Punjab Congress News: ਕਾਂਗਰਸ ਸਰਕਾਰ ਬਣਨ ’ਤੇ ਮਨਰੇਗਾ ਵਰਕਰਾਂ ਨੂੰ ਮੁੜ ਦਿੱਤਾ ਜਾਵੇਗਾ ਪਹਿਲਾਂ ਵਾਂਗ ਰੁਜ਼ਗਾਰ : ਰਣਦੀਪ ਨਾਭਾ

ਪਿੰਡ ਮਰਾਰੜੂ ਵਿਖੇ ਕੀਤੀ ਵਰਕਰ ਮਿਲਣੀ

Satinder Mathur  Picture
Published On

Punjab Congress News: (ਅਨਿਲ ਲੁਟਾਵਾ) ਅਮਲੋਹ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡ ਮਰਾਰੜੂ ਵਿਖੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਮਨਰੇਗਾ ਵਰਕਰਾਂ ਨੂੰ ਦੁਬਾਰਾ ਪਹਿਲਾਂ ਵਾਂਗ ਹੀ ਰੁਜ਼ਗਾਰ ਦਿੱਤਾ ਜਾਵੇਗਾ ਕਿਉਂਕਿ ਮੌਜੂਦਾ ਸਮੇਂ ਦੀ ਸਰਕਾਰ ਵੱਲੋਂ ਜੀ ਰਾਮ ਜੀ ਸਕੀਮ ਅਧੀਨ ਮਨਰੇਗਾ ਵਰਕਰਾਂ ਦੇ ਰੁਜ਼ਗਾਰ ਵਿੱਚ ਭਾਰੀ ਕਟੌਤੀ ਹੋਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੀਬ ਦਾ ਰੁਜ਼ਗਾਰ ਖੋਹਣ ਵਾਲਾ ਪ੍ਰਧਾਨ ਮੰਤਰੀ ਹੈ।

ਇਹ ਵੀ ਪੜ੍ਹੋ: Municipal Election Updates: ਨਗਰ ਨਿਗਮ ਚੋਣਾਂ ਲਈ ਆਈ.ਏ.ਐਸ ਅਧਿਕਾਰੀ ਡਾ. ਸੇਨੂੰ ਦੁੱਗਲ, ਆਬਜ਼ਰਵਰ ਨਿਯੁਕਤ

ਇਸ ਦੇ ਨਾਲ ਹੀ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਵਾਧੂ ਪੈਸੇ ਇਸ ਸਕੀਮ ਅਧੀਨ ਰੱਖੇ ਜਾਣਗੇ ਤਾਂ ਕਿ ਸਾਰੇ ਪਿੰਡਾਂ ਵਿੱਚ ਮਨਰੇਗਾ ਅਧੀਨ ਕੰਮ ਕਰ ਰਹੇ ਵਿਅਕਤੀਆਂ ਅਤੇ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਰੁਜ਼ਗਾਰ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਵਰਗਾਂ ਨੂੰ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਭਾਰੀ ਰਿਆਇਤਾਂ ਦੇ ਗੱਫੇ ਦਿੱਤੇ ਜਾਣਗੇ। 

ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਲਜੀਤ ਸਿੰਘ ਮਰਾਰੜੂ ਸਾਬਕਾ ਸਰਪੰਚ, ਤਰਲੋਚਨ ਸਿੰਘ, ਗੁਰਵੀਰ ਸਿੰਘ ਗਿਰੀ, ਗੁਰਮੇਲ ਸਿੰਘ, ਲੱਭਾ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਦਿਲਬਾਗ ਸਿੰਘ ਨਾਮਧਾਰੀ, ਸ਼ਿੰਦਰਪਾਲ ਸਿੰਘ ਨਾਮਧਾਰੀ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਬਲਦੇਵ ਸਿੰਘ, ਬਲਵੀਰ ਸਿੰਘ ਕਾਕਾ, ਸਵਰਨ ਸਿੰਘ, ਹਰਮੋਲਕ ਸਿੰਘ, ਪਰਗਟ ਸਿੰਘ ਅੰਨੀਆਂ, ਨਰਿੰਦਰ ਸਿੰਘ ਰਿੰਕੀ, ਗੁਰਚਰਨ ਸਿੰਘ ਦੁਲੱਦੀ, ਹਰਪ੍ਰੀਤ ਸਿੰਘ ਗੁਰਧਨਪੁਰ, ਭੁਪਿੰਦਰ ਸਿੰਘ ਹੁੰਦਲ, ਗਗਨਦੀਪ ਸਿੰਘ, ਭੂਸ਼ਣ ਸ਼ਰਮਾ, ਲਵਪ੍ਰੀਤ ਕਾਹਨਪੁਰਾ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜ਼ੂਦ ਸਨ।

 

Comments

Post Your Comment

About The Author

Related Posts