Paper Leak Bill: ਪੇਪਰ ਲੀਕ ਰੋਕਣ ਦਾ ਬਿੱਲ ਲੋਕ ਸਭਾ ’ਚ ਪਾਸ
ਇਸ ਵਿੱਚ 7 ਸਾਲਾ ਦੀ ਸਜ਼ਾ, 10 ਕਰੋੜ ਤੱਕ ਦਾ ਜ਼ੁਰਮਾਨਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪੇਪਰ ਲੀਕ ਨਾਲ ਸਬੰਧਤ ‘ਜਨਤਕ ਪ੍ਰੀਖਿਆ (ਅਨਿਆਂਪੂਰਨ ਸਾਧਨਾਂ ਦੀ ਰੋਕਥਾਮ) ਸੋਧ ਬਿੱਲ, 2026’ ਬੁੱਧਵਾਰ ਨੂੰ ਲੋਕ ਸਭਾ ’ਚ ਜ਼ੁਬਾਨੀ ਵੋਟ ਨਾਲ ਪਾਸ ਹੋ ਗਿਆ। ਮੰਗਲਵਾਰ ਨੂੰ ਬਿੱਲ ’ਤੇ 9 ਘੰਟੇ ਚਰਚਾ ਹੋਈ। ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਬੁੱਧਵਾਰ ਨੂੰ ਬਿੱਲ ਪਾਸ ਹੋ ਗਿਆ। ਇਸ ਤਹਿਤ ਪੇਪਰ ਲੀਕ ਨਾਲ ਸਬੰਧਤ ਕਾਨੂੰਨਾ ਨੂੰ ਸਖ਼ਤ ਬਣਾਇਆ ਗਿਆ ਹੈ। ਹੁਣ ਇਸ ਅਪਰਾਧ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਤੇ 10 ਕਰੋੜ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਦੌਰਾਨ, ਰਾਜ ਸਭਾ ’ਚ ਵੰਦੇ ਮਾਤਰਮ ਦਾ ਅਪਮਾਨ ਕਰਨ ਵਾਲੇ ਬਿੱਲ ਨੂੰ ਸਜ਼ਾਯੋਗ ਅਪਰਾਧ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਗਿਆ ਹੈ।
Read Also : Commonwealth Games 2026: ਰਾਸ਼ਟਰਮੰਡਲ ਖੇਡਾਂ 2026, ਭਾਰਤ ਨੇ ਛੇਵੇਂ ਦਿਨ ਦੋ ਚਾਂਦੀ ਦੇ ਤਗਮੇ ਜਿੱਤੇ