CBSE North Zone-II Boys Swimming Championship 2026: ਆਧੁਨਿਕ ਖੇਡ ਇੰਫ੍ਰਾਸਟਰਕਚਰ ਅਤੇ ਪ੍ਰਬੰਧਾਂ ਦੇ ਮੁਰੀਦ ਹੋਏ ਖਿਡਾਰੀ, ਮਾਪੇ ਅਤੇ ਸੀਬੀਐੱਸਈ ਅਧਿਕਾਰੀ

ਪੂਲ ’ਚ ਤਗਮਿਆਂ ਲਈ ਰੋਮਾਂਚਕ ਦੌੜ ਤੇ ਬਾਹਰ ਚਾਰੇ ਪਾਸੇ ਵਿਸ਼ਵ ਪੱਧਰੀ ਪ੍ਰਬੰਧਾਂ ਦੀ ਪ੍ਰਸੰਸਾ, ਖੇਡਾਂ ਹੀ ਨਸ਼ੇ ਦੇ ਖਿਲਾਫ ਸਭ ਤੋਂ ਵੱਡਾ ਹਥਿਆਰ: ਏਐੱਸਪੀ ਆਦਰਸ਼ਦੀਪ ਸਿੰਘ

Ravinder Sharma Picture
Published On

ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚੱਲ ਰਹੀ ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬਾਲ ਵਰਗ ਸਵਿਮਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ। ਸਵਿਮਿੰਗ ਚੈਂਪੀਅਨਸ਼ਿਪ ’ਚ ਹਰਿਆਣਾ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਆਏ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮਿਆਂ ’ਤੇ ਕਬਜ਼ਾ ਜਮਾਇਆ।

ਐਤਵਾਰ ਨੂੰ ਸਰਸਾ ਦੇ ਏਐੱਸਪੀ ਆਦਰਸ਼ਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ’ਚ ਉਨ੍ਹਾਂ ਦੇ ਆਉਣ ’ਤੇ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਡਾ. ਪੀਆਰ ਨੈਨ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ ਅਤੇ ਸਪੋਰਟਸ ਹੈੱਡ ਕੋਚ ਡਾ. ਨਵਜੀਤ ਸਿੰਘ ਭੁੱਲਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

Read Also : ਭਾਰਤ ਦਾ ਜ਼ਿੰਬਾਬਵੇ ’ਤੇ ਕਲੀਨ ਸਵੀਪ, ਵੈਭਵ ਤੇ ਮਯੰਕ ਚਮਕੇ

ਇਸ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਆਯੋਜਨਕਰਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਸ਼ਾਹ ਸਤਿਨਾਮ ਜੀ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ-ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਸਮੇਤ ਵੱਡੀ ਗਿਣਤੀ ’ਚ ਖਿਡਾਰੀ, ਕੋਚ ਅਤੇ ਮਾਪੇ ਹਾਜ਼ਰ ਰਹੇ।

ਕੌਮਾਂਤਰੀ ਖੇਡ ਢਾਂਚਾ ਹਰਿਆਣਾ ਲਈ ਮਾਣ ਦੀ ਗੱਲ: ਏਐੱਸਪੀ

ਐਡੀਸ਼ਨਲ ਐੱਸਪੀ ਆਦਰਸ਼ਦੀਪ ਸਿੰਘ ਨੇ ਕਿਹਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਖਿਡਾਰੀਆਂ ਲਈ ਕੌਮਾਂਤਰੀ ਪੱਧਰ ਦਾ ਖੇਡ ਢਾਂਚਾ ਤਿਆਰ ਕੀਤਾ ਗਿਆ ਹੈ, ਜੋ ਅਸਲ ’ਚ ਬੇਹੱਦ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਹੋਏ ਇਨ੍ਹਾਂ ਮੁਕਾਲਿਆਂ ਨਾਲ ਸਰਸਾ ਦੇ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲੇਗੀ।

ਵਰਤਮਾਨ ’ਚ ਜ਼ਿਲ੍ਹੇ ’ਚ ਨਸ਼ੇ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਮੁਕਾਬਲਾ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਖੇਡਾਂ ਹਨ। ਇਸ ਤਰ੍ਹਾਂ ਦੇ ਕੌਮੀ ਪੱਧਰ ਦੇ ਮੁਕਾਬਲੇ ਕਰਵਾਉਣ ਨਾਲ ਸਥਾਨਕ ਨੌਜਵਾਨਾਂ ਦਾ ਖੇਡ ਦੇ ਪ੍ਰਤੀ ਰੁਝਾਨ ਵਧੇਗਾ ਅਤੇ ਉਹ ਆਪਣੀ ਊਰਜਾ ਨੂੰ ਸਹੀ ਦਿਸ਼ਾ ’ਚ ਲਾ ਕੇ ਖੇਡਾਂ ’ਚ ਅੱਗੇ ਵਧਣਗੇ। ਏਐੱਸਪੀ ਨੇ ਕਿਹਾ ਕਿ ਨਸ਼ੇ ਖਿਲਾਫ ਲੋਕਾਂ ’ਚ ਜਾਗਰੂਕਤਾ ਵਧਾਉਣ ’ਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਹੈ। ਇਸੇ ਉਦੇਸ਼ ਨਾਲ ਸਰਸਾ ਪੁਲਿਸ ਪੇਂਡੂ ਖੇਤਰਾਂ ’ਚ ਜਾ ਕੇ ਸਰਪੰਚਾਂ ਅਤੇ ਹੋਰ ਪਤਵੰਤਿਆਂ ਨਾਲ ਮੁਲਾਕਾਤ ਕਰਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਜਾਗਰੂਕ ਕਰ ਰਹੀ ਹੈ। ਇਹ ਨਸ਼ੇ ਖਿਲਾਫ ਇੱਕ ਪ੍ਰਭਾਵਸ਼ਾਲੀ ਪ੍ਰਿਵੈਂਟਿਵ ਮੇਜ਼ਰ ਹੈ।  

ਪੁਲਿਸ ਜਿੱਥੇ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਰਹੀ ਹੈ, ਉੱਥੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ’ਚ ਸਫਲ ਹੋ ਜਾਈਏ ਤਾਂ ਨਸ਼ੇ ਦਾ ਕਾਰੋਬਾਰ ਆਪਣੇ-ਆਪ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਕੌਮਾਂਤਰੀ ਪੱਧਰ ਦਾ ਖੇਡ ਢਾਂਚਾ ਉਪਲੱਬਧ ਕਰਵਾ ਕੇ ਡੇਰਾ ਮੈਨੇਜ਼ਮੈਂਟ ਨੇ ਸਰਸਾ ਹੀ ਨਹੀਂ, ਸਗੋਂ ਪੂਰੇ ਹਰਿਆਣਾ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਚੈਂਪੀਅਨਸ਼ਿਪ ’ਚ ਵਰਤੀ ਜਾ ਰਹੀ ਟੱਚ ਪੈਡਸ ਤਕਨੀਕ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਤੈਰਾਕ ਦੇ ਪੂਲ ਦੀ ਕੰਧ ਨੂੰ ਟੱਚ ਕਰਦੇ ਹੀ ਸਟੀਕ ਸਮਾਂ ਦਰਜ ਹੋ ਜਾਂਦਾ ਹੈ। 

ਉਨ੍ਹਾਂ ਉਮੀਦ ਜਤਾਈ ਕਿ ਡੇਰਾ ਮੈਨੇਜ਼ਮੈਂਟ ਭਵਿੱਖ ’ਚ ਵੀ ਅਜਿਹੀਆਂ ਵਿਸ਼ਵ ਪੱਧਰੀ ਸੁਵਿਧਾਵਾਂ ਵਿਕਸਤ ਕਰਦੀ ਰਹੇਗੀ, ਤਾਂ ਕਿ ਵੱਧ ਤੋਂ ਵੱਧ ਖਿਡਾਰੀ ਇੱਥੇ ਆ ਕੇ ਅਭਿਆਸ ਕਰਨ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ। ਏਐੱਸਪੀ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਮਾਪੇ ਬੱਚਿਆਂ ’ਤੇ ਸਿਰਫ ਪੜ੍ਹਾਈ ਦਾ ਜ਼ਿਆਦਾ ਦਬਾਅ ਪਾ ਦਿੰਦੇ ਹਨ। ਇਸ ਨਾਲ ਕਈ ਬੱਚੇ ਤਣਾਅ ਅਤੇ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕੁਝ ਗਲਤ ਸੰਗਤ ’ਚ ਪੈ ਕੇ ਨਸ਼ੇ ਵੱਲ ਤੁਰ ਪੈਂਦੇ ਹਨ।  ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ (ਕੋ-ਕਰਿਕੂਲਰ) ਗਤੀਵਿਧੀਆਂ ’ਚ ਵੀ ਸੰਤੁਲਿਤ ਹਿੱਸੇਦਾਰੀ ਯਕੀਨੀ ਬਣਾਉਣ। ਇਸ ਨਾਲ ਬੱਚਿਆਂ ਦਾ ਸਮੁੱਚਾ ਵਿਕਾਸ ਹੋਵੇਗਾ, ਉਨ੍ਹਾਂ ਦਾ ਜੀਵਨ ਇੱਕਰਸ ਨਹੀਂ ਰਹੇਗਾ ਤੇ ਉਹ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣਗੇ। 

ਵਿਸ਼ਵ-ਪੱਧਰੀ  ਸਹੂਲਤਾਂ ਖਿਡਾਰੀਆਂ ਲਈ ਪ੍ਰੇਰਣਾਦਾਇਕ: ਡਾ. ਗਾਰਗੀ

ਸੀਬੀਐੱਸਈ ਦੇ ਆਬਜ਼ਰਵਰ ਦੇ ਰੂਪ ’ਚ ਚੈਂਪੀਅਨਸ਼ਿਪ ’ਚ ਪਹੁੰਚੇ ਡੀਏਵੀ ਯੂਨੀਵਰਸਿਟੀ, ਜਲੰਧਰ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗਾਰਗੀ ਨੇ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੋਂ ਦੇ ਸਮੁੱਚੇ ਪ੍ਰਬੰਧ ਬੇਹੱਦ ਵਧੀਆ ਹਨ। ਖਿਡਾਰੀਆਂ, ਮਾਪਿਆਂ ਅਤੇ ਅਧਿਕਾਰੀਆਂ ਲਈ ਸਾਰੇ ਪ੍ਰਬੰਧ ਸੁਚੱਜੇ ਅਤੇ ਮਿਸਾਲੀ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦਾ ਸਟਾਫ ਪੂਰੇ ਸਮੱਰਪਣ ਨਾਲ ਮੁਕਾਬਲੇ ਦਾ ਸੰਚਾਲਨ ਕਰ ਰਿਹਾ ਹੈ ਅਤੇ ਹਰ ਪ੍ਰਬੰਧ ਬਿਹਤਰੀਨ ਢੰਗ ਨਾਲ ਕੀਤਾ ਗਿਆ ਹੈ।

ਇਸ ਦੇ ਲਈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ। ਡਾ. ਗਾਰਗੀ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਖੇਡਾਂ ਪ੍ਰਤੀ ਦੂਰਦਰਸ਼ੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਜ਼ਨ ਕਾਰਨ ਹੀ ਇੱਥੇ ਇੰਨੀਆਂ ਆਧੁਨਿਕ ਅਤੇ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਉਪਲਬੱਧ ਹਨ। 

ਉਨ੍ਹਾਂ ਕਿਹਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਸਿਰਫ ਕੌਮਾਂਤਰੀ ਮਾਪਦੰਡਾਂ ਵਾਲਾ ਸਵਿਮਿੰਗ ਪੂਲ ਹੀ ਨਹੀਂ, ਸਗੋਂ ਰੋਲਰ ਸਕੇਟਿੰਗ ਐਰਿਨਾ, ਕ੍ਰਿਕਟ ਸਟੇਡੀਅਮ ਤੇ ਹੋਰ ਖੇਡ ਸੁਵਿਧਾਵਾਂ ਵੀ ਵਿਸ਼ਵ ਪੱਧਰੀ ਹਨ। ਡਾ. ਗਾਰਗੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਇੱਥੇ ਜਲਦ ਹੀ 50 ਮੀਟਰ ਦਾ ਆਲ ਵੈਦਰ ਸਵਿਮਿੰਗ ਪੂਲ ਵੀ ਬਣਾਇਆ ਜਾ ਰਿਹਾ ਹੈ। ਇਸ ਨਾਲ ਭਵਿੱਖ ’ਚ ਹੋਰ ਜ਼ਿਆਦ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਉਣ ਦਾ ਰਾਹ ਰੌਸ਼ਨ ਹੋਵੇਗਾ। 

ਉਨ੍ਹਾਂ ਨੇ ਖਿਡਾਰੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਖੇਡਾਂ ’ਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਕਿਸੇ ਖਿਡਾਰੀ ਦਾ ਟੀਚਾ ਸਿਰਫ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਉਸ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਦੋ ਸੈਸ਼ਨਾਂ ’ਚ ਚੱਲ ਰਹੇ ਸ਼ਾਨਦਾਰ ਮੁਕਾਬਲੇ

ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬਾਲ ਵਰਗ ਸਵਿਮਿੰਗ ਚੈਂਪੀਅਨਸ਼ਿਪ ਰੋਜ਼ ਸਵੇਰੇ ਅਤੇ ਸ਼ਾਮ ਦੋ ਸੈਸ਼ਨਾਂ ’ਚ ਕਰਵਾਈ ਜਾ ਰਹੀ ਹੈ। ਸਵੇਰ ਦੇ ਸੈਸ਼ਨ ’ਚ ਕੁਆਲੀਫਾਇੰਗ ਮੁਕਾਬਲੇ ਹੁੰਦੇ ਹਨ, ਜਦੋਂਕਿ ਸ਼ਾਮ ਦੇ ਸੈਸ਼ਨ ’ਚ ਉਨ੍ਹਾਂ ਮੁਕਾਬਲਿਆਂ ਦੇ ਫਾਈਨਲ ਖੇਡੇ ਜਾਂਦੇ ਹਨ। ਚੈਂਪੀਅਨਸ਼ਿਪ ਦੇ ਦੂਜੇ ਦਿਨ ਐਤਵਾਰ ਨੂੰ ਸਵੇਰ ਦੇ ਸੈਸ਼ਨ ’ਚ ਅੰਡਰ-17 ਵਰਗ ਦੀ 400 ਮੀਟਰ ਮੈਡਲ ਮੁਕਾਬਲੇ ’ਚ ਪਾਣੀਪਤ ਦੇ ਡੀਏਵੀ ਪਬਲਿਕ ਸਕੂਲ ਦੇ ਦੇਵੇਸ਼ ਖਰਬ ਨੇ 5 ਮਿੰਟ 35 ਸੈਕਿੰਡ 07 ਮਿਲੀਸੈਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।

ਸਰਸਾ ਦੇ ਸਤਲੁਜ ਪਬਲਿਕ ਸਕੂਲ ਦੇ ਯੁਪੰਜੋਤ ਨੇ 5 ਮਿੰਟ 43 ਸੈਕਿੰਡ 70 ਮਿਲੀਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਰਾਏਪੁਰ (ਸੋਨੀਪਤ) ਦੇ ਬਰਾਈਟ ਸਕਾਲਰ ਸੀਨੀਅਰ ਸੈਕੰਡਰੀ ਸਕੂਲ ਦੇ ਦਕਸ਼ ਨੇ 5 ਮਿੰਟ 49 ਸੈਕਿੰਡ 02 ਮਿਲੀਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਅੰਡਰ-19 ਵਰਗ ਦੇ 400 ਮੀਟਰ ਮੈਡਲ ਮੁਕਾਬਲੇ ’ਚ ਫਰੀਦਾਬਾਦ ਦੇ ਆਈਸ਼ਰ ਸਕੂਲ ਦੇ ਦਰਸ਼ ਸਿੰਘ ਨੇ 5 ਮਿੰਟ 19 ਸੈਕਿੰਡ 27 ਮਿਲੀਸੈਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਪਾਣੀਪਤ ਦੇ ਪਰਿਆਗ ਇੰਟਰਨੈਸ਼ਨਲ ਸਕੂਲ ਦੇ ਅਰਮਾਨ ਰਾਠੀ ਨੇ 5 ਮਿੰਟ 53 ਸੈਕਿੰਡ 87 ਮਿਲੀਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੇ ਹਰਮੀਤ ਸਿੰਘ ਇੰਸਾਂ ਨੇ 6 ਮਿੰਟ 09 ਸੈਕਿੰਡ 82 ਮਿਲੀ ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

About The Author

Related Posts