ਪਾਰਕਿੰਗ ਵਿਵਾਦ 'ਚ ਫਾਇਰਿੰਗ ਮਾਮਲਾ: 18 ਦਿਨ ਬਾਅਦ ਆਪ ਆਗੂ ਆਰ.ਕੇ. ਬੋਨੀ ਤੇ ਪਰਿਵਾਰ ਖ਼ਿਲਾਫ਼ ਕੇਸ ਦਰਜ

ਪੁਲਿਸ ਨੇ 7 ਜੁਲਾਈ ਨੂੰ ਦੇਰ ਸ਼ਾਮ ਮਾਮਲਾ ਦਰਜ ਕੀਤਾ

Ravinder Sharma Picture
Published On

ਲੁਧਿਆਣਾ (ਹਿੰ.ਸ.)। ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਡਾ. ਅੰਬੇਡਕਰ ਨਗਰ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਕਥਿਤ ਫਾਇਰਿੰਗ ਦੇ ਮਾਮਲੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਆਰ.ਕੇ. ਬੋਨੀ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਥੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਰਿਕਾਰਡ ਅਨੁਸਾਰ ਇਹ ਘਟਨਾ 19 ਜੂਨ 2026 ਦੀ ਹੈ। ਸ਼ਿਕਾਇਤ ਦੇ ਆਧਾਰ 'ਤੇ ਮਾਡਲ ਟਾਊਨ ਥਾਣਾ ਪੁਲਿਸ ਨੇ 7 ਜੁਲਾਈ ਨੂੰ ਦੇਰ ਸ਼ਾਮ ਮਾਮਲਾ ਦਰਜ ਕੀਤਾ।

Read Also : ਅਰਵਿੰਦ ਕੇਜਰੀਵਾਲ ਨੇ ਐਥਨੌਲ ਪੈਟਰੋਲ ’ਤੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ, ਆਟੋ ਕੰਪਨੀਆਂ ਨੂੰ ਚਿੱਠੀ ਲਿਖਣ ਦੀ ਆਖੀ ਗੱਲ, ਕੀ ਤੁਹਾਡੀ ਗੱਡੀ ’ਤੇ ਵੀ ਪੈ ਰਿਹੈ ਪੈਟਰੋਲ ਦਾ ਗਲਤ ਅਸਰ?

ਮਾਮਲੇ ਵਿੱਚ ਆਰ.ਕੇ. ਬੋਨੀ, ਉਸ ਦੇ ਭਰਾ ਨੈਨੀ, ਪਿਤਾ ਰਵੀ ਕੁਮਾਰ, ਮਾਤਾ ਜੋਤੀ ਅਤੇ ਬਬਲੂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 4 ਤੋਂ 5 ਅਣਪਛਾਤੇ ਵਿਅਕਤੀਆਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।

ਐਫਆਈਆਰ ਵਿੱਚ ਸ਼ਿਕਾਇਤਕਰਤਾ ਲਖਬੀਰ ਸਿੰਘ ਦੀ ਪਤਨੀ ਮਮਤਾ ਨੇ ਦੋਸ਼ ਲਗਾਇਆ ਹੈ ਕਿ 19 ਜੂਨ ਨੂੰ ਉਨ੍ਹਾਂ ਦੇ ਪਤੀ ਨੇ ਆਪਣਾ 12 ਟਾਇਰਾਂ ਵਾਲਾ ਟਰੱਕ ਘਰ ਦੇ ਬਾਹਰ ਰਾਮਲੀਲਾ ਪਾਰਕ ਸਾਹਮਣੇ ਸੜਕ ਕਿਨਾਰੇ ਖੜ੍ਹਾ ਕੀਤਾ ਹੋਇਆ ਸੀ। ਇਸ ਗੱਲ ਨੂੰ ਲੈ ਕੇ ਮੁਲਜ਼ਮਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਮੁਤਾਬਕ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਵੱਲ ਪਿਸਤੌਲ ਤਾਣ ਕੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।

About The Author

Related Posts