Agriculture News: ਕਿਸਾਨ ਤੇਲ ਬੀਜ ਵਾਲੀਆਂ ਫਸਲਾਂ ਬੀਜਣ ਨੂੰ ਦੇਣ ਤਰਜ਼ੀਹ

ਖੇਤਾਂ ਦਾ ਦੌਰਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਮੂੰਗਫ਼ਲੀ ਦੀ ਫ਼ਸਲ ਦਾ ਕੀਤਾ ਨਿਰੀਖਣ

Khushdeep Singh Picture
Published On

Agriculture News: ਬਠਿੰਡਾ (ਭੁਪਿੰਦਰ ਸਿੰਘ)। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਪ੍ਰੀਤਪਾਲ ਕੌਰ ਵੱਲੋਂ ਪਿੰਡ ਡਿੱਖ ਬਲਾਕ ਰਾਮਪੁਰਾ ਦੇ ਕਿਸਾਨਾਂ ਨਾਲ ਰਾਬਤਾ ਕਰਨ ਦੇ ਨਾਲ-ਨਾਲ ਐਨਐਮਈਓਐਸ-ਓ.ਐਸ. ਸਕੀਮ ਸਾਲ 2026-27 ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਡੈਮੋਸਟਰੇਸ਼ਨ ’ਤੇ ਦਿੱਤੇ ਗਏ ਮੂੰਗਫਲੀ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨਾਲ ਖੇਤੀਬਾੜੀ ਸਬੰਧੀ ਗੱਲਬਾਤ ਕੀਤੀ ਗਈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਵੱਲੋਂ ਦਿੱਤਾ ਗਿਆ ਮੂੰਗਫਲੀ ਦਾ ਬੀਜ ਜੀ-40 ਦੀ ਬਿਜਾਈ ਉਨ੍ਹਾਂ ਵੱਲੋਂ ਕੀਤੀ ਗਈ ਹੈ ਅਤੇ ਮਹਿਕਮੇ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਫਸਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 4 ਏਕੜ ਵਿੱਚ ਮੂੰਗਫਲੀ ਦੀ ਬਿਜਾਈ ਕੀਤੀ ਹੈ, ਜਿਸ ਨੂੰ ਦੇਖਦਿਆਂ ਹੋਰ ਕਿਸਾਨ ਵੀ ਉਤਸ਼ਾਹਿਤ ਹੋਏ ਹਨ ਅਤੇ ਅਗਲੇ ਸੀਜ਼ਨ ਦੌਰਾਨ ਉਹ ਵੀ ਇਸ ਫਸਲ ਨੂੰ ਆਪਣੇ ਖੇਤਾਂ ਵਿੱਚ ਲਾਉਣਗੇ। ਇਸ ਉਪਰੰਤ ਖੇਤੀਬਾੜੀ ਵਿਭਾਗ ਦੀ ਟੀਮ ਨੇ ਕਿਸਾਨ ਭੋਲਾ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ। ਕਿਸਾਨ ਨੇ ਇਹ ਫ਼ਸਲ ਬੈੱਡਾਂ ’ਤੇ ਲਗਾਈ ਹੋਈ ਸੀ ਤੇ ਫਸਲ ਬਹੁਤ ਵਧੀਆ ਤਰੀਕੇ ਨਾਲ ਅਤੇ ਇਕਸਾਰ ਖੜ੍ਹੀ ਹੋਈ ਸੀ। ਕਿਸਾਨ ਦੇ ਦੱਸੇ ਮੁਤਾਬਕ ਮਹਿਕਮੇ ਦੀਆਂ ਸਿਫਾਰਸ਼ਾਂ ਅਨੁਸਾਰ ਫਸਲ ਦੀ ਵਾਹੀ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਫ਼ਸਲ ਬਹੁਤ ਵਧੀਆ ਝਾੜ ਦੇਵੇਗੀ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਇਕੱਠੇ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਫ਼ਸਲੀ ਚੱਕਰ ਵਿੱਚੋਂ ਨਿਕਲਕੇ ਦੂਜੀਆਂ ਫ਼ਸਲਾਂ ਲਗਾਉਣ ਲਈ ਪ੍ਰੇਰਿਤ ਹੋਣਾ ਸਮੇਂ ਦੀ ਲੋੜ ਹੈ, ਤਾਂ ਜੋ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ।

Read Also : India Weather Update: ਦੇਸ਼ ਦੇ ਪੱਛਮੀ ਹਿੱਸਿਆਂ ’ਚ ਅਗਲੇ 6 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ

ਜ਼ਿਆਦਾ ਤੋਂ ਜ਼ਿਆਦਾ ਤੇਲ ਬੀਜ ਵਾਲੀਆਂ ਫਸਲਾਂ ਵੱਲ ਕਿਸਾਨ ਪ੍ਰੇਰਿਤ ਹੋਵੇ। ਇਸ ਤਰ੍ਹਾਂ ਨਾਲ ਜਿੱਥੇ ਮਿੱਟੀ ਦੀ ਸਿਹਤ ’ਚ ਵੀ ਸੁਧਾਰ ਆਉਂਦਾ ਹੈ ਉੱਥੇ ਹੀ ਵਾਤਾਵਰਨ ਵੀ ਸੁਰੱਖਿਅਤ ਰਹਿੰਦਾ ਹੈ। ਇਸ ਮੌਕੇ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾ. ਭਾਰਤ ਭੂਸ਼ਣ ਨੇ ਉਚ ਅਧਿਕਾਰੀਆਂ ਨੂੰ ਯਕੀਨ ਦਵਾਇਆ ਕਿ ਇਸੇ ਤਰ੍ਹਾਂ ਹੀ ਕਿਸਾਨੀ ਹਿੱਤ, ਸਮਾਜਿਕ ਹਿੱਤ ਅਤੇ ਵਾਤਾਵਰਨ ਹਿੱਤ ਵਿੱਚ ਬਲਾਕ ਖੇਤੀਬਾੜੀ ਦਫਤਰ ਹਮੇਸ਼ਾਂ ਮੋਹਰੀ ਹੋਕੇ ਭੱਬਾਂ ਭਾਰ ਕੰਮ ਕਰੇਗਾ। ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫਸਰ ਬਠਿੰਡਾ ਡਾ. ਪ੍ਰਭਜੋਤ ਕੌਰ, ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਬਠਿੰਡਾ, ਡਾ . ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੈਫ ਏ.ਟੀ.ਐਮ, ਇੱਕਤਰ ਸਿੰਘ, ਏ.ਟੀ.ਐਮ, ਦਵਿੰਦਰ ਸਿੰਘ ਐਲ.ਏ, ਅੰਮ੍ਰਿਤਪਾਲ ਸਿੰਘ ਬੇਲਦਾਰ ਅਤੇ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਰਹੇ। Agriculture News

About The Author

Related Posts