Sirsa News: ਵਿਸ਼ਵ-ਪੱਧਰੀ ਸਹੂਲਤਾਂ ਦਰਮਿਆਨ ਤੈਰਾਕਾਂ ਨੇ ਦਿਖਾਇਆ ਦਮ, ਵਿਸ਼ਵ-ਪੱਧਰੀ ਖੇਡ ਸਹੂਲਤਾਂ, ਖਿਡਾਰੀਆਂ ਲਈ ਬਿਹਤਰ ਇੰਤਜ਼ਾਮ ਅਤੇ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ

ਐੱਮਐੱਸਜੀ ਭਾਰਤੀ ਖੇਲ ਗਾਓਂ ਵਿੱਚ ਰਾਸ਼ਟਰੀ ਮੁਕਾਬਲਿਆਂ ਦੀ ਉੱਠੀ ਮੰਗ

Ravinder Sharma Picture
Published On

ਸਰਸਾ (ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ਵਿੱਚ ਚੱਲ ਰਹੀ ਸੀਬੀਐੱਸਈ ਨਾਰਥ ਜੋਨ-2 ਬਾਲ ਵਰਗ ਸਵਿਮਿੰਗ ਚੈਂਪੀਅਨਸ਼ਿਪ ਦੀ ਇਹੀ ਖਾਸੀਅਤ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਖਾਸਾ ਪ੍ਰਭਾਵਿਤ ਕਰ ਰਹੀ ਹੈ। ਮੁਕਾਬਲੇ ਦੇ ਤੀਜੇ ਦਿਨ ਸੋਮਵਾਰ ਨੂੰ ਵੀ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਰੋਮਾਂਚਕ ਮੁਕਾਬਲੇ ਜਾਰੀ ਰਹੇ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਪ੍ਰਬੰਧ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਵੱਲੋਂ ਆਯੋਜਿਤ ਇਸ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨਾਲ ਆਏ ਮਾਪਿਆਂ ਲਈ ਭੋਜਨ, ਪੀਣ ਵਾਲਾ ਪਾਣੀ, ਬੈਠਣ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਦਾ ਵੀ ਬਿਹਤਰ ਪ੍ਰਬੰਧ ਕੀਤਾ ਜਾ ਰਿਹਾ ਹੈ। ਪ੍ਰਬੰਧਾਂ ਤੋਂ ਪ੍ਰਭਾਵਿਤ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ਵਿੱਚ ਉਪਲੱਬਧ ਵਿਸ਼ਵ-ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਦੇਖਦਿਆਂ ਭਵਿੱਖ ਵਿੱਚ ਇੱਥੇ ਨਾ ਸਿਰਫ਼ ਸੀਬੀਐੱਸਈ ਨਾਰਥ ਜੋਨ ਬਲਕਿ ਰਾਸ਼ਟਰੀ ਪੱਧਰ ਦੇ ਤੈਰਾਕੀ ਮੁਕਾਬਲੇ ਵੀ ਕਰਵਾਏ ਜਾਣੇ ਚਾਹੀਦੇ ਹਨ।  

ਤੀਜੇ ਦਿਨ ਸਵੇਰ ਅਤੇ ਸ਼ਾਮ ਦੇ ਸੈਸ਼ਨ ਵਿੱਚ ਕਈ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਵੱਖ-ਵੱਖ ਸਟੇਟਾਂ ਦੇ ਤੈਰਾਕਾਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਆਪਣੀ ਝੋਲੀ ਵਿੱਚ ਪਾਏ। ਸੋਮਵਾਰ ਨੂੰ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਤੈਰਾਕ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਨਾਲ ਹੋ ਰਹੇ ਮੁਕਾਬਲਿਆਂ ਵਿੱਚ ਹਰ ਮੁਕਾਬਲਾ ਰੋਮਾਂਚਕ ਹੁੰਦਾ ਜਾ ਰਿਹਾ ਹੈ ਅਤੇ ਖਿਡਾਰੀਆਂ ਵਿਚਕਾਰ ਕਰੜੀ ਮੁਕਾਬਲੇਬਾਜ਼ੀ ਵੇਖਣ ਨੂੰ ਮਿਲ ਰਹੀ ਹੈ।

ਸੋਮਵਾਰ ਸਵੇਰ ਦੇ ਸੈਸ਼ਨ ਵਿੱਚ ਸਰਸਾ ਬਲਾਕ ਦੇ ਬਲਾਕ ਸਿੱਖਿਆ ਅਧਿਕਾਰੀ ਰਮੇਸ਼ ਕੁਮਾਰ ਮੁੱਖ ਮਹਿਮਾਨ ਰਹੇ। ਉਨ੍ਹਾਂ ਖਿਡਾਰੀਆਂ ਨੂੰ ਸਿੱਖਿਆ ਦੇ ਨਾਲ ਖੇਡਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਉੱਧਰ ਐਤਵਾਰ ਸ਼ਾਮ ਦੇ ਸੈਸ਼ਨ ਵਿੱਚ ਡੀਐੱਸਪੀ (ਹੈੱਡ ਕੁਆਰਟਰ) ਸੁਖਵੀਰ ਸਿੰਘ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। 

 ਸੋਮਵਾਰ ਸ਼ਾਮ ਦੇ ਸੈਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਫੁਟੇਲਾ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਜੈ ਸੱਚਦੇਵਾ, ਸਹਾਇਕ ਜ਼ਿਲ੍ਹਾ ਸਿੱਖਿਆ ਅਧਿਕਾਰੀ (ਖੇਡ) ਕੇਵਲ ਸਿੰਘ, ਸਹਾਇਕ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ ਹਰਬੰਸ ਸਿੰਘ ਸਮੇਤ ਹੋਰ ਮਹਿਮਾਨਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਤਮਗੇ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਸਮੱਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਸਪੋਰਟਸ ਹੈੱਡ ਕੋਚ ਡਾ. ਨਵਜੀਤ ਭੁੱਲਰ, ਪ੍ਰਬੰਧਕੀ ਕਮੇਟੀ ਮੈਂਬਰ ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ, ਡਾ. ਆਰ. ਕੇ. ਚੌਹਾਨ ਸਮੇਤ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲ, ਕੋਚ, ਖਿਡਾਰੀ ਤੇ ਵੱਡੀ ਗਿਣਤੀ ਵਿੱਚ ਮਾਪੇ ਮੌਜੂਦ ਰਹੇ।

ਸਿੱਖਿਆ ਦੇ ਨਾਲ ਖੇਡਾਂ ਵੀ ਓਨੀਆਂ ਹੀ ਜ਼ਰੂਰੀ: ਰਮੇਸ਼ ਕੁਮਾਰ    

ਖੇਡ ਸਿੱਖਿਆ ਅਧਿਕਾਰੀ ਰਮੇਸ਼ ਕੁਮਾਰ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਇੱਕ-ਦੂਜੇ ਦੇ ਪੂਰਕ ਹਨ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿੰਨੀ ਜ਼ਰੂਰੀ ਸਿੱਖਿਆ ਹੈ, ਓਨੀਆਂ ਹੀ ਮਹੱਤਵਪੂਰਨ ਖੇਡਾਂ ਵੀ ਹਨ। ਅੱਜ ਭਾਰਤੀ ਖਿਡਾਰੀ ਰਾਸ਼ਟਰਮੰਡਲ, ਕਾਮਨਵੈਲਥ ਅਤੇ ਓਲੰਪਿਕ ਵਰਗੇ ਅੰਤਰਰਾਸ਼ਟਰੀ ਮੰਚਾਂ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜੇ ਬੱਚੇ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਦੇ ਹਨ, ਬਲਕਿ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿੰਦੇ ਹਨ। ਖੇਡਾਂ ਉਨ੍ਹਾਂ ਨੂੰ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਪੜ੍ਹਾਈ ਪ੍ਰਤੀ ਸਮੱਰਪਣ ਦੀ ਸਿੱਖਿਆ ਦਿੰਦੀਆਂ ਹਨ, ਜਿਸ ਨਾਲ ਉਹ ਸਮਾਜ ਅਤੇ ਰਾਸ਼ਟਰ ਲਈ ਬਿਹਤਰ ਨਾਗਰਿਕ ਬਣਦੇ ਹਨ।  

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪਵਿੱਤਰ ਧਰਤੀ ’ਤੇ ਆ ਕੇ ਉਹ ਆਪਣੇ-ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਨ। ਐੱਮਐੱਸਜੀ ਭਾਰਤੀ ਖੇਲ ਗਾਓਂ ਦੀਆਂ ਵਿਸ਼ਵ-ਪੱਧਰੀ ਖੇਡ ਸਹੂਲਤਾਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੁੰਦਾ ਹੈ, ਮੰਨੋ ਕਿਸੇ ਅੰਤਰਰਾਸ਼ਟਰੀ ਖੇਡ ਕੈਂਪਸ ਵਿੱਚ ਮੌਜੂਦ ਹੋਈਏ। ਸਰਸਾ ਵਰਗੇ ਜ਼ਿਲ੍ਹੇ ਵਿੱਚ ਇਸ ਪੱਧਰ ਦਾ ਖੇਡ ਬੁਨਿਆਦੀ ਢਾਂਚਾ ਹੋਣਾ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਬੀਈਓ ਰਮੇਸ਼ ਕੁਮਾਰ ਨੇ ਕਿਹਾ ਕਿ ਇਹ ਖੇਲ ਗਾਓਂ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅੱਗੇ ਵਧਣ ਦਾ ਬਿਹਤਰੀਨ ਮੰਚ ਪ੍ਰਦਾਨ ਕਰ ਰਿਹਾ ਹੈ।

ਜੇ ਖਿਡਾਰੀ ਅਨੁਸ਼ਾਸਨ, ਸਮੱਰਪਣ ਅਤੇ ਲਗਾਤਾਰ ਅਭਿਆਸ ਨਾਲ ਅੱਗੇ ਵਧਣ ਤਾਂ ਉਨ੍ਹਾਂ ਲਈ ਓਲੰਪਿਕ ਵਰਗੇ ਵੱਡੇ ਮੰਚ ਤੱਕ ਪਹੁੰਚਣਾ ਵੀ ਸੰਭਵ ਹੈ। ਉਨ੍ਹਾਂ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮਾਂ ਅਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੋਂ ਦਾ ਬੁਨਿਆਦੀ ਢਾਂਚਾ ਕਿਸੇ ਵੀ ਵੱਡੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡ ਪ੍ਰੋਗਰਾਮ ਦੀ ਅਗਵਾਈ ਕਰਨ ਵਿੱਚ ਸਮਰੱਥ ਹੈ। ਭਵਿੱਖ ਵਿੱਚ ਜੇ ਰਾਸ਼ਟਰਮੰਡਲ ਖੇਡਾਂ ਵਰਗੇ ਪ੍ਰਸਿੱਧ ਪ੍ਰੋਗਰਾਮਾਂ ਦੀ ਮੇਜ਼ਬਾਨੀ ਦਾ ਮੌਕਾ ਮਿਲੇ ਤਾਂ ਇੱਥੇ ਉਨ੍ਹਾਂ ਦਾ ਸਫਲ ਆਯੋਜਨ ਕਰਵਾਇਆ ਜਾ ਸਕਦਾ ਹੈ।  

ਖੇਡਾਂ ਨਾਲ ਜੁੜੇ ਬੱਚੇ ਨਸ਼ੇ ਤੋਂ ਰਹਿੰਦੇ ਹਨ ਦੂਰ: ਡੀਐੱਸਪੀ ਸੁਖਵੀਰ ਸਿੰਘ  

ਡੀਐੱਸਪੀ (ਹੈੱਡ ਕੁਆਰਟਰ) ਸੁਖਵੀਰ ਸਿੰਘ ਨੇ ਕਿਹਾ ਕਿ ਖੇਡਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਅਕਸਰ ਕੁਝ ਨੌਜਵਾਨ ਗਲਤ ਸੰਗਤ ਵਿੱਚ ਪੈ ਕੇ ਨਸ਼ੇ ਵੱਲ ਆਕਰਸ਼ਿਤ ਹੋ ਜਾਂਦੇ ਹਨ, ਪਰ ਜੋ ਬੱਚੇ ਨਿਯਮਿਤ ਤੌਰ ’ਤੇ ਖੇਡਾਂ ਵਿੱਚ ਹਿੱਸਾ ਲੈਂਦੇ ਹਨ, ਉਹ ਆਪਣੀ ਸਿਹਤ ਅਤੇ ਫਿਟਨੈੱਸ ਪ੍ਰਤੀ ਵਧੇਰੇ ਜਾਗਰੂਕ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਹ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵੱਲ ਵਧਦਾ ਰੁਝਾਨ ਸਮਾਜ ਅਤੇ ਦੇਸ਼, ਦੋਵਾਂ ਲਈ ਸਕਾਰਾਤਮਕ ਸੰਕੇਤ ਹੈ। ਅੱਜ ਦੀ ਨੌਜਵਾਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੈ ਅਤੇ ਉਹੀ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ਤੱਕ ਪਹੁੰਚਾਏਗੀ। ਇਸ ਲਈ ਅਜਿਹੇ ਖੇਡ ਮੁਕਾਬਲੇ ਲਗਾਤਾਰ ਹੋਣੇ ਚਾਹੀਦੇ ਹਨ, ਤਾਂ ਜੋ ਵੱਧ ਤੋਂ ਵੱਧ ਬੱਚੇ ਖੇਡਾਂ ਨਾਲ ਜੁੜ ਸਕਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ। ਡੀਐੱਸਪੀ ਸੁਖਵੀਰ ਸਿੰਘ ਨੇ ਐੱਮਐੱਸਜੀ ਭਾਰਤੀ ਖੇਲ ਗਾਓਂ ਵਿੱਚ ਖਿਡਾਰੀਆਂ ਲਈ ਉਪਲੱਬਧ ਵਿਸ਼ਵ-ਪੱਧਰੀ ਖੇਡ ਸਹੂਲਤਾਂ ਅਤੇ ਉੱਤਮ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਆਯੋਜਨ ਕਮੇਟੀ ਅਤੇ ਮੈਨੇਜ਼ਮੈਂਟ ਨੂੰ ਵਧਾਈ ਦਿੱਤੀ।  

400 ਮੀਟਰ ਫ੍ਰੀ ਸਟਾਈਲ ’ਚ ਇਨ੍ਹਾਂ ਤੈਰਾਕਾਂ ਨੇ ਜਿੱਤੇ ਤਮਗੇ  

ਸੋਮਵਾਰ ਸਵੇਰ ਦੇ ਸੈਸ਼ਨ ’ਚ ਅੰਡਰ-14 ਉਮਰ ਵਰਗ ਦੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਫਰੀਦਾਬਾਦ ਦੇ ਉੱਜਵਲ ਯਾਦਵ ਨੇ 5 ਮਿੰਟ 07 ਸੈਕਿੰਡ 83 ਮਿਲੀਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਜਿੱਤਿਆ। ਬਹਾਦਰਗੜ੍ਹ ਦੇ ਮਿਅੰਕ ਯਾਦਵ ਨੇ 5 ਮਿੰਟ 26 ਸੈਕਿੰਡ 27 ਮਿਲੀਸੈਕਿੰਡ ਨਾਲ ਚਾਂਦੀ, ਜਦੋਂਕਿ ਗੁਰੂਗ੍ਰਾਮ ਦੇ ਪੂਰਵ ਡੱਬਾਸ ਨੇ 5 ਮਿੰਟ 26 ਸੈਕਿੰਡ 98 ਮਿਲੀਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਹਾਸਲ ਕੀਤਾ।  

ਅੰਡਰ-17 ਉਮਰ ਵਰਗ ਦੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਬਹਾਦਰਗੜ੍ਹ ਦੇ ਰੋਹਿਤ ਲਾਠਰ ਨੇ 4 ਮਿੰਟ 39 ਸੈਕਿੰਡ 19 ਮਿਲੀਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਆਪਣੇ ਨਾਂਅ ਕੀਤਾ। ਫਿਰੋਜ਼ਪੁਰ ਦੇ ਨਿਕੁੰਜ ਬਹਿਲ ਨੇ 4 ਮਿੰਟ 40 ਸੈਕਿੰਡ 45 ਮਿਲੀਸੈਕਿੰਡ ਨਾਲ ਚਾਂਦੀ, ਜਦੋਂਕਿ ਪਾਣੀਪਤ ਦੇ ਦੇਵੇਸ਼ ਖਰਬ ਨੇ 4 ਮਿੰਟ 42 ਸੈਕਿੰਡ 77 ਮਿਲੀਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਜਿੱਤਿਆ।  

ਅੰਡਰ-19 ਉਮਰ ਵਰਗ ਦੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ ਫਰੀਦਾਬਾਦ ਦੇ ਦਰਸ਼ ਸਿੰਘ ਨੇ 4 ਮਿੰਟ 40 ਸੈਕਿੰਡ 93 ਮਿਲੀਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਹਾਸਲ ਕੀਤਾ। ਪਠਾਨਕੋਟ ਦੇ ਵਿਨਾਇਕਾ ਮਹਾਜਨ ਨੇ 4 ਮਿੰਟ 44 ਸੈਕਿੰਡ 11 ਮਿਲੀਸੈਕਿੰਡ ਨਾਲ ਚਾਂਦੀ, ਜਦੋਂਕਿ ਫਰੀਦਾਬਾਦ ਦੇ ਉਦਿਤ ਮਲਿਕ ਨੇ 5 ਮਿੰਟ 15 ਸੈਕਿੰਡ 78 ਮਿਲੀਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਆਪਣੇ ਨਾਂਅ ਕੀਤਾ।

About The Author

Related Posts