Welfare Work: ਇਨਸਾਨੀਅਤ ਨੂੰ ਸਮਰਪਿਤ ਕੀਤਾ ਆਪਣਾ 20ਵਾਂ ਜਨਮ ਦਿਨ

ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ 20 ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ

Ravinder Sharma Picture
Published On

ਘੱਗਾ (ਵਿਸ਼ਾਲ ਕੁਮਾਰ ਗੋਇਲ)। ਅੱਜ ਦੇ ਸਮੇਂ ਵਿੱਚ ਜਿੱਥੇ ਜਨਮ ਦਿਨਾਂ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ ਦਾ ਰੁਝਾਨ ਵਧ ਰਿਹਾ ਹੈ, ਉੱਥੇ ਬਲਾਕ ਘੱਗਾ ਦੇ ਪਿੰਡ ਕਕਰਾਲਾ ਦੇ ਡੇਰਾ ਸੱਚਾ ਸੌਦਾ ਦੇ ਨੌਜਵਾਨ ਸੇਵਾਦਾਰ ਭਰਤ ਇੰਸਾਂ ਨੇ ਆਪਣਾ 20ਵਾਂ ਜਨਮ ਦਿਨ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਕਰਕੇ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ।

Welfarfe Work 2

ਇਸ ਮੌਕੇ ਭਰਤ ਇੰਸਾਂ ਨੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਾਏ, ਤਪਦੀ ਗਰਮੀ ਵਿੱਚ ਪੰਛੀਆਂ ਲਈ ਦਾਣਾ-ਪਾਣੀ ਰੱਖਣ ਵਾਸਤੇ ਕਟੋਰੇ ਵੰਡੇ ਅਤੇ ਇੱਕ ਲੋੜਵੰਦ ਪਰਿਵਾਰ ਦੀ ਮੱਦਦ ਲਈ ਰਾਸ਼ਨ ਭੇਟ ਕੀਤਾ। ਪਿੰਡ ਕਕਰਾਲਾ ਦੀ ਸਾਧ-ਸੰਗਤ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸਹਿਯੋਗ ਨਾਲ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਸ਼ਬਦ ਲਗਾ ਕੇ ਇੱਕ ਫਲਦਾਰ ਬੂਟਾ ਵੀ ਲਾਇਆ ਗਿਆ।

Welfarfe Work 3

ਭਰਤ ਇੰਸਾਂ ਵੱਲੋਂ ਇਸ ਮੌਕੇ ਪੰਛੀਆਂ ਲਈ ਦਾਣਾ-ਪਾਣੀ ਰੱਖਣ ਦੇ ਉਦੇਸ਼ ਨਾਲ 20 ਕਟੋਰੇ, ਜਦਕਿ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ 20 ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ। ਇਸ ਦੇ ਨਾਲ ਹੀ ਇੱਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾ ਕੇ ਸਮਾਜਿਕ ਜ਼ਿੰਮੇਵਾਰੀ ਦਾ ਫਰਜ਼ ਨਿਭਾਇਆ ਗਿਆ।

Read Also :  ਪਸ਼ੂ ਸੇਵਾ ਦੀ ਮਿਸਾਲ ਬਣੇ ਮੇਜਰ ਸਿੰਘ, ਗੰਭੀਰ ਜ਼ਖ਼ਮੀ ਬੇਜ਼ੁਬਾਨ ਦਾ ਕਰਵਾਇਆ ਇਲਾਜ

ਭਰਤ ਇੰਸਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਡੇਰਾ ਸੱਚਾ ਸੌਦਾ ਮੁੱਢ ਤੋਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਅਨੁਸਾਰ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣਾ 20ਵਾਂ ਜਨਮ ਦਿਨ ਇਨਸਾਨੀਅਤ ਦੀ ਸੇਵਾ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਕੀਤਾ ਹੈ।

ਇਸ ਮੌਕੇ ਉਨ੍ਹਾਂ ਦੇ ਪਿਤਾ ਅਜੇ ਇੰਸਾਂ, ਪ੍ਰੇਮੀ ਸੇਵਕ ਜਰਨੈਲ ਇੰਸਾਂ, ਤਨਵੀਰ ਇੰਸਾਂ, ਦਰਸ਼ਨ ਕੁਮਾਰ, ਸੱਚੀ ਸੀਨੀਅਰ ਪ੍ਰੇਮੀ ਸੰਮਤੀ ਦੇ ਸੇਵਾਦਾਰ ਛੱਜੂ ਇੰਸਾਂ, ਰੁਲਦੂ ਇੰਸਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

About The Author

Related Posts