Punjab
Sunam Crime News: ਸੁਨਾਮ ’ਚ ਵੱਡੀ ਵਾਰਦਾਤ! ਘਰ ’ਚੋਂ ਲੱਖਾਂ ਦੀ ਚੋਰੀ, ਕੈਮਰੇ ’ਚ ਕੈਦ ਹੋਏ ਚੋਰ
ਨਵੇਂ ਅੰਡਰ ਬ੍ਰਿਜ ਦੇ ਨੇੜੇ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਬੜੇ ਚੋਰ ਸੀਸੀਟੀਵੀ ਕੈਮਰੇ ਭੰਨੇ
Sunam Crime News: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ’ਚ ਲਗਾਤਾਰ ਹੋ ਰਹੀਆਂ ਚੋਰੀਆ ਨੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤੀ ਹੈ। ਅੱਜ ਸੁਨਾਮ ਵਿੱਚ ਚੋਰ 25 ਤੋਲੇ ਦੇ ਕਰੀਬ ਸੋਨ, ਚਾਂਦੀ ਅਤੇ ਕੈਸ਼ ਚੋਰ ਕਰਕੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਲਲਿਤ ਕੁਮਾਰ ਨੇ ਦੱਸਿਆ ਕਿ ਜਦੋਂ ਚੋਰ ਘਰ ’ਚ ਦਾਖਲ ਹੋਏ ਤਾਂ ਉਨ੍ਹਾਂ ਦੀ ਮਾਤਾ ਨੂੰ ਪਤਾ ਲੱਗਿਆ। ਚੋਰਾਂ ਨੇ ਮਾਤਾ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਚੋਰ ਕੀਮਤੀ ਸੋਨੇ-ਚਾਂਦੀ ਦੇ ਕੀਮਤੀ ਗਹਿਣੇ ਤੇ ਕੈਸ਼ ਲਗਾ ਕੇ ਫਰਾਰ ਹੋ ਗਏ। ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਨਾਂ ਦੇ ਘਰ ਦੇ ਵਿੱਚ ਫਰੈਂਸਿਕ ਟੀਮ ਵੀ ਸੱਦੀ ਜਿਸ ਨੇ ਮਾਮਲੇ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ: Electrical Accident: ਮੇਲੇ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ! ਸਟਾਲਾਂ ਨੇੜੇ ਕਰੰਟ ਲੱਗਣ ਨਾਲ 2 ਮੌਤਾਂ
ਇਸੇ ਤਰ੍ਹਾਂ ਸੁਨਾਮ ਦੇ ਨਵੇਂ ਅੰਡਰ ਬ੍ਰਿਜ ਦੇ ਨੇੜੇ ਇੱਕ ਸਟੇਸ਼ਨਰੀ ਦੀ ਦੁਕਾਨ ਦਾ ਤਾਲਾ ਤੋੜ ਕੇ ਚੋਰ ਅੰਦਰ ਵੜ ਗਏ ਤੇ ਗੱਲੇ ਵਿੱਚੋਂ ਪੈਸੇ ਚੋਰੀ ਕੀਤੇ ਗਏ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਚੋਰਾਂ ਨੇ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ। ਲੋਕਾਂ ਨੇ ਪ੍ਰਸ਼ਾਸਨ ਨੂੰ ਸ਼ਹਿਰ ਅੰਦਰ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਚਿਤ ਕਦਮ ਚੁੱਕਣ ਲਈ ਕਿਹਾ ਤਾਂ ਜੋ ਸ਼ਹਿਰ ਅੰਦਰ ਹੋਰ ਚੋਰੀ ਦੀਆਂ ਘਟਨਾਵਾਂ ਨਾ ਵਾਪਰਨ।