Rajouri News: ਰਾਜੌਰੀ ਦੇ ਜੰਗਲ ’ਚ ਅੱਤਵਾਦੀ ਟਿਕਾਣਾ ਮਿਲਿਆ, ਤਲਾਸ਼ੀ ਮੁਹਿੰਮ ਜਾਰੀ
ਰਾਸ਼ਨ ਤੇ ਭਾਂਡੇ ਹੋਏ ਬਰਾਮਦ
Rajouri News: ਰਾਜੌਰੀ (ਸੱਚ ਕਹੂੰ ਨਿਊਜ਼/ਹਿੰ.ਸ.)। ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲ੍ਹੇ ਦੇ ਇੱਕ ਜੰਗਲ ’ਚ ਸ਼ੱਕੀ ਅੱਤਵਾਦੀ ਟਿਕਾਣਾ ਲੱਭਿਆ ਹੈ ਤੇ ਰਾਸ਼ਨ ਤੇ ਖਾਣਾ ਪਕਾਉਣ ਦੇ ਭਾਂਡੇ ਬਰਾਮਦ ਕੀਤੇ ਹਨ। ਇਸ ਤੋਂ ਬਾਅਦ, ਫੌਜ, ਸੀਆਰਪੀਐਫ ਤੇ ਪੁਲਿਸ ਨੇ ਸ਼ੁੱਕਰਵਾਰ ਨੂੰ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਨੂੰ ਥਾਨਾਮੰਡੀ ਦੇ ਭੰਗਈ ਜੰਗਲ ਖੇਤਰ ’ਚ ਕੀਤੇ ਗਏ ਇੱਕ ਤਲਾਸ਼ੀ ਮੁਹਿੰਮ ਦੌਰਾਨ ਇਸ ਟਿਕਾਣੇ ਦਾ ਪਤਾ ਲੱਗਿਆ ਹੈ। ਇਹ ਟਿਕਾਣਾ ਸੰਘਣੇ ਜੰਗਲ ਤੇ ਸੰਘਣੀਆਂ ਝਾੜੀਆਂ ਵਿਚਕਾਰ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਚੀਜ਼ਾਂ ’ਚ ਚੌਲਾਂ ਦੇ ਦੋ ਪੈਕੇਟ, ਇੰਸਟੈਂਟ ਨੂਡਲਜ਼, ਇੱਕ ਚਾਕੂ, ਇੱਕ ਲਾਈਟਰ, ਇੱਕ ਪਲਾਸਟਿਕ ਸ਼ੀਟ, ਇੱਕ ਪੁਰਾਣਾ ਕੰਬਲ, ਗੈਸ ਸਟੋਵ ਦਾ ਨੋਜ਼ਲ, ਦੋ ਮੋਮਬੱਤੀਆਂ ਤੇ ਇੱਕ ਪਲਾਸਟਿਕ ਦੀ ਬੋਤਲ ਸ਼ਾਮਲ ਹੈ। ਆਖਰੀ ਜਾਣਕਾਰੀ ਮਿਲਣ ਤੱਕ ਇਸ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ। Rajouri News