Amloh News: ਗੁਰਪੁਰਬ ਮੌਕੇ ਅਗਰਵਾਲ ਸਮਾਜ ਸਭਾ ਵੱਲੋਂ ਵਿਦਿਆਰਥੀਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ

ਪ੍ਰਿੰਸੀਪਲ ਸ੍ਰੀਮਤੀ ਆਂਚਲ ਰਾਣੀ ਨੇ ਕੀਤਾ ਧੰਨਵਾਦ

Satinder Mathur  Picture
Published On

Amloh News: (ਅਨਿਲ ਲੁਟਾਵਾ) ਅਮਲੋਹ। ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿੱਚ ਅਗਰਵਾਲ ਸਮਾਜ ਸਭਾ ਵੱਲੋਂ ਸਕੂਲ ਦੇ ਵਾਈਸ ਚੇਅਰਮੈਨ ਸੁਸ਼ੀਲ ਬਾਂਸਲ ਅਤੇ ਉਨ੍ਹਾਂ ਦੇ ਅਗਰਵਾਲ ਸਮਾਜ ਸਭਾ ਦੇ ਸਾਥੀਆਂ ਵੱਲੋਂ ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਗੋਇਲ ਦੀ ਅਗਵਾਈ ਵਿੱਚ ਗੁਰਪੁਰਬ ਦਿਵਸ ਮੌਕੇ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਜ ਨੂੰ ਦਿੱਤੇ ਗਏ ਸੰਦੇਸ਼ ਵਾਤਾਵਰਨ, ਸਮਾਜਿਕ ਸਮਰਸਤਾ, ਸਦਭਾਵਨਾ, ਪਰਿਵਾਰਿਕ ਪ੍ਰਬੋਧਨ, ਨਾਗਰਿਕ ਦੇ ਫ਼ਰਜ਼ ਵਿਚਾਰਧਾਰਾ ਨੂੰ ਅਗਰਵਾਲ ਸਮਾਜ ਸਭਾ ਵੱਲੋਂ ਸਾਰਥਕ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: Faridkot Sports News: ਅੰਤਰ-ਜ਼ਿਲ੍ਹਾ ਸਰਕਲ ਕਬੱਡੀ ਅੰਡਰ-19 ਮੁਕਾਬਲੇ ’ਚ ਫਰੀਦਕੋਟ ਦੇ ਖਿਡਾਰੀਆਂ ਨੇ ਜਿੱਤਿਆ ਸੋਨੇ ਦਾ ਤਮਗਾ

ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਟੇਟ ਕਾਰਜਕਾਰੀ ਸਕੱਤਰ ਪ੍ਰਦੀਪ ਗਰਗ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਗਰਵਾਲ ਸਮਾਜ ਵੱਲੋਂ ਅਗਰਵਾਲ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੈਨ ਨੇ ਪਿਛੜੇ ਹੋਏ ਸਮਾਜ ਨੂੰ ਆਪਣਾ ਘਰ ਬਣਾਉਣ ਲਈ ਤੇ ਅਗਰਵਾਲ ਸਮਾਜ ਵੱਲੋਂ ਆਪਣਾ ਬਿਜ਼ਨਸ ਕਰਨ ਲਈ ਇੱਕ ਰੁਪਏ ਅਤੇ ਮਕਾਨ ਬਣਾਉਣ ਲਈ ਇੱਕ ਇੱਟ ਬਾਹਰੋਂ ਆਏ ਪਰਿਵਾਰਾਂ ਨੂੰ ਦੇਣ ਦੀ ਪਰੰਪਰਾ ਨੂੰ ਕਾਇਮ ਕੀਤਾ ਸੀ ਅਤੇ ਸਮਾਜਿਕ ਬੁਰਾਈਆਂ ਨੂੰ ਠੱਲ ਪਾਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ ਹੈ। ਇਸ ਮੌਕੇ ਅਗਰਵਾਲ ਸਮਾਜ ਦੇ ਯੁਗੇਸ਼ ਬਾਂਸਲ, ਦੀਪਕ ਗੋਇਲ, ਰਾਕੇਸ਼ ਬੱਬਲੀ, ਵਿਸ਼ਨੂ ਜਿੰਦਲ, ਨਰੇਸ਼ ਗਰਗ ਹੈਪੀ, ਮਹੇਸ਼ ਗਰਗ ਆਦਿ ਸਾਥੀਆਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਦੇ ਸਾਥੀ ਅਤੇ ਪ੍ਰਿੰਸੀਪਲ ਸ੍ਰੀਮਤੀ ਆਂਚਲ ਰਾਣੀ, ਅਧਿਆਪਕ ਮੌਜ਼ੂਦ ਸਨ।

 

Comments

Post Your Comment

About The Author

Related Posts