Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

ਇੱਕ ਬਾਲ ਕਹਾਣੀ: ਧੋਖੇਬਾਜੀ ਵਾਲੀ ਸੋਚ ਦਾ ਅੰਤ ਖਤਰਨਾਕ ਹੁੰਦੈ

ਅੰਜਾਮ

Sach Kahoon Punjabi Desk Picture
Published On

ਕੀ ਤੁਹਾਨੂੰ ਪਤਾ ਹੈ ਸਿਰਫ ਮਾਦਾ ਮੱਛਰ ਹੀ ਕੱਟਦਾ ਹੈ? ਖੂਨ ਪੀਂਦਾ ਹੈ? ਬਹੁਤ ਪਹਿਲਾਂ ਦੀ ਗੱਲ ਹੈ ਵੀਅਤਨਾਮ ਦੇ ਇੱਕ ਪਿੰਡ ਵਿਚ ਟਾਮ ਅਤੇ ਉਸਦੀ ਪਤਨੀ ਨਹਾਮ ਰਹਿੰਦੇ ਸਨ ਟਾਮ ਖੇਤੀ ਕਰਦਾ ਸੀ ਅਤੇ ਪਤਨੀ ਰੇਸ਼ਮ ਦੇ ਕੀੜੇ ਪਾਲਦੀ ਸੀ ਟਾਮ ਬਹੁਤ ਮਿਹਨਤੀ ਸੀ ਪਰ ਨਹਾਮ ਜ਼ਿੰਦਗੀ ’ਚ ਤਮਾਮ ਐਸ਼ੋ-ਆਰਾਮ ਦੀ ਇੱਛਾ ਰੱਖਦੀ ਸੀ ਇੱਕ ਦਿਨ ਨਹਾਮ ਅਚਾਨਕ ਬਿਮਾਰ ਪੈ ਗਈ ਟਾਮ ਉਸ ਸਮੇਂ ਖੇਤਾਂ ’ਚ ਕੰਮ ਕਰ ਰਿਹਾ ਸੀ ਜਦੋਂ ਉਹ ਘਰ ਪਰਤਿਆ, ਉਸਨੇ ਦੇਖਿਆ ਕਿ ਨਹਾਮ ਹੁਣ ਇਸ ਦੁਨੀਆ ’ਚ ਨਹੀਂ ਹੈ

ਟਾਮ ਗੋਡਿਆਂ ਭਾਰ ਬੈਠ ਕੇ ਰੱਬ ਅੱਗੇ ਅਰਦਾਸ ਕਰਨ ਲੱਗਾ ਉਦੋਂ ਉਸਨੂੰ ਅਕਾਸ਼ਵਾਣੀ ਸੁਣਾਈ ਦਿੱਤੀ ਕਿ ਉਹ ਸਮੁੰਦਰ ਵਿਚਾਲੇ ਸਥਿਤ ਇੱਕ ਵਿਸ਼ਾਲ ਪਹਾੜੀ ’ਤੇ ਨਹਾਮ ਦੀ ਲਾਸ਼ ਲੈ ਜਾਵੇ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਟਾਮ ਨਹਾਮ ਦੀ ਲਾਸ਼ ਨਾਲ ਉਸ ਪਹਾੜੀ ’ਤੇ ਪਹੁੰਚਿਆ ਤੇ ਇੱਕ ਖੂਬਸੂਰਤ ਫੁੱਲਾਂ ਦੇ ਬਾਗ ਵਿਚ ਲਿਜਾ ਕੇ ਲਾਸ਼ ਨੂੰ ਲਿਟਾ ਦਿੱਤਾ ਉਸਦੀਆਂ ਪਲਕਾਂ ਥਕਾਵਟ ਕਾਰਨ ਝਪਕ ਹੀ ਰਹੀਆਂ ਸਨ ਕਿ ਅਚਾਨਕ ਸਫੈਦ ਵਾਲਾਂ ਅਤੇ ਤਾਰੇ ਵਰਗੀਆਂ ਚਮਕਦੀਆਂ ਅੱਖਾਂ ਵਾਲਾ ਇੱਕ ਆਦਮੀ ਉੱਥੇ ਪ੍ਰਗਟ ਹੋਇਆ ਉਸ ਆਦਮੀ ਨੇ ਟਾਮ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸ਼ਿਸ਼ ਬਣ ਕੇ ਇਸੇ ਜਗ੍ਹਾ ਸ਼ਾਂਤੀ ਨਾਲ ਰਹੇ ਪਰ ਟਾਮ ਨੇ ਕਿਹਾ ਕਿ ਉਹ ਆਪਣੀ ਪਤਨੀ ਨਹਾਮ ਦੇ ਬਿਨਾ ਨਹੀਂ ਰਹਿ ਸਕਦਾ

ਉਹ ਆਦਮੀ ਟਾਮ ਦੀ ਇੱਛਾ ਜਾਣ ਕੇ ਬਹੁਤ ਖੁਸ਼ ਹੋਇਆ ਉਸਨੇ ਕਿਹਾ ਕਿ ਉਹ ਆਪਣੀ ਉਂਗਲ ਕੱਟ ਕੇ ਖੂਨ ਦੀਆਂ ਤਿੰਨ ਬੂੰਦਾਂ ਨਹਾਮ ਦੀ ਲਾਸ਼ ਨਾਲ ਛੂਹਾ ਦੇਵੇ ਟਾਮ ਨੇ ਉਂਜ ਹੀ ਕੀਤਾ ਉਦੋਂ ਜਾਦੂ ਜਿਹਾ ਹੋਇਆ ਖੂਨ ਦੀਆਂ ਬੂੰਦਾਂ ਪੈਂਦਿਆਂ ਹੀ ਨਹਾਮ ਉੱਠ ਬੈਠੀ ਉਦੋਂ ਉਸ ਆਦਮੀ ਨੇ ਨਹਾਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਮਾਨਦਾਰ ਅਤੇ ਮਿਹਨਤੀ ਨਹੀਂ ਬਣੇਗੀ ਤਾਂ ਉਸਨੂੰ ਸਜ਼ਾ ਭੁਗਤਣੀ ਪਵੇਗੀ ਇਹ ਕਹਿ ਕੇ ਉਹ ਆਦਮੀ ਉੱਥੋਂ ਅਚਾਨਕ ਗਾਇਬ ਹੋ ਗਿਆ

ਟਾਮ ਅਤੇ ਨਹਾਮ ਬੇੜੀ ’ਚ ਬੈਠ ਕੇ ਚੱਲ ਪਏ ਰਸਤੇ ’ਚ ਇੱਕ ਪਿੰਡ ਦੇ ਨੇੜੇੇ ਉਨ੍ਹਾਂ ਨੇ ਬੇੜੀ ਰੋਕੀ ਟਾਮ ਖਾਣ-ਪੀਣ ਦਾ ਕੁਝ ਸਜ਼ਮਾਨ ਖਰੀਦਣ ਚਲਾ ਗਿਆ ਬੇੜੀ ’ਚ ਬੈਠੀ ਨਹਾਮ ਟਾਮ ਦੇ ਪਰਤਣ ਦੀ ਉਡੀਕ ਕਰ ਰਹੀ ਸੀ ਉਦੋਂ ਇੱਕ ਵਿਸ਼ਾਲ ਬੇੜੀ ਉਸ ਕੋਲ ਆਈ ਉਸ ਬੇੜੀ ਦਾ ਮਾਲਿਕ ਇੱਕ ਅਮੀਰ ਸੀ ਉਸਨੇ ਨਹਾਮ ਨੂੰ ਆਪਣੀ ਬੇੜੀ ’ਤੇ ਆ ਕੇ ਚਾਹ ਪੀਣ ਦੀ ਦਾਵਤ ਦਿੱਤੀ ਚਾਹ ਪੀਣ ਤੋਂ ਬਾਅਦ ਅਮੀਰ ਨੇ ਨਹਾਮ ਦੀ ਖੂਬਸੂਰਤੀ ਦੀ ਤਾਰੀਫ਼ ਕੀਤੀ ਤੇ ਉਸ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਇਹ ਵੀ ਵਾਅਦਾ ਕੀਤਾ ਕਿ ਉਹ ਉਸਨੂੰ ਆਪਣੇ ਮਹਿਲ ਦੀ ਇੱਕਮਾਤਰ ਰਾਣੀ ਬਣਾ ਕੇ ਰੱਖੇਗਾ

ਨਹਾਮ ਦਾ ਤਾਂ ਸੁੁਫ਼ਨਾ ਹੀ ਸੀ ਕਿ ਉਹ ਅਮੀਰ ਔਰਤ ਬਣੇ, ਉਸਦੀ ਸੇਵਾ ’ਚ ਢੇਰਾਂ ਨੌਕਰ-ਚਾਕਰ ਹੋਣ ਉਹ ਝੱਟ ਉਸ ਅਮੀਰ ਦਾ ਪ੍ਰਸਤਾਵ ਮੰਨ ਗਈ ਟਾਮ ਜਦੋਂ ਪਿੰਡ ਤੋਂ ਚੀਜਾਂ ਖਰੀਦ ਕੇ ਪਰਤਿਆ ਤਾਂ ਇੱਕ ਬੁੱਢੇ ਮਲਾਹ ਨੇ ਉਸ ਨੂੰ ਸਾਰਾ ਕਿੱਸਾ ਸੁਣਾਇਆ ਟਾਮ ਨਹਾਮ ਦੀ ਧੋਖੇਬਾਜ਼ੀ ਕਾਰਨ ਲੋਹਾਲਾਖਾ ਹੋ ਗਿਆ ਉਹ ਤੁਰੰਤ ਉਸ ਅਮੀਰ ਦੇ ਘਰ ਵੱਲ ਰਵਾਨਾ ਹੋਇਆ

ਕੁਝ ਹੀ ਦਿਨਾਂ ’ਚ ਉਹ ਉੱਥੇ ਜਾ ਪਹੁੰਚਿਆ ਉਸਦੇ ਮਹਿਲ ’ਚ ਪਹੁੰਚ ਕੇ ਉਸ ਨੇ ਇੱਕ ਨੌਕਰ ਨੂੰ ਬੇਨਤੀ ਕੀਤੀ ਕਿ ਉਹ ਮਹਿਲ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਹੈ ਉਦੋਂ ਅਚਾਨਕ ਨਹਾਮ ਫੁੱਲ ਤੋੜਨ ਲਈ ਬਗੀਚੇ ਵਿਚ ਆਈ ਅਤੇ ਟਾਮ ਨੂੰ ਉੱਥੇ ਵੇਖ ਕੇ ਹੈਰਾਨ ਰਹਿ ਗਈ ਉਸ ਨੇ ਟਾਮ ਨੂੰ ਕਿਹਾ ਕਿ ਉਹ ਇੱਥੇ ਬੇਹੱਦ ਸੁਖੀ ਹੈ ਅਤੇ ਇੱਥੋਂ ਕਿਤੇ ਨਹੀਂ ਜਾਣਾ ਚਾਹੁੰਦੀ

ਟਾਮ ਨੇ ਕਿਹਾ ਕਿ ਉਹ ਉਸਨੂੰ ਬਿਲਕੁਲ ਵਾਪਸ ਨਹੀਂ ਲਿਜਾਣਾ ਚਾਹੁੰਦਾ ਮੈਂ ਤਾਂ ਆਪਣੇ ਖੂਨ ਦੀਆਂ ਤਿੰਨ ਬੂੰਦਾਂ ਵਾਪਸ ਲੈਣ ਆਇਆ ਹਾਂ ਉਹ ਨਹਾਮ ਉਸਨੂੰ ਵਾਪਸ ਕਰ ਦੇਵੇ ‘‘ਬੱਸ!’’ ਨਹਾਮ ਇਸ ਗੱਲ ਤੋਂ ਬੇਹੱਦ ਖੁਸ਼ ਹੋਈ, ‘‘ਚੱਲੋ ਖੂਨ ਦੀਆਂ ਤਿੰਨ ਬੂੰਦਾਂ ਦੇ ਕੇ ਹੀ ਛੁਟਕਾਰਾ ਮਿਲ ਜਾਵੇਗਾ’’ ਅਜਿਹਾ ਕਹਿ ਕੇ ਉਸਨੇ ਤੁਰੰਤ ਆਪਣੀ ਇੱਕ ਉਂਗਲ ’ਚ ਗੁਲਾਬ ਦਾ ਕੰਡਾ ਚੁਭੋਇਆ ਅਤੇ ਟਾਮ ਦੀ ਬਾਂਹ ’ਤੇ ਖੂਨ ਟਪਕਾਉਣ ਲੱਗੀ ਜਿਵੇਂ ਹੀ ਖੂਨ ਦੀ ਤੀਜੀ ਬੂੰਦ ਡਿੱਗੀ, ਨਹਾਮ ਦਾ ਸਰੀਰ ਸੁੰਗੜਨ ਲੱਗਾ ਤੇ ਉਹ ਮਾਦਾ ਮੱਛਰ ਦੇ ਰੂਪ ’ਚ ਤਬਦੀਲ ਹੋ ਗਈ ਇਹੀ ਨਹਾਮ ਦੀ ਸਜ਼ਾ ਸੀ ਉਹ ਮਾਦਾ ਮੱਛਰ ਬਣ ਕੇ ਟਾਮ ਦੇ ਸਿਰ ’ਤੇ ਮੰਡਰਾਉਣ ਲੱਗੀ, ਜਿਵੇਂ ਭਿਣਕ ਕੇ ਕਹਿ ਰਹੀ ਹੋਵੇ, ‘‘ਮੈਨੂੰ ਖੂਨ ਵਾਪਸ ਕਰ ਦੇ ਮੈਂ ਮੁਆਫੀ ਮੰਗਦੀ ਹਾਂ, ਮੈਂ ਮੁਆਫੀ ਮੰਗਦੀ ਹਾਂ!’’

ਸਿੱਖਿਆ: ਧੋਖੇਬਾਜ਼ੀ ਸਾਨੂੰ ਮੌਤ ਵੱਲ ਲੈ ਜਾਂਦੀ ਹੈ

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts