Punjab
Bomb Threat: ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਕੰਟਰੋਲ ਰੂਮ ’ਚ ਆਇਆ ਫੋਨ
ਸਾਢੇ 4 ਘੰਟੇ ਚੱਲਿਆ ਸਰਚ ਆਪ੍ਰੇਸ਼ਨ
ਜੈਪੁਰ (ਸੱਚ ਕਹੂੰ ਨਿਊਜ਼)। ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ (ਸੀਐਮਓ) ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜੈਪੁਰ ’ਚ ਹੜਕੰਪ ਮਚ ਗਿਆ। ਮੰਗਲਵਾਰ ਸਵੇਰੇ 10:30 ਵਜੇ ਪੁਲਿਸ ਕੰਟਰੋਲ ਰੂਮ ’ਤੇ ਧਮਕੀ ਭਰਿਆ ਕਾਲ ਆਇਆ। ਇਸ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਹਫੜਾ-ਦਫੜੀ ਮਚ ਗਈ। ਡੀਸੀਪੀ ਦੱਖਣੀ ਰਾਜਰਸ਼ੀ ਰਾਜ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ। ਡੌਗ ਸਕੁਐਡ, ਏਟੀਐਸ, ਐਸਡੀਆਰਐਫ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਮੁੱਖ ਮੰਤਰੀ ਦਫ਼ਤਰ ਪਹੁੰਚ ਗਈਆਂ। ਲਗਭਗ 4:30 ਘੰਟੇ ਤੱਕ ਚੱਲੇ ਸਰਚ ਆਪ੍ਰੇਸ਼ਨ ’ਚ ਕੋਈ ਸ਼ੱਕੀ ਵਸਤੂ ਨਾ ਮਿਲਣ ’ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਡੀਸੀਪੀ ਦੱਖਣੀ ਰਾਜਰਸ਼ੀ ਰਾਜ ਨੇ ਕਿਹਾ, ਪੁਲਿਸ ਨੇ ਮੁਲਜ਼ਮ ਲਾਲਾ ਕੋਠਾਰੀ (38) ਨਿਵਾਸੀ ਸਵਾਈ ਮਾਧੋਪੁਰ ਨੂੰ ਪ੍ਰਤਾਪ ਨਗਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। Bomb Threat
ਇਹ ਵੀ ਪੜ੍ਹੋ : Free Assistive Devices Camp: 7ਵੇਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਰਾਹੀਂ 62 ਲੋੜਵੰਦਾਂ ਨੂੰ ਮਿਲੀ ਸਹਾਇਤਾ