾਰ ਤੇ ਪਿੰਡ ਅੰਦਰ ਪੁੱਜੀ ਤਾਂ ਪਿੰਡ ਸਮੇਤ ਪੂਰੇ ਇਲਾਕੇ ਅੰਦਰ ਮਾਤਮ ਛਾ ਗਿਆ। ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਜਿੱਥੇ ਇਲਾਕੇ ਦੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਦੁੱਖ ਸਾਂਝਾ ਕੀਤਾ ਜਾਂ ਰਿਹਾ ਹੈ, ਉਥੇ ਹੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਵੰਡਾਇਆ ਜਾਂ ਰਿਹਾ ਹੈ।

About The Author

Related Posts