Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Short Story: ਜਦੋਂ ਚਿੜੀ ਨੂੰ ਆਲਸ ਲੈ ਬੈਠਾ, ਅੰਤ ਵੇਲੇ ਬੁਰਾ ਨਤੀਜਾ

ਹੌਲੀ-ਹੌਲੀ ਸੋਨੀ ਚਿੜੀ ਵੱਡੀ ਹੋ ਗਈ

Ravinder Sharma Picture
Published On

ਜੰਗਲ ਵਿਚ ਸੋਨੀ ਚਿੜੀ ਆਪਣੇ ਮਾਂ-ਪਿਓ ਨਾਲ ਇੱਕ ਦਰੱਖਤ ’ਤੇ ਰਹਿੰਦੀ ਸੀ। ਉਹ ਹਾਲੇ ਬਹੁਤ ਛੋਟੀ ਸੀ, ਇਸ ਲਈ ਮਾਂ-ਪਿਓ ਉਸ ਨੂੰ ਆਪਣੇ ਨਾਲ ਬਾਹਰ ਨਹੀਂ ਲੈ ਕੇ ਜਾਂਦੇ ਸਨ। ਮਾਂ-ਪਿਓ ਉਸ ਲਈ ਭੋਜਨ-ਪਾਣੀ ਦਾ ਪ੍ਰਬੰਧ ਕਰਦੇ ਸਨ। ਹੌਲੀ-ਹੌਲੀ ਸੋਨੀ ਚਿੜੀ ਵੱਡੀ ਹੋ ਗਈ ਤੇ ਉੱਡਣ ਵੀ ਲੱਗੀ। ਉਹ ਖਾ-ਪੀ ਕੇ ਰੋਜ਼ਾਨਾ ਉੱਡ ਕੇ ਆਪਣੀਆਂ ਸਹੇਲੀਆਂ ਦੇ ਘਰ ਪਹੁੰਜ ਜਾਂਦੀ ਅਤੇ ਫਿਰ ਉੱਥੇ ਖੂਬ ਗੱਪਾਂ ਮਾਰਦੀ ਅਤੇ ਟੀ. ਵੀ. ’ਤੇ ਫਿਲਮਾਂ ਵੇਖਦੀ।

ਉਸ ਦੀ ਮਾਂ ਨੇ ਇੱਕ ਦਿਨ ਉਸ ਨੂੰ ਕਿਹਾ, ‘ਬੇਟੀ ਹੁਣ ਤੂੰ ਵੱਡੀ ਹੋ ਗਈ ਹੈਂ, ਤੂੰ ਵੀ ਸਾਡੇ ਨਾਲ ਹੁਣ ਭੋਜਨ-ਪਾਣੀ ਲਈ ਚੱਲਿਆ ਕਰ।’
‘ਮਾਂ! ਜਦੋਂ ਤੁਸੀਂ ਮੇਰੇ ਲਈ ਭੋਜਨ-ਪਾਣੀ ਲੈ ਹੀ ਆਉਂਦੇ ਹੋ ਤਾਂ ਮੈਂ ਕੀ ਕਰਾਂਗੀ ਜਾ ਕੇ?’ ਉਸ ਨੇ ਕਿਹਾ। ਮਾਂ ਨੇ ਸਮਝਾਇਆ, ‘ਬੇਟੀ, ਤੂੰ ਸਾਡੇ ਨਾਲ ਚੱਲੇਂਗੀ, ਤਾਂ ਹੀ ਤਾਂ ਮੈਨੂੰ ਪਤਾ ਲੱਗੇਗਾ ਕਿ ਅਸੀਂ ਭੋਜਨ-ਪਾਣੀ ਲਈ ਕਿੱਥੇ ਜਾਂਦੇ ਹਾਂ? ਸਾਨੂੰ ਕਿੰਨੀ ਮਿਹਨਤ ਨਾਲ ਭੋਜਨ-ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ।’

Read Also : ਇੱਕ ਬਾਲ ਕਹਾਣੀ: ਧੋਖੇਬਾਜੀ ਵਾਲੀ ਸੋਚ ਦਾ ਅੰਤ ਖਤਰਨਾਕ ਹੁੰਦੈ

‘ਮੇਰੇ ਤੋਂ ਭੋਜਨ ਲਈ ਮਿਹਨਤ ਨਹੀਂ ਹੋਵੇਗੀ ਮਾਂ।’ ਸੋਨੀ ਨੇ ਨਖਰੇ ਵਿਖਾਉਂਦਿਆਂ ਕਿਹਾ, ‘ਮੈਂ ਤਾਂ ਬੱਸ ਆਰਾਮ ਨਾਲ ਟੀ. ਵੀ. ਵੇਖਣਾ ਚਾਹੁੰਦੀ ਹਾਂ।’
‘ਟੀ.ਵੀ. ਵੇਖਣ ਨਾਲ ਤੇਰਾ ਜੀਵਨ ਨਹੀਂ ਚੱਲੇਗਾ ਬੇਟੀ।’ ਮਾਂ ਨੇ ਇੱਕ ਵਾਰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ, ‘ਇਸ ਤਰ੍ਹਾਂ ਤੂੰ ਆਲਸੀ ਬਣ ਜਾਵੇਂਗੀ, ਤੈਨੂੰ ਢਿੱਡ ਭਰਨ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਪਵੇਗਾ।’ 

‘ਦੂਜਿਆਂ ’ਤੇ ਕਿਉਂ ਨਿਰਭਰ ਰਹਿਣਾ ਪਵੇਗਾ?’ ਉਸ ਨੇ ਹੈਰਾਨੀ ਨਾਲ ਕਿਹਾ, ‘ਕੀ ਤੁਸੀਂ ਦੋਵੇਂ ਮੈਨੂੰ ਛੱਡ ਕੇ ਕਿਤੇ ਚਲੇ ਜਾਓਗੇ?’
‘ਬੇਟੀ, ਇਸ ਦੁਨੀਆਂ ’ਚ ਬੁੱਢੇ ਹੋਣ ’ਤੇ ਇੱਕ ਨਾ ਇੱਕ ਦਿਨ ਸਭ ਨੂੰ ਜਾਣਾ ਪੈਂਦਾ ਹੈ। ਸੋਚ, ਉਦੋਂ ਤੇਰਾ ਕੀ ਹੋਵੇਗਾ?’
‘ਓ ਮਾਂ! ਤੂੰ ਵੀ ਕਿਹੋ-ਜਿਹੀਆਂ ਗੱਲਾਂ ਕਰਦੀ ਹੈਂ।’ ਇੰਨਾ ਕਹਿ ਕੇ ਉਹ ਆਪਣੀ ਮਾਂ ਨਾਲ ਚਿੰਬੜ ਗਈ।

‘ਮਾਂ-ਪਿਓ ਦੇ ਸਮਝਾਉਣ ’ਤੇ ਵੀ ਸੋੋਨੀ ਨੇ ਕਦੇ ਮਿਹਨਤ ਕਰਕੇ ਆਪਣੇ ਲਈ ਭੋਜਨ-ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤਰ੍ਹਾਂ ਹੌਲੀ-ਹੌਲੀ ਉਹ ਆਲਸੀ ਹੋ ਗਈ। ਇਸ ਦਰਮਿਆਨ ਉਸਦੇ ਮਾਂ-ਪਿਓ ਚੱਲ ਵੱਸੇ। ਉਸਦੇ ਮਾਂ-ਪਿਓ ਨੇ ਘਰ ’ਚ ਥੋੜ੍ਹਾ ਜਿਹਾ ਅਨਾਜ ਇਕੱਠਾ ਕਰਕੇ ਰੱਖਿਆ ਸੀ। ਉਹ ਅਨਾਜ ਖਾ ਕੇ ਕੁਝ ਦਿਨ ਉਹ ਆਪਣਾ ਗੁਜ਼ਾਰਾ ਕਰਦੀ ਰਹੀ। ਆਖਰ ਅਨਾਜ ਵੀ ਖ਼ਤਮ ਹੋ ਗਿਆ।
ਇੱਕ ਦਿਨ ਉਹ ਭੁੱਖ ਨਾਲ ਬੇੇਹਾਲ ਸੀ ਪਰ ਭੋਜਨ-ਪਾਣੀ ਲਈ ਕਿਤੇ ਜਾਣਾ ਨਹੀਂ ਚਾਹੁੰਦੀ ਸੀ। ਸੋਚਦੀ ਸੀ ਕਿ ਕੋਈ ਜਾਣ-ਪਛਾਣ ਦਾ ਮਿਲ ਜਾਵੇਗਾ ਤਾਂ ਉਸ ਤੋਂ ਕੁਝ ਮੰਗ ਲਵਾਂਗੀ।

ਉਦੋਂ ਉੱਧਰੋਂ ਚੰਪੂ ਚੂਹਾ ਲੰਘਿਆ। ਉਸਦੇ ਸਿਰ ’ਤੇ ਇੱਕ ਪੰਡ ਸੀ। ਪੰਡ ਵੇਖ ਕੇ ਸੋਨੀ ਨੇ ਸੋਚਿਆ, ਕਿਤੇ ਉਸ ਪੰਡ ’ਚ ਖਾਣ-ਪੀਣ ਦਾ ਸਾਮਾਨ ਤਾਂ ਨਹੀਂ? ਇਹ ਸੋਚ ਕੇ ਉਸ ਨੇ ਚੰਪੂ ਨੂੰ ਆਵਾਜ਼ ਮਾਰੀ, ‘ਓ ਵੀਰੇ! ਸੁਣੀਂ-ਸੁਣੀਂ, ਜ਼ਰਾ ਰੁਕੀਂ।’
ਉਸ ਦੀ ਆਵਾਜ਼ ਸੁਣ ਕੇ ਚੰਪੂ ਰੁਕ ਗਿਆ। ਸੋਨੀ ਦਰੱਖਤ ਤੋਂ ਉੱਤਰ ਕੇ ਹੇਠਾਂ ਆਈ ਅਤੇ ਪੁੱਛਿਆ, ‘ਤੇਰੀ ਇਸ ਪੰਡ ਵਿਚ ਕੀ ਹੈ?’
‘ਇਸ ਵਿਚ ਅਨਾਜ ਹੈ। ਸ਼ਹਿਰ ਲਿਜਾ ਰਿਹਾ ਹਾਂ ਵੇਚਣ।’ ਚੰਪੂ ਨੇ ਦੱਸਿਆ।
‘ਕੀ ਤੂੰ ਅਨਾਜ ਮੈਨੂੰ ਦੇ ਦੇਵੇਂਗਾ?’
‘ਹਾਂ-ਹਾਂ, ਕਿਉਂ ਨਹੀਂ ਦੇਵਾਂਗਾ।’ ਚੰਪੂ ਬੋਲਿਆ, ‘ਪੈਸੇ ਦੇਵੇਂਗੀ ਤਾਂ ਜ਼ਰੂਰ ਦੇਵਾਂਗਾ।’ ਉਸ ਕੋਲ ਪੈਸੇ ਤਾਂ ਨਹੀਂ ਸਨ, ਫਿਰ ਵੀ ਪੁੱਛਿਆ, ‘ਕਿੰਨੇ ਪੈਸੇ ਲਓਗੇ?’
‘ਪੰਜ ਰੁਪਏ ਲਵਾਂਗਾ।’
‘ਪੰਜ ਰੁਪਏ..!’ ਉਹ ਕੁਝ ਸੋਚ ਕੇ ਬੋਲੀ, ‘ਪੰਜ ਰੁਪਏ ਇਸ ਸਮੇਂ ਮੇਰੇ ਕੋਲ ਨਹੀਂ ਹਨ। ਤੂੰ ਹਾਲੇ ਅਨਾਜ ਦੇ-ਦੇ। ਰੁਪਏ ਮੈਂ ਕੱਲ੍ਹ ਦੇ ਦੇਵਾਂਗੀ।’
‘ਨਹੀਂ, ਮੈਂ ਉਧਾਰ ਨਹੀਂ ਦੇਵਾਂਗਾ।’

‘ਵੇਖ, ਮੇਰੇ ’ਤੇ ਦਇਆ ਕਰ।’ ਉਸ ਨੇ ਗਿੜਗਿੜਾ ਕੇ ਕਿਹਾ, ‘ਮੈਂ ਬਹੁਤ ਭੁੱਖੀ ਹਾਂ।’
ਚੰਪੂ ਨੇ ਕੁਝ ਸੋਚ ਕੇ ਕਿਹਾ, ‘ਜੇਕਰ ਤੂੰ ਭੁੱਖੀ ਹੈਂ ਤਾਂ ਮੈਂ ਤੈਨੂੰ ਇਸ ’ਚੋਂ ਇੱਕ ਮੁੱਠੀ ਅਨਾਜ ਦੇ ਸਕਦਾ ਹਾਂ ਪਰ ਬਦਲੇ ’ਚ ਤੈਨੂੰ ਆਪਣੇ ਖੰਭਾਂ ’ਚੋਂ ਇੱਕ ਖੰਭ ਮੈਨੂੰ ਦੇਣਾ ਹੋਵੇਗਾ। ਜੇਕਰ ਮਨਜ਼ੂਰ ਹੈ ਤਾਂ ਬੋਲ।’
ਸੋਨੀ ਨੇ ਸੋਚਿਆ, ‘ਇੱਕ ਖੰਭ ਦੇਣ ਨਾਲ ਮੇਰਾ ਕੀ ਵਿਗੜ ਜਾਵੇਗਾ।’ ਉਸ ਨੇ ਤੁਰੰਤ ਇੱਕ ਖੰਭ ਚੁੰਝ ਨਾਲ ਖਿੱਚ ਕੇ ਉਸ ਨੂੰ ਦੇ ਦਿੱਤਾ। ਬਦਲੇ ’ਚ ਚੰਪੂ ਨੇ ਉਸ ਨੂੰ ਇੱਕ ਮੁੱਠੀ ਅਨਾਜ ਦੇ ਦਿੱਤਾ।
ਇੱਕ ਮੁੱਠੀ ਅਨਾਜ ਨਾਲ ਸੋਨੀ ਦਾ ਦੋ-ਤਿੰਨ ਦਿਨ ਕੰਮ ਚੱਲ ਗਿਆ।
ਇਸ ਤੋਂ ਬਾਅਦ ਇੱਕ ਦਿਨ ਫਿਰ ਉਹ ਭੁੱਖ ਨਾਲ ਬੇਹਾਲ ਕਿਸੇ ਦੇ ਆਉਣ ਦਾ ਰਾਹ ਵੇਖ ਰਹੀ ਸੀ। ਉਦੋਂ ਹੀ ਸੰਯੋਗ ਨਾਲ ਚੰਪੂ ਚੂਹਾ ਫਿਰ ਉੱਧਰੋਂ ਲੰਘਿਆ।

ਚੰਪੂ ਨੂੰ ਵੇਖ ਕੇ ਸੋਨੀ ਨੇ ਰਾਹਤ ਦੀ ਸਾਹ ਲੈਂਦਿਆਂ ਉਸ ਨੂੰ ਆਵਾਜ਼ ਮਾਰੀ।
‘ਲੱਗਦਾ ਹੈ ਅੱਜ ਤੂੰ ਫਿਰ ਭੁੱਖੀ ਹੈਂ?’
‘ਹਾਂ, ਤੂੰ ਠੀਕ ਸਮਝਿਆ।’
‘ਅਨਾਜ ਚਾਹੀਦਾ ਤਾਂ ਤੈਨੂੰ ਅੱਜ ਵੀ ਇੱਕ ਖੰਭ ਦੇਣਾ ਪਵੇਗਾ।’
ਸੋਨੀ ਨੇ ਇੱਕ ਵਾਰ ਵੀ ਨਹੀਂ ਸੋਚਿਆ, ਤੁਰੰਤ ਇੱਕ ਖੰਭ ਖਿੱਚ ਕੇ ਉਸ ਨੂੰ ਦੇ ਦਿੱਤਾ।
ਕੁਝ ਦਿਨ ਬਾਅਦ ਫਿਰ ਉਂਜ ਹੀ ਹੋਇਆ ਤੇ ਫਿਰ ਇਹ ਸਿਲਸਿਲਾ ਕੁਝ ਦਿਨਾਂ ਤੱਕ ਚੱਲਦਾ ਰਿਹਾ। 
ਇੱਕ ਦਿਨ ਅਜਿਹਾ ਆਇਆ ਕਿ ਸੋਨੀ ਦੇ ਸਰੀਰ ’ਤੇ ਇੱਕ ਵੀ ਖੰਭ ਨਾ ਬਚਿਆ। ਹੁਣ ਉਹ ਨਾ ਤਾਂ ਉੱਡ ਸਕਦੀ ਸੀ ਤੇ ਨਾ ਕਿਤੇ ਜਾ ਸਕਦੀ ਸੀ। ਖੰਭ ਨਾ ਹੋਣ ਨਾਲ ਉਹ ਬਦਸੂਰਤ ਵੀ ਦਿਖਾਈ ਦੇਣ ਲੱਗੀ ਸੀ। ਉਹ ਆਪਣੀ ਹਾਲਤ ’ਤੇ ਹਰ ਸਮੇਂ ਦੁਖੀ ਰਹਿਣ ਲੱਗੀ। ਕੋਈ ਉਸ ਨਾਲ ਹਮਦਰਦੀ ਪ੍ਰਗਟਾਉਣ ਵੀ ਨਹੀਂ ਆਉਂਦਾ ਸੀ।
ਇੱਕ ਦਿਨ ਉਹ ਦਰੱਖਤ ’ਤੇ ਬੈਠੀ ਆਪਣੀ ਹਾਲਤ ’ਤੇ ਅੱਥਰੂ ਕੇਰ ਰਹੀ ਕਿ ਉਦੋਂ ਇੱਕ ਸੱਪ ਹੌਲੀ ਜਿਹੇ ਦਰੱਖਤ ’ਤੇ ਚੜ੍ਹ ਗਿਆ।
ਸੰਯੋਗ ਨਾਲ ਉਸ ਸਮੇਂ ਉੱਥੇ ਚੰਪੂ ਚੂਹਾ ਪਹੁੰਚ ਗਿਆ। ਉਸਨੇ ਸੱਪ ਨੂੰ ਦਰੱਖਤ ’ਤੇ ਚੜ੍ਹਦਾ ਵੇਖਿਆ ਤਾਂ ਜ਼ੋਰ ਨਾਲ ਚੀਕਿਆ, ‘ਸੋਨੀ ਬਚ, ਸੱਪ ਤੇਰੇ ਪਿੱਛੇ ਹੈ।’ ਪਰ ਉਹ ਬਚਦੀ ਕਿਵੇਂ? ਉਸਦੇ ਤਾਂ ਖੰਭ ਹੀ ਨਹੀਂ ਸਨ। ਉਹ ਆਪਣਾ ਸਰੀਰ ਹਿਲਾ ਵੀ ਨਹੀਂ ਸਕੀ। ਉਦੋਂ ਤੱਕ ਸੱਪ ਨੇ ਉਸ ਨੂੰ ਦਬੋਚ ਲਿਆ।
ਚੰਪੂ ਚੂਹਾ ਇਹ ਵੇਖ ਕੇ ਬਹੁਤ ਦੁਖੀ ਹੋਇਆ। ਜੇਕਰ ਇਹ ਆਲਸੀ ਨਾ ਹੁੰਦੀ ਤਾਂ ਅੱਜ ਬੇ-ਮੌਤ ਨਾ ਮਰਦੀ। ਆਪਣੇ ਆਲਸ ਕਾਰਨ ਹੀ ਉਸ ਦਾ ਇਹ ਨਤੀਜਾ ਹੋਇਆ। ਇਹ ਕਹਿੰਦੇ ਹੋਏ ਚੰਪੂ ਚੂਹਾ ਆਪਣੇ ਰਸਤੇ ਚਲਾ ਗਿਆ। 

ਹੇਮੰਤ

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts