Punjab Employees Strike: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਹੜਤਾਲ 21 ਅਗਸਤ ਤੱਕ ਵਧਾਈ : ਸੂਬਾ ਪ੍ਰਧਾਨ
ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਹੜਤਾਲ 21 ਅਗਸਤ ਤੱਕ ਵਧਾਈ : ਸੂਬਾ ਪ੍ਰਧਾਨ
Punjab Government Employees: ਅਬੋਹਰ/ਲੰਬੀ (ਮੇਵਾ ਸਿੰਘ)। ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਤੇ ਤਰਸੇਮ ਸਿੰਘ ਭੱਠਲ ਸੂਬਾ ਜਨਰਲ ਸਕੱਤਰ ਵੱਲੋਂ ਜਾਰੀ ਕੀਤੇ ਪ੍ਰੈਸਨੋਟ ਅਨੁਸਾਰ ਮਿਤੀ 18-08-26 ਨੂੰ ਆਨਲਾਈਨ ਹੋਈ ਹੰਗਾਮੀ ਮੀਟਿੰਗ ’ਚ ਸੂਬਾ ਲੀਡਰਸ਼ਿਪ, ਵਿਭਾਗੀ ਜਥੇਬੰਦੀਆ ਦੇ ਆਗੂ ਸਾਹਿਬਾਨ ਤੇ ਜਿਲਾ ਪ੍ਰਧਾਨ ਤੇ ਜਨਰਲ ਸਕੱਤਰ ਸਾਹਿਬਾਨਾਂ ਦੇ ਵਿਚਾਰ ਲਏ ਗਏ। ਉਨ੍ਹਾਂ ਦੇ ਵਿਚਾਰਾਂ ਅਨੁਸਾਰ 17 ਤੇ 18 ਅਗਸਤ ਦੀ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਸੌ ਫੀਸਦੀ ਕਾਮਯਾਬ ਰਹੀ ਤੇ ਅੱਗੇ ਵੀ ਉਹਨਾਂ ਵੱਲੋਂ ਇਸ ਹੜਤਾਲ ਨੂੰ ਜਾਰੀ ਰੱਖਣ ਦੇ ਵਿਚਾਰ ਦਿੱਤੇ। ਸੋ ਸੂਬਾ ਲੀਡਰਸ਼ਿਪ ਵੱਲੋਂ ਸਮੂਹ ਅਹੁਦੇਦਾਰਾਂ ਦੇ ਵਿਚਾਰਾਂ ਉਪਰੰਤ ਬਹੁਮਤ ਨਾਲ ਫੈਸਲਾ ਲੈਂਦੇ ਹੋਏ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਨੂੰ 21 ਅਗਸਤ, 2026 ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਹੜਤਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ 17-08-2026 ਡੀ ਏ ਤੇ ਰੋਕ ਲਾਉਣ ਵਾਲਾ ਪੱਤਰ ਫੂਕਿਆ ਜਾਵੇਗਾ। ਅਗਲੀ ਸੂਬਾ ਪੱਧਰੀ ਮੀਟਿੰਗ ਮਿਤੀ 22-08-2026 ਨੂੰ ਕੀਤੀ ਜਾਵੇਗੀ। Punjab Government Employees
ਇਹ ਵੀ ਪੜ੍ਹੋ : Punjab Employees Protest: ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਧਰਨਾ, ਸੀਐਮ ਮਾਨ ਦਾ ਪੁਤਲਾ ਫੂਕਿਆ