Saint Dr MSG: ‘ਰੁਚੀ ਅਤੇ ਸੱਚੀ ਭਾਵਨਾ ਨਾਲ ਲਗਾਤਾਰ ਸਿਮਰਨ ਕਰੋ’

ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮਾਲਕ ਦੇ ਨਾਮ ਦੇ ਨਾਲ ਜੁੜ ਜਾਓ

Ravinder Sharma Picture
Published On

Saint Dr MSG: ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਿਸ ਦੇ ਦਿਲੋ-ਦਿਮਾਗ ’ਚ ਛਾਇਆ ਰਹਿੰਦਾ ਹੈ, ਉਹ ਇਨਸਾਨ ਪਲ-ਪਲ ਅਸੀਮ ਸ਼ਾਂਤੀ, ਪਰਮਾਨੰਦ, ਲੱਜ਼ਤ ਪ੍ਰਾਪਤ ਕਰਦਾ ਰਹਿੰਦਾ ਹੈ। ਉਹ ਦੁਨੀਆ ਦੀ ਗੰਦਗੀ ਵੱਲ ਨਹੀਂ ਦੌੜਦਾ, ਉਹ ਦੁਨੀਆ ਦੀ ਗੰਦਗੀ ’ਚ ਨਹੀਂ ਗੁਆਚਦਾ, ਸਗੋਂ ਪਰਮ ਪਿਤਾ ਪਰਮਾਤਮਾ ਦਾ ਪਿਆਰ, ਉਸ ਦੀ ਮੁਹੱਬਤ ਪ੍ਰਾਪਤ ਕਰਕੇ ਉਹ ਸਾਰੀਆਂ ਖੁਸ਼ੀਆਂ, ਲੱਜ਼ਤਾਂ ਪ੍ਰਾਪਤ ਕਰਦਾ ਹੈ, ਜਿਸ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ।

Read Also : ਰੂਹਾਨੀਅਤ: ਦੀਨਤਾ ਨਿਮਰਤਾ ਧਾਰਨ ਨਾਲ ਮਿਲਣਗੀਆਂ ਮਾਲਕ ਦੀਆਂ ਖੁਸ਼ੀਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮਾਲਕ ਦੇ ਨਾਮ ਦੇ ਨਾਲ ਜੁੜ ਜਾਓ। ਨਾਮ ਜਪਣਾ ਨਾ ਪਵੇ, ਸਗੋਂ ਆਪਣੇ-ਆਪ ਚੱਲਦਾ ਰਹੇ, ਅਜਿਹਾ ਉਦੋਂ ਹੁੰਦਾ ਹੈ ਜਦੋਂ ਆਦਮੀ ਰੁਚੀ ਨਾਲ, ਸੱਚੀ ਭਾਵਨਾ ਨਾਲ, ਤੜਫ਼ ਨਾਲ ਲਗਾਤਾਰ ਸਿਮਰਨ ਕਰਦਾ ਰਹਿੰਦਾ ਹੈ। ਉਦਾਹਰਨ ਵਜੋਂ ਜਿਵੇਂ ਤੁਹਾਨੂੰ ਕੋਈ ਗੀਤ ਚੰਗਾ ਲੱਗਦਾ ਹੈ, ਤੁਸੀਂ ਦਿਲੋ-ਦਿਮਾਗ ’ਚ ਉਸ ਨੂੰ  ਬਿਠਾ ਲੈਂਦੇ ਹੋ, ਕਿਤੇ ਮੌਸਮ ਚੰਗਾ ਹੈ, ਕਿਤੇ ਵੈਸੇ ਜਗ੍ਹਾ ਆ ਗਈ, ਤੁਸੀਂ ਖੁਸ਼ ਹੋਏ ਤਾਂ ਐਟੋਮੈਟਿਕਲੀ ਤੁਹਾਡੀ ਜ਼ੁਬਾਨ ’ਤੇ ਉਹ ਸ਼ਬਦ, ਉਹ ਗੀਤ ਗੂੰਜਣ ਲੱਗਦਾ ਹੈ। ਉਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੂੰ, ਗੁਰੂਮੰਤਰ ਨੂੰ ਤੁਸੀਂ ਆਪਣੀ ਜ਼ੁਬਾਨ ’ਤੇ ਚੜ੍ਹਾ ਲਓ। 

About The Author

Related Posts