Wife Murder Case: ਪਤੀ ਵੱਲੋਂ ਪਤਨੀ ਦਾ ‘ਕਤਲ’, ਮਾਮਲਾ ਦਰਜ
ਮ੍ਰਿਤਕਾ ਦੇ ਪੇਟ ’ਚ ਪਲ ਰਹੇ ਸੀ ਜੁੜਵਾਂ ਬੱਚੇ
Wife Murder Case: (ਸੁਖਜੀਤ ਮਾਨ) ਮਾਨਸਾ। ਇੱਥੋਂ ਨੇੜਲੇ ਪਿੰਡ ਠੂਠਿਆਂ ਵਾਲੀ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ‘ਕਤਲ’ ਕਰ ਦਿੱਤਾ ਗਿਆ। ਮ੍ਰਿਤਕਾ ਦੇ ਪੇਟ ’ਚ ਦੋ ਬੱਚੇ ਪਲ ਰਹੇ ਸੀ ਪੁਲਿਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਸਿਮਰਨਜੀਤ ਕੌਰ ਦੇ ਚਾਚਾ ਮੇਵਾ ਸਿੰਘ ਤੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਿਮਰਜੀਤ ਕੌਰ (22) ਵੱਲੋਂ ਪਿੰਡ ਬੁਰਜ ਰਾਠੀ ਦੇ ਇੱਕ ਨੌਜਵਾਨ ਸਚਪ੍ਰੀਤ ਸਿੰਘ ਦੇ ਨਾਲ ਇੱਕ ਸਾਲ ਪਹਿਲਾਂ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਸਹਿਮਤੀ ਦੇ ਨਾਲ ਉਸ ਨੂੰ ਸਾਰੀਆਂ ਰਸਮਾਂ ਕਰਕੇ ਘਰੋਂ ਵਿਦਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Congress Punjab News: ਸਾਨੂੰ ਨਹੀਂ ਚਾਹੀਦਾ ਸਮਝੌਤਾਵਾਦੀ ਆਗੂ : ਚੰਨੀ ਗੁੱਟ ਸਮਝੌਤਾਵਾਦੀ ਹੋਇਆ ਤਾਂ ਜਾਏਗਾ ਬਾਹਰ : ਬਘੇਲ
ਉਨ੍ਹਾਂ ਦੱਸਿਆ ਕਿ ਹੁਣ ਲੜਕੀ 8 ਮਹੀਨਿਆਂ ਦੀ ਗਰਭਵਤੀ ਸੀ, ਜੋ ਡਲਿਵਰੀ ਲਈ ਆਪਣੇ ਪੇਕੇ ਪਿੰਡ ਠੂਠਿਆਂ ਵਾਲੀ ਆਈ ਹੋਈ ਸੀ। ਲੰਘੇ ਦਿਨੀਂ ਉਸਦਾ ਪਤੀ ਆਪਣੇ ਸਹੁਰੇ ਘਰ ਦਿਨ ਸਮੇਂ ਆਇਆ ਤੇ ਫਿਰ ਵਾਪਸ ਚਲਾ ਗਿਆ। ਰਾਤ ਸਮੇਂ ਉਸਨੇ ਲੜਕੀ ਨੂੰ ਫ਼ੋਨ ਕਰਕੇ ਘਰ ਦੇ ਕਮਰਿਆਂ ਤੋਂ ਬਾਹਰ ਬੁਲਾ ਲਿਆ ਜਿੱਥੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪੇਟ ’ਚ ਦੋ ਬੱਚੇ ਪਲ ਰਹੇ ਸਨ ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਲੜਕੀ ਸਮੇਤ ਦੋ ਬੱਚਿਆਂ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਚੌਂਕੀ ਠੂਠਿਆਂਵਾਲੀ ਦੇ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਸੁਖਪਾਲ ਸਿੰਘ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਸੱਚਪ੍ਰੀਤ ਸਿੰਘ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਹੈ।
About The Author