Punjab

Sirsa News: ਅੰਤਰਰਾਸ਼ਟਰੀ ਪੱਧਰੀ ਸਹੂਲਤਾਂ ਤੇ ਬਿਹਤਰੀਨ ਪ੍ਰਬੰਧਾਂ ਦਰਮਿਆਨ ਮੁਕੰਮਲ ਹੋਈ ਸੀਬੀਐੱਸਈ ਨਾਰਥ ਜ਼ੋਨ-2 ਸਵਿਮਿੰਗ ਚੈਂਪੀਅਨਸ਼ਿਪ

ਬ੍ਰਾਈਟ ਸਕਾਲਰ ਸਕੂਲ ਸੋਨੀਪਤ ਬਣਿਆ ਓਵਰਆਲ ਚੈਂਪੀਅਨ

Ravinder Sharma Picture
Published On

ਸਰਸਾ (ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚਾਰ ਦਿਨਾਂ ਤੱਕ ਚੱਲੀ ਸੀਬੀਐੱਸਈ ਨਾਰਥ ਜ਼ੋਨ-2 ਬਾਲਕ ਵਰਗ ਸਵਿਮਿੰਗ ਚੈਂਪੀਅਨਸ਼ਿਪ ਸਿਰਫ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੱਕ ਸੀਮਿਤ ਨਹੀਂ ਰਹੀ, ਸਗੋਂ ਇੱਥੋਂ ਦੀਆਂ ਅੰਤਰਰਾਸ਼ਟਰੀ ਪੱਧਰੀ ਖੇਡ ਸਹੂਲਤਾਂ, ਅਨੁਸ਼ਾਸਿਤ ਤੇ ਬਿਹਤਰੀਨ ਪ੍ਰਬੰਧਾਂ ਨੇ ਵੀ ਸਾਰੇ ਮੁਕਾਬਲੇਬਾਜ਼ਾਂ ਤੇ ਅਧਿਕਾਰੀਆਂ ਦਾ ਦਿਲ ਜਿੱਤ ਲਿਆ।

Sirsa Swimming News 2
ਤਸਵੀਰ: ਜੱਸੀ

ਅੰਤਰਰਾਸ਼ਟਰੀ ਮਾਪਦੰਡਾਂ ਵਾਲੇ ਸਵਿਮਿੰਗ ਪੂਲ ਤੇ ਆਧੁਨਿਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਦਰਮਿਆਨ ਹੋਏ ਮੁਕਾਬਲਿਆਂ ਦੀ ਰੰਗਾਰੰਗ ਸਮਾਪਤੀ ਬੁੱਧਵਾਰ ਨੂੰ ਹੋਈ। ਛੇ ਰਾਜਾਂ ਤੇ ਕੇਂਦਰ ਪ੍ਰਬੰਧਕੀ ਸੂਬਿਆਂ ਦੇ ਤੈਰਾਕਾਂ ਵਿਚਾਲੇ ਹੋਏ ਮੁਕਾਬਲਿਆਂ ’ਚ ਬ੍ਰਾਈਟ ਸਕਾਲਰ ਸਕੂਲ ਸੋਨੀਪਤ ਓਵਰਆਲ ਚੈਂਪੀਅਨ ਬਣਿਆ, ਜਦਕਿ ਜੀਡੀ ਗੋਇਨਕਾ ਸਕੂਲ, ਝੱਜਰ ਉਪ-ਜੇਤੂ ਤੇ ਜੀਸਸ ਸੈਕਰਡ ਹਾਰਟ ਸਕੂਲ, ਲੁਧਿਆਣਾ ਤੀਜੇ ਸਥਾਨ ’ਤੇ ਰਿਹਾ। CBSE North Zone-II Boys Swimming Championship 2026

ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸੀਟੀਐੱਮ ਸਰਸਾ ਅਜੈ ਸਿੰਘ ਨੇ ਸ਼ਿਰਕਤ ਕੀਤੀ ਤੇ  ਜੇਤੂ ਟੀਮਾਂ ਸਮੇਤ ਵੱਖ-ਵੱਖ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਟਰਾਫੀ ਅਤੇ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਡਾ. ਪੀਆਰ ਨੈਨ ਇੰਸਾਂ ਮੌਜ਼ੂਦ ਰਹੇ। ਪ੍ਰੋਗਰਾਮ ਦੀ ਅਗਵਾਈ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ ਤੇ ਸਪੋਰਟਸ ਹੈੱਡ ਕੋਚ ਨਵਜੀਤ ਭੁੱਲਰ ਨੇ ਕੀਤੀ। 

Sirsa Swimming News
ਤਸਵੀਰ: ਜੱਸੀ

ਸਮਾਰੋਹ ’ਚ ਸੀਬੀਐੱਸਈ ਆਬਜ਼ਰਵਰ ਡਾ. ਗਾਰਗੀ, ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਅਤੇ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਬੁਆਇਜ਼ ਵਿੰਗ ਦੇ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਵੀ ਮੌਜ਼ੂਦ ਰਹੇ।

ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਐੱਮਐੱਸਜੀ ਭਾਰਤੀ ਖੇਲ ਗਾਓਂ ਪਹੁੰਚਣ ’ਤੇ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਸਮਾਪਤੀ ਸਮਾਰੋਹ ਦੇ ਅੰਤ ’ਚ ਸਮੂਹ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਉੱਥੇ ਅੰਤ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। Sirsa News

Swimming News 2
ਤਸਵੀਰ: ਜੱਸੀ

ਇਸ ਚੈਂਪੀਅਨਸ਼ਿਪ-ਮੁਕਾਬਲੇ ’ਚ ਮੰਗਲਵਾਰ ਸ਼ਾਮੀਂ ਕਰਵਾਏ ਪੁਰਸਕਾਰ ਵੰਡ ਸਮਾਰੋਹ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਕੁਮਾਰ ਫੁਟੇਲਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕ੍ਰਿਸ਼ਨ ਕੁਮਾਰ ਵਰਮਾ ਨੇ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਇਸੇ ਮੰਗਲਵਾਰ ਸਵੇਰ ਦੇ ਸੈਸ਼ਨ ’ਚ ਏਈਓ ਹਰਬੰਸ ਸਿੰਘ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਇਨ੍ਹਾਂ ਖਿਡਾਰੀਆਂ ਨੇ ਜਿੱਤਿਆ ਬੈਸਟ ਸਵਿਮਰ ਦਾ ਖਿਤਾਬ
  • ਅੰਡਰ-19 ਉਮਰ ਵਰਗ ਵਿੱਚ ਆਰਕਿਡ ਇੰਟਰਨੈਸ਼ਨਲ ਸਕੂਲ, ਸੋਨੀਪਤ ਦੇ ਆਰਿਅਨ ਵੀਰ ਖੱਤਰੀ ਅਤੇ ਆਈਸ਼ਰ ਸਕੂਲ, ਫਰੀਦਾਬਾਦ ਦੇ ਦਰਸ਼ ਸਿੰਘ ਨੇ ਪੰਜ-ਪੰਜ ਸੋਨ ਤਗਮੇ ਜਿੱਤ ਕੇ ਸਾਂਝੇ ਰੂਪ ਵਿੱਚ ਬੈਸਟ ਸਵਿਮਰ ਦਾ ਖਿਤਾਬ ਜਿੱਤਿਆ।
  • ਅੰਡਰ-17 ਵਰਗ ਵਿੱਚ ਜੀਸਸ ਸੈਕਰਡ ਹਾਰਟ ਸਕੂਲ, ਲੁਧਿਆਣਾ ਦੇ ਓਜਸ ਸੁੰਡ ਨੇ ਪੰਜ ਸੋਨ ਤਗਮੇ ਜਿੱਤ ਕੇ ਆਪਣੇ ਵਰਗ ਦਾ ਸਰਵਸ੍ਰੇਸ਼ਟ ਤੈਰਾਕ ਬਣਨ ਦਾ ਗੌਰਵ ਹਾਸਲ ਕੀਤਾ।
  • ਅੰਡਰ-14 ਵਰਗ ਵਿੱਚ ਬ੍ਰਾਈਟ ਸਕਾਲਰ ਸਕੂਲ, ਸੋਨੀਪਤ ਦੇ ਅਨਾਵ ਮਲਿਕ ਨੇ ਚਾਰ ਸੋਨ ਤਗਮੇ ਜਿੱਤ ਕੇ ਬੈਸਟ ਸਵਿਮਰ ਦਾ ਸਨਮਾਨ ਆਪਣੇ ਨਾਂਅ ਕੀਤਾ।
  • ਅੰਡਰ-11 ਵਰਗ ਵਿੱਚ ਹੋਲੀ ਚਿਲਡ ਪਬਲਿਕ ਸਕੂਲ, ਸੈਕਟਰ-29 ਦੇ ਵਿਰਾਟ ਨੇ ਦੋ ਸੋਨ ਤਗਮੇ ਅਤੇ ਇੱਕ ਚਾਂਦੀ ਤਗਮੇ ਜਿੱਤ ਕੇ ਆਪਣੇ ਵਰਗ ਵਿੱਚ ਸਰਵਸ਼੍ਰੇਸ਼ਟ ਤੈਰਾਕ ਬਣਨ ਦਾ ਮਾਣ ਪ੍ਰਾਪਤ ਕੀਤਾ।

Sirsa Swimming News 3

ਖਿਡਾਰੀਆਂ ਤੇ ਅਧਿਕਾਰੀਆਂ ’ਤੇ ਛੱਡੀ ਡੂੰਘੀ ਛਾਪ

ਚਾਰ ਦਿਨਾਂ ਤੱਕ ਚੱਲੀ ਇਸ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਉਤਕ੍ਰਿਸ਼ਟ ਖੇਡ ਭਾਵਨਾ, ਅਨੁਸ਼ਾਸਨ ਤੇ ਮੁਕਾਬਲੇ ਦੀ ਮਿਸਾਲ ਪੇਸ਼ ਕੀਤੀ। ਆਧੁਨਿਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ, ਅੰਤਰਰਾਸ਼ਟਰੀ ਪੱਧਰ ਦੇ ਸਵਿਮਿੰਗ ਪੂਲ, ਸੁਚੱਜੇ ਪ੍ਰਬੰਧਾਂ ਤੇ ਖਿਡਾਰੀਆਂ ਲਈ ਮੁਹੱਈਆਂ ਕਰਾਈਆਂ ਗਈਆਂ ਉੱਤਮ ਸਹੂਲਤਾਂ ਨੇ ਮੁਕਾਬਲੇ ਨੂੰ ਯਾਦਗਾਰ ਬਣਾ ਦਿੱਤਾ। ਚੈਂਪੀਅਨਸ਼ਿਪ ਵਿੱਚ ਸ਼ਾਮਲ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨੇ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਖੇਡ ਬੁਨਿਆਦੀ ਢਾਂਚੇ ਅਤੇ ਪ੍ਰਬੰਧਾਂ ਦੀ ਆਪਣੇ ਮੂੰਹੋਂ ਖੂਬ ਸ਼ਲਾਘਾ ਕੀਤੀ। ਸਫਲਤਾਪੂਰਵਕ ਹੋਈ ਚੈਂਪੀਅਨਸ਼ਿਪ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਖੇਡ ਮੁਕਾਬਲੇ ਕਰਾਉਣ ਲਈ ਪੂਰੀ ਤਰ੍ਹਾਂ ਸਮਰੱਥ ਹੈ।

Sirsa Swimming News 5

ਖੇਡਾਂ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਸਿਹਤਮੰਦ ਜੀਵਨ ਦੀ ਸਭ ਤੋਂ ਵੱਡੀ ਪਾਠਸ਼ਾਲਾ : ਅਜੈ ਸਿੰਘ

ਸੀਟੀਐੱਮ ਸਰਸਾ ਅਜੈ ਸਿੰਘ ਨੇ ਕਿਹਾ ਕਿ ਖੇਡਾਂ ਸਿਰਫ਼ ਤਗਮੇ ਜਿੱਤਣ ਜਾਂ ਹਾਰ-ਜਿੱਤ ਤੱਕ ਸੀਮਤ ਨਹੀਂ ਹਨ, ਸਗੋਂ ਇਹ ਅਨੁਸ਼ਾਸਨ, ਆਤਮਵਿਸ਼ਵਾਸ, ਸੰਘਰਸ਼ ਅਤੇ ਸਿਹਤਮੰਦ ਜੀਵਨਸ਼ੈਲੀ ਦਾ ਸਭ ਤੋਂ ਮਜ਼ਬੂਤ ਢੰਗ ਹੈ। ਇੱਕ ਸੱਚਾ ਖਿਡਾਰੀ ਉਹੀ ਹੁੰਦਾ ਹੈ ਜੋ ਜਿੱਤ ਵਿੱਚ ਨਿਮਰ ਅਤੇ ਹਾਰ ਵਿੱਚ ਧੀਰਜ ਬਣਾਈ ਰੱਖੇ। ਹਾਰ ਕਦੇ ਵੀ ਸਥਾਈ ਨਹੀਂ ਹੁੰਦੀ ਅਤੇ ਹਰ ਸਫਲ ਖਿਡਾਰੀ ਨੇ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਮੋੜ ’ਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਕੇ ਉਨ੍ਹਾਂ ਤੋਂ ਸਿੱਖਿਆ ਲੈ ਕੇ ਹੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ ਵਿਅਕਤੀ ਦੇ ਸੁਫਨਿਆਂ, ਭਵਿੱਖ ਅਤੇ ਜੀਵਨ-ਤਿੰਨਾਂ ਨੂੰ ਬਰਬਾਦ ਕਰ ਦਿੰਦਾ ਹੈ।

Read Also : ਆਧੁਨਿਕ ਖੇਡ ਇੰਫ੍ਰਾਸਟਰਕਚਰ ਅਤੇ ਪ੍ਰਬੰਧਾਂ ਦੇ ਮੁਰੀਦ ਹੋਏ ਖਿਡਾਰੀ, ਮਾਪੇ ਅਤੇ ਸੀਬੀਐੱਸਈ ਅਧਿਕਾਰੀ

ਜੇ ਨੌਜਵਾਨ ਆਪਣੀ ਊਰਜਾ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਵਿੱਚ ਲਾਉਣਗੇ ਤਾਂ ਉਹ ਖੁਦ ਵੀ ਸਿਹਤਮੰਦ ਰਹਿਣਗੇ ਅਤੇ ਦੇਸ਼ ਦਾ ਭਵਿੱਖ ਵੀ ਮਜ਼ਬੂਤ ਹੋਵੇਗਾ। ਅਜੈ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਵਿਕਸਿਤ ਐੱਮਐੱਸਜੀ ਭਾਰਤੀ ਖੇਲ ਗਾਓਂ ਅਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦਾ ਖੇਡ ਢਾਂਚਾ ਹਰਿਆਣਾ ਦੇ ਉੱਤਮ ਖੇਡ ਕੈਂਪਸਾਂ ਵਿੱਚ ਸ਼ਾਮਲ ਹੈ। ਪੇਂਡੂ ਖੇਤਰ ’ਚ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਉਪਲਬਧ ਕਰਾਉਣਾ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ। ਆਮ ਤੌਰ ’ਤੇ ਸਰਸਾ ਨੂੰ ਪਛੜਿਆ ਜ਼ਿਲ੍ਹਾ ਮੰਨਿਆ ਜਾਂਦਾ ਹੈ, ਪਰ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚਾ, ਵਿਸ਼ਵ-ਪੱਧਰੀ ਸਵਿਮਿੰਗ ਪੂਲ ਅਤੇ ਆਧੁਨਿਕ ਸਹੂਲਤਾਂ ਨੂੰ ਵੇਖ ਕੇ ਇਹ ਧਾਰਨਾ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਰਸਾ ਤੇ ਹਰਿਆਣਾ ਦਾ ਨਾਂਅ ਰੌਸ਼ਨ ਕਰਨ ਦਾ ਸੱਦਾ ਦਿੱਤਾ।

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਖਿਡਾਰੀ ਕਨਿਸ਼ਕ ਚੌਹਾਨ ਦੀ ਮਿਸਾਲ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇੱਥੋਂ ਦਾ ਖੇਡ ਮਾਹੌਲ ਪ੍ਰਤਿਭਾਵਾਂ ਨੂੰ ਨਵੀਂ ਪਛਾਣ ਦੇਣ ਦੀ ਸਮਰੱੱਥਾ ਰੱਖਦਾ ਹੈ। ਕਨਿਸ਼ਕ ਪਹਿਲਾਂ ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣਿਆ ਅਤੇ ਬਾਅਦ ਵਿੱਚ ਆਪਣੀ ਪ੍ਰਤਿਭਾ ਦੇ ਬਲਬੂਤੇ ’ਤੇ ਆਈਪੀਐੱਲ ਫਰੈਂਚਾਈਜ਼ੀ ਆਰਸੀਬੀ ਤੱਕ ਪਹੁੰਚਿਆ। ਸੀਟੀਐੱਮ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਇਹ ਖੇਡ ਇਨਫ੍ਰਾਸਟਰਕਚਰ ਨਾ ਸਿਰਫ਼ ਖਿਡਾਰੀਆਂ ਨੂੰ ਵਿਸ਼ਵ-ਪੱਧਰੀ ਸਹੂਲਤਾਂ ਮੁਹੱਈਆ ਕਰਾ ਰਿਹਾ ਹੈ, ਸਗੋਂ ਛੋਟੇ ਸ਼ਹਿਰ ਵਿੱਚ ਨੌਰਥ ਜ਼ੋਨ ਪੱਧਰ ਦੀ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਕਰਵਾ ਪੂਰੇ ਹਰਿਆਣਾ ਸੂਬੇ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਵੀ ਪੇਸ਼ ਕਰ ਰਿਹਾ ਹੈ। ਅਜਿਹਾ ਖੇਡ ਬੁਨਿਆਦੀ ਢਾਂਚਾ ਨਿਸ਼ਚਿਤ ਤੌਰ ’ਤੇ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

Sirsa Swimming News 4

About The Author

Latest News

CM Punjab: ਪਿਛਲੇ ਸਾਢੇ ਚਾਰ ਸਾਲਾਂ 'ਚ ਪੰਜਾਬ 'ਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਮਾਨ
Punjab News: ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ 70.52 ਕਰੋੜ ਦੇ ਮੁਕੰਮਲ ਹੋਏ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਭਗਵੰਤ ਮਾਨ ਸਰਕਾਰ ਵੱਲੋਂ ਮੁੱਖ ਮੰਗਾਂ ਹੱਲ ਕੀਤੇ ਜਾਣ ਤੋਂ ਬਾਅਦ PSPCL ਯੂਨੀਅਨਾਂ ਤੇ ਆਮ ਆਦਮੀ ਕਲੀਨਿਕਾਂ ਦੇ ਅਮਲੇ ਨੇ ਹੜਤਾਲ ਵਾਪਸ ਲਈ, ਕੰਮ ਮੁੜ ਸ਼ੁਰੂ ਕੀਤਾ: ਹਰਪਾਲ ਸਿੰਘ ਚੀਮਾ
Punjab: ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜ਼ੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ’ਚ ਨਾਕਾਮ ਰਹੀ: ਬਲਤੇਜ ਪੰਨੂ
Sirsa News: ਅੰਤਰਰਾਸ਼ਟਰੀ ਪੱਧਰੀ ਸਹੂਲਤਾਂ ਤੇ ਬਿਹਤਰੀਨ ਪ੍ਰਬੰਧਾਂ ਦਰਮਿਆਨ ਮੁਕੰਮਲ ਹੋਈ ਸੀਬੀਐੱਸਈ ਨਾਰਥ ਜ਼ੋਨ-2 ਸਵਿਮਿੰਗ ਚੈਂਪੀਅਨਸ਼ਿਪ

Related Posts