IND vs SL Test Series 2026: ਸ੍ਰੀਲੰਕਾ ਟੈਸਟ ਸੀਰੀਜ ਲਈ ਟੀਮ ਇੰਡੀਆ ਦਾ ਐਲਾਨ, ਜਡੇਜਾ ਦੀ ਵਾਪਸੀ
5 ਅਗਸਤ 2026 ਤੋ ਸ਼ੁਰੂ ਹੋਵੇਗੀ ਸੀਰੀਜ਼
ਸਪੋਰਟਸ ਡੈਸਕ। ਬੀਸੀਸੀਆਈ ਨੇ ਸ਼੍ਰੀਲੰਕਾ ਖਿਲਾਫ ਆਉਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਪੰਦਰਾਂ ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਜ਼ਿੰਮੇਵਾਰੀ ਸ਼ੁਭਮਨ ਗਿੱਲ ਨੂੰ ਦਿੱਤੀ ਗਈ ਹੈ, ਜਦਕਿ ਕੇਐਲ ਰਾਹੁਲ ਨੂੰ ਉਪਕੈਪਟਨ ਬਣਾਇਆ ਗਿਆ ਹੈ, ਇਹ ਸੀਰੀਜ਼ 15 ਅਗਸਤ 2026 ਤੋ ਸ਼ੁਰੂ ਹੋਵੇਗੀ। ਭਾਰਤੀ ਟੈਸਟ ਅਲਰਾਊਂਡਅਰ ਰਵਿੰਦਰ ਜਡੇਜਾ ਦੀ ਟੈਸਟ ਟੀਮ ਚ ਵਾਪਸੀ ਹੋਈ ਹੈ, ਪਰ ਵਾਸ਼ਿੰਗਟਨ ਸੁੰਦਰ ਜ਼ਖ਼ਮੀ ਹੋਣ ਕਾਰਨ ਪਹਿਲੇ ਟੈਸਟ ਮੈਚ ਤੋ ਬਾਹਰ ਹੋ ਗਿਆ ਹਨ। ਸੀਰੀਜ 'ਚ ਦੋ ਟੈਸਟ ਮੈਚ ਖੇਡੇ ਜਾਣਗੇ, ਪਹਿਲਾ ਟੈਸਟ ਪੰਦਰਾਂ ਅਗਸਤ ਤੋਂ ਗਾਲੇ 'ਚ, ਜਦਕਿ ਦੂਜਾ ਤੇ ਆਖਰੀ ਟੈਸਟ ਮੈਚ 23 ਅਗਸਤ ਤੋਂ ਕੋਲੰਬੇ ਦੇ ਸਿਨਹਲੀਜ ਸਪੋਰਟਸ ਕਲੱਬ 'ਚ ਖੇਡਿਆ ਜਾਵੇਗਾ।
ਸੀਰੀਜ਼ ਨਾਲ ਜੁੜੀਆਂ ਕੁਝ ਮੁੱਖ ਗੱਲਾਂ
- ਪਹਿਲਾ ਟੈਸਟ: ਪੰਦਰਾਂ ਅਗਸਤ ਤੋ ਗਾਲੇ ਇੰਟਰਨੈਸ਼ਨਲ ਸਟੇਡੀਅਮ ਚ ਖੇਡਿਆ ਜਾਵੇਗਾ।
- ਦੂਜਾ ਟੈਸਟ: 23 ਅਗਸਤ ਤੋ ਕੋਲੰਬੋ ਦੇ ਸਿੰਹਲਿਜ ਸਪੋਰਟਸ ਕਲੱਬ ਚ ਖੇਡਿਆ ਜਾਵੇਗਾ।
- ਅਭਿਆਸ ਮੈਚ: ਟੀਮ ਸ਼੍ਰੀਲੰਕਾ ਰਵਾਨਾ ਹੋਣ ਤੋ ਪਹਿਲਾਂ ਕੋਲੰਬੋ ਚ ਚਾਰ ਰੋਜ਼ਾ ਅਭਿਆਸ ਮੈਚ ਖੇਡੇਗੀ।
ਫਿਟਨੈੱਸ ਅਪਡੇਟ: ਜਸਪ੍ਰੀਤ ਬੁਮਰਾਹ ਤੇ ਸਾਈ ਸੁਦਰਸ਼ਨ ਦਾ ਖੇਡਣਾ BCCI ਸੈਂਟਰ ਆਫ ਐਕਸੀਲੈਂਸ ਤੋ ਫਿੱਟਨੈੱਸ ਮਨਜ਼ੂਰੀ 'ਤੇ ਨਿਰਭਰ ਕਰਦੀ ਹੈ। ਜਦਕਿ ਵਾਸ਼ਿੰਗਟਨ ਸੁੰਦਰ ਹੈਮਸਟ੍ਰਿੰਗ ਦੀ ਸਟ ਕਾਰਨ ਚੋਣ ਲਈ ਹਾਜ਼ਿਰ ਨਹੀ ਸਨ।
ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ
- ਕਪਤਾਨ: ਸ਼ੁਭਮਨ ਗਿੱਲ
- ਉਪਕਪਤਾਨ: ਕੇਐਲ ਰਾਹੁਲ
- ਖਿਡਾਰੀ: ਯਸ਼ਸਵੀ ਜੈਸਵਾਲ, ਰਿਸ਼ਭ ਪੰਤ (ਵਿਕਟਕੀਪਰ), ਸਾਈ ਸੁਦਰਸ਼ਨ (ਫਿੱਟਨੈੱਸ ਤੇ ਨਿਰਭਰ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ(ਫਿੱਟਨੈੱਸ ਉੱਤੇ ਨਿਰਭਰ), ਮੁਹੰਮਦ ਸਿਰਾਜ, ਪ੍ਰਸ਼ਿਦ ਕ੍ਰਿਸ਼ਨਾ, ਗੁਰਨੂਰ ਬਰਾਡ, ਦੇਵਦੱਤ ਪੱਡੀਕਲ ਤੇ ਸਾਰਾਂਸ਼ ਜੈਨ।