Punjab
Jalalabad Census News: ਸੰਯੁਕਤ ਡਾਇਰੈਕਟਰ ਆਰਪੀ ਸਿੰਘ ਵੱਲੋਂ ਜਲਾਲਾਬਾਦ ਤਹਿਸੀਲ ਦਾ ਕੀਤਾ ਅਚਨਚੇਤ ਨਿਰੀਖਣ
ਜਨਗਨਣਾ ਨੂੰ ਲੈ ਕੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਕੀਤੇ ਜਾਰੀ
Jalalabad Census News: ਜਲਾਲਾਬਾਦ (ਰਜਨੀਸ਼ ਰਵੀ)। ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਰਾਸ਼ਟਰੀ ਜਨਗਨਣਾ 2027 ਦੇ ਪਹਿਲੇ ਪੜਾਅ ਦੇ ਅਚਨਚੇਤ ਨਿਰੀਖਣ ਲਈ ਸੰਯੁਕਤ ਡਾਇਰੈਕਟਰ ਸ੍ਰੀ ਆਰਪੀ ਸਿੰਘ ਜਲਾਲਾਬਾਦ ਵਿਖੇ ਪਹੁੰਚੇ। ਆਪਣੀ ਇਸ ਅਚਨਚੇਤ ਫੇਰੀ ਦੌਰਾਨ ਸ੍ਰੀ ਆਰਪੀ ਸਿੰਘ ਨੇ ਫੀਲਡ ਵਿੱਚ ਜਾ ਕੇ ਜ਼ਮੀਨੀ ਪੱਧਰ ’ਤੇ ਜਨਗਨਣਾ ਦੇ ਕੰਮ ਦਾ ਮੁਆਇਨਾ ਕੀਤਾ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਕਾਰਤਿਕ ਆਰਿਆ ਅਤੇ ਡਿਪਟੀ ਈਐਸਏ ਸ੍ਰੀ ਹਰਜਿੰਦਰ ਸਿੰਘ ਵੀ ਉਹਨਾਂ ਦੇ ਨਾਲ ਪਹੁੰਚੇ। ਜਿਕਰਯੋਗ ਹੈ ਕੇ ਰਾਸ਼ਟਰੀ ਜਨਗਨਣਾ 2027 ਦਾ ਤਹਿਸੀਲ ਜਲਾਲਾਬਾਦ ਦਾ ਕੰਮ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਰ ਜਲਾਲਾਬਾਦ ਸਬ ਡਵੀਜ਼ਨ ਮੈਜਿਸਟ੍ਰੇਟ ਸ੍ਰੀ ਕੰਵਰਜੀਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਤਹਿਸੀਲਦਾਰ ਸ੍ਰੀ ਸੁਖਚਰਨ ਸਿੰਘ ਦੀ ਦੇਖ-ਰੇਖ ਅਧੀਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Mohali News: ਸਨਟੇਕ ਸਿਟੀ ਸੀ.ਐਲ.ਯੂ. ਘੁਟਾਲੇ ਵਿੱਚ ਅਜੇ ਸਹਿਗਲ ਗ੍ਰਿਫ਼ਤਾਰ
ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਮੈਜਿਸਟ੍ਰੇਟ ਜਲਾਲਾਬਾਦ ਦੁਆਰਾ ਦੱਸਿਆ ਗਿਆ ਕਿ 15 ਮਈ ਤੋਂ ਘਰ-ਘਰ ਜਾ ਕੇ ਅਧਿਕਰੀਆਂ ਦੁਆਰਾ ਲੋਕਾਂ ਦਾ ਲੋੜੀਂਦਾ ਡਾਟਾ ਭਰਿਆ ਜਾ ਰਿਹਾ ਹੈ। ਸਮੁੱਚੀ ਤਹਸੀਲ ਨੂੰ ਦੋ ਜੋਨਾਂ ਪੇਂਡੂ ਖੇਤਰ ਅਤੇ ਸ਼ਹਿਰੀ ਖੇਤਰ ਵਿੱਚ ਵੰਡਿਆ ਗਿਆ ਹੈ। ਪੇਂਡੂ ਖੇਤਰ ਦੇ ਕੰਮ ਦੀ ਦੇਖ-ਰੇਖ ਸਾਡੇ ਤਹਿਸੀਲਦਾਰ ਅਤੇ ਸ਼ਹਿਰੀ ਖੇਤਰ ਦੇ ਕੰਮ ਦੀ ਦੇਖ-ਰੇਖ ਈਓ ਸਾਹਿਬ ਸ੍ਰੀ ਰੋਹਿਤ ਕਰਵਾਸਰਾ ਕਰ ਰਹੇ ਹਨ।
ਇਸ ਮੌਕੇ ਸ੍ਰੀ ਆਰਪੀ ਸਿੰਘ ਨੇ ਜਨਗਨਣਾ ਵਿੱਚ ਲੱਗੇ ਸਮੁੱਚੇ ਅਮਲੇ ਨੂੰ ਡਾਟਾ ਸਟੀਕ ਅਤੇ ਪਾਰਦਰਸ਼ੀ ਭਰਨ ਦੇ ਨਿਰਦੇਸ਼ ਦਿੰਦਿਆਂ ਸਮੁੱਚਾ ਡਾਟਾ ਗੁਪਤ ਰੱਖਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਤਹਿਸੀਲ ਜਲਾਲਾਬਾਦ ਜਨਗਨਣਾ ਦੀ ਦਫਤਰੀ ਟੀਮ ਮੈਂਬਰ ਸ੍ਰੀ ਮਨੋਜ ਕੁਮਾਰ, ਸ੍ਰੀ ਰੁਪਿੰਦਰ ਖੇੜਾ, ਡਾ ਰੋਹਿਤ ਠੱਕਰ, ਰਿਸ਼ੀ ਠੱਕਰ, ਰਮਨਦੀਪ ਦਰਗਨ, ਜਸਕਰਨਜੀਤ ਸਿੰਘ, ਵਿਪਨ ਗਾਬਾ, ਬਲਦੇਵ ਸਿੰਘ, ਨੀਰਜ ਗੂੰਬਰ, ਨਵੀਨ ਕਾਲੜਾ ਅਤੇ ਸੁਰਜੀਤ ਸਿੰਘ ਟੈਕਨੀਕਲ ਅਸਿਸਟੈਂਟ ਆਦਿ ਹਾਜ਼ਰ ਸਨ।
About The Author