Commonwealth Games 2026: ਚਾਨੂ ਨੇ ਜਿੱਤਿਆ ਭਾਰਤ ਲਈ ਪਹਿਲਾ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ

ਵੇਟਲਿਫਟਿੰਗ ’ਚ ਚੁੱਕਿਆ 190 ਕਿਲੋਗ੍ਰਾਮ ਭਾਰ

Khushdeep Singh Picture
Published On

ਸਪੋਰਟਸ ਡੈਸਕ। ਮੀਰਾਬਾਈ ਚਾਨੂ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤ ਲਿਆ ਹੈ। ਉਸਨੇ ਔਰਤਾਂ ਦੇ 48 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ’ਚ 190 ਕਿਲੋਗ੍ਰਾਮ (85 ਕਿਲੋਗ੍ਰਾਮ ਸਨੈਚ + 105 ਕਿਲੋਗ੍ਰਾਮ ਕਲੀਨ ਐਂਡ ਜਰਕ) ਚੁੱਕਿਆ। ਭਾਰਤ ਕੋਲ ਹੁਣ ਤਿੰਨ ਤਗਮੇ (ਇੱਕ ਸੋਨਾ, ਇੱਕ ਚਾਂਦੀ ਤੇ ਇੱਕ ਕਾਂਸੀ) ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ, ਰਿਸ਼ੀਕਾਂਤ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ, ਤੇ ਸ਼ੁੱਕਰਵਾਰ ਨੂੰ, ਝੰਡੂ ਕੁਮਾਰ ਨੇ ਪੈਰਾ-ਪਾਵਰਲਿਫਟਿੰਗ ’ਚ ਕਾਂਸੀ ਦਾ ਤਗਮਾ ਜਿੱਤ ਲਿਆ। ਭਾਰਤ ਹੁਣ ਤਗਮਾ ਸੂਚੀ ’ਚ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਅਸਟਰੇਲੀਆ 12 ਸੋਨ ਸਮੇਤ 24 ਤਗਮਿਆਂ ਨਾਲ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ।

ਰਿਸ਼ੀਕਾਂਤ ਦੀਆਂ ਦੂਜੀਆਂ ਰਾਸ਼ਟਰਮੰਡਲ ਖੇਡਾਂ | Commonwealth Games 2026

ਇਹ ਰਿਸ਼ੀਕਾਂਤ ਦੀਆਂ ਦੂਜੀਆਂ ਰਾਸ਼ਟਰਮੰਡਲ ਖੇਡਾਂ ਹਨ। ਉਸਨੇ ਪਹਿਲਾਂ ਬਰਮਿੰਘਮ 2022 ’ਚ 55 ਕਿਲੋਗ੍ਰਾਮ ਵਰਗ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਸਨੇ ਗਲਾਸਗੋ ’ਚ ਪਹਿਲੀ ਵਾਰ 60 ਕਿਲੋਗ੍ਰਾਮ ਵਰਗ ਵਿੱਚ ਹਿੱਸਾ ਲਿਆ ਸੀ, ਪਰ ਉਹ ਉੱਥੇ ਤਗਮਾ ਜਿੱਤਣ ’ਚ ਅਸਫਲ ਰਹੇ ਸਨ। ਉਹ ਮੌਜ਼ੂਦਾ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਚੈਂਪੀਅਨ ਵੀ ਹੈ।

Read Also : West Asia Crisis: ਹੋਰਮੁਜ਼ ’ਚ ਬਾਰੂਦੀ ਸੁਰੰਗ ਨਾਲ ਟਕਰਾਉਣ ਬਾਅਦ ਤੇਲ ਟੈਂਕਰ ’ਚ ਧਮਾਕਾ, ਕੀ ਬੋਲਿਆ ਈਰਾਨੀ ਮੀਡੀਆ?

About The Author

Related Posts