Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Welfare Work: ਕੱਚੇ ਮਕਾਨ ਦੀ ਡਿੱਗੀ ਹੋਈ ਛੱਤ ਤੇ ਮੀਂਹ ਝੱਖੜ ਦੇ ਡਰ ਤੋਂ ਖਹਿੜਾ ਛੁੱਟਿਆ, ਡੇਰਾ ਸੱਚਾ ਸੌਦਾ ਦੀ ਮੁਹਿੰਮ ਨੇ ਜ਼ਿੰਦਗੀ ਕੀਤੀ ਸੁਖਾਲੀ

Welfare Work: ਕੱਚੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਸੀ ਮਜ਼ਬੂਰ

Ravinder Sharma Picture
Published On

ਘੱਗਾ (ਵਿਸ਼ਾਲ ਕੁਮਾਰ ਗੋਇਲ)। ਬਲਾਕ ਘੱਗਾ ਦੇ ਪਿੰਡ ਕਕਰਾਲਾ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਇੱਕ ਵਿਧਵਾ ਮਹਿਲਾ ਅਤੇ ਉਸ ਦੀਆਂ ਦੋ ਧੀਆਂ ਲਈ ਪੱਕੀ ਛੱਤ ਦਾ ਪ੍ਰਬੰਧ ਕੀਤਾ ਗਿਆ। ਮੀਹ-ਹਨੇਰੀ ਦੌਰਾਨ ਕੱਚੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜ਼ਬੂਰ ਹੋ ਗਿਆ ਸੀ।

ਜਾਣਕਾਰੀ ਅਨੁਸਾਰ ਹਰਦੀਪ ਕੌਰ ਉਰਫ਼ ਟਾਟਾ ਆਪਣੀਆਂ ਦੋ ਬੇਟੀਆਂ ਸਮੇਤ ਕੱਚੇ ਮਕਾਨ ਵਿੱਚ ਰਹਿ ਰਹੀ ਸੀ। ਇੱਕ ਸ਼ਾਮ ਪਿੰਡ ਦੇ ਡੇਰਾ ਪ੍ਰੇਮੀ ਵਿਸ਼ਾਲ ਇੰਸਾਂ ਆਪਣੀ ਪਤਨੀ ਨਾਲ ਉਨ੍ਹਾਂ ਦੇ ਘਰ ਅੱਗੋਂ ਲੰਘ ਰਹੇ ਸਨ ਤਾਂ ਪਰਿਵਾਰ ਨੂੰ ਬਾਹਰ ਬੈਠਿਆਂ ਦੇਖ ਕੇ ਕਾਰਨ ਪੁੱਛਿਆ ਗਿਆ। ਇਸ ਦੌਰਾਨ ਪਰਿਵਾਰ ਨੇ ਆਪਣੀ ਮਜ਼ਬੂਰੀ ਅਤੇ ਘਰ ਦੀ ਡਿੱਗੀ ਛੱਤ ਬਾਰੇ ਜਾਣਕਾਰੀ ਦਿੱਤੀ।

Welfare Work Dera 2

ਇਸ ਤੋਂ ਬਾਅਦ ਵਿਸ਼ਾਲ ਇੰਸਾਂ ਅਤੇ ਹਰਨੇਕ ਇੰਸਾਂ ਨੇ ਪਿੰਡ ਦੀ ਸੱਚੀ ਪ੍ਰੇਮੀ ਸੰਮਤੀ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨਾਲ ਸੰਪਰਕ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਣਾ ’ਤੇ ਚਲਦਿਆਂ ਸਾਧ-ਸੰਗਤ ਵੱਲੋਂ ਤੁਰੰਤ ਸੇਵਾ ਕਾਰਜ ਸ਼ੁਰੂ ਕੀਤਾ ਗਿਆ ਅਤੇ ਘੰਟਿਆਂ ਵਿੱਚ ਹੀ ਪਰਿਵਾਰ ਲਈ ਲੈਂਟਰ ਪਾ ਕੇ ਪੱਕੀ ਛੱਤ ਤਿਆਰ ਕਰ ਦਿੱਤੀ ਗਈ।

Welfare Work Dera 4

ਗ੍ਰਾਮ ਪੰਚਾਇਤ ਪਿੰਡ ਕਕਰਾਲਾ ਤੇ ਪਿੰਡ ਦੇ ਮੌਜੂਦਾ ਸਰਪੰਚ ਕੁਲਵਿੰਦਰ ਸਿੰਘ ਵਰਮਾ ਮਰਹਾੜ ਨੇ ਵੀ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਜੀ ਦੀ ਇਸ ਪ੍ਰੇਰਨਾ ਨੂੰ ਸਲਾਮ ਕੀਤਾ ਅਤੇ ਸੇਵਾਦਾਰਾਂ ਦੀ ਬਹੁਤ ਸ਼ਲਾਘਾ ਕੀਤੀ । 

Welfare Work Dera 5

Welfare Work Dera 6

Welfare Work Dera 2Welfare Work Dera 7

ਇਸ ਦੌਰਾਨ ਬਲਾਕ ਘੱਗਾ ਦੇ ਸੱਚੇ ਨਿਮਰ ਸੇਵਾਦਾਰ ਜੋਗਿੰਦਰ ਇੰਸਾਂ ਕਲਵਾਨੂੰ ਅਤੇ ਹਰਮੇਲ ਇੰਸਾ ਘੱਗਾ ਨੇ ਦੱਸਿਆ ਕਿ ਬਲਾਕ ਘੱਗਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਅਜਿਹੇ ਹੀ ਮਾਨਵਤਾ ਭਲਾਈ ਦੇ 175 ਕਾਰਜ ਕਰ ਰਹੀ ਹੈ, ਜਿਸ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਗਰੀਬ ਲੜਕੀਆਂ ਦੇ ਵਿਆਹ ਕਰਵਾਉਣੇ, ਲੋੜਵੰਦਾਂ ਲਈ ਖੂਨਦਾਨ ਕਰਨਾ ਅਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣਨਾ ਆਦਿ ਕਾਰਜ ਪੂਰੇ ਸਮਾਜ ਵਿੱਚ ਅੱਗੇ ਹੋ ਕੇ ਕਰ ਰਹੇ ਹਨ ਅਤੇ ਕਰਦੇ ਰਹਿਣਗੇ । 

Read Also : ਪਿਊਸ਼ ਇੰਸਾਂ ਨੇ ਦੂਜੀ ਵਾਰ ਖੂਨਦਾਨ ਕਰਕੇ ਨਿਭਾਇਆ ਮਾਨਵਤਾ ਦਾ ਫਰਜ਼

ਹਰਦੀਪ ਕੌਰ ਤੇ ਉਸ ਦੀਆਂ ਦੋਵੇਂ ਲੜਕੀਆਂ ਵੱਲੋਂ ਵੀ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਦੋਵਾਂ ਲੜਕੀਆਂ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਜੋ ਸਾਡੇ ਲਈ ਰੱਬ ਬਣ ਕੇ ਸਾਡੀ ਮੱਦਦ ਲਈ ਆਏ। 

Welfare Work Dera 8

ਇਸ ਸੇਵਾ ਕਾਰਜ ਵਿੱਚ ਚਿਣਾਈ ਮਿਸਤਰੀਆਂ ਦੇ ਨਾਲ ਪਿੰਡ ਦੇ ਕਰੀਬ 50 ਤੋਂ 60 ਸੇਵਾਦਾਰਾਂ ਨੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ। ਇਸ ਮੌਕੇ ਪ੍ਰੇਮੀ ਸੇਵਕ ਜਰਨੈਲ ਸਿੰਘ ਇੰਸਾਂ, ਕੁਲਵੰਤ ਇੰਸਾਂ, ਰਿੰਕੂ ਇੰਸਾਂ, ਛੱਜੂ ਇੰਸਾਂ, ਸਤਪਾਲ ਇੰਸਾਂ, ਮਿਸਤਰੀ ਰੁਲਦੂ ਇੰਸਾਂ, ਮਿਸਤਰੀ ਜੇਠੂ ਇੰਸਾਂ, ਦਰਸ਼ਨ ਇੰਸਾਂ, ਹਰਨੇਕ ਇੰਸਾਂ (ਸੱਚੀ ਸੇਵਾ ਸੰਮਤੀ), ਭਰਪੂਰ ਇੰਸਾਂ (ਸੱਚੀ ਸੇਵਾ ਸੰਮਤੀ), ਪ੍ਰੇਮੀ ਅਜੇ ਇੰਸਾਂ, ਹੈਰੀ ਇੰਸਾਂ, ਤਨਵੀਰ ਇੰਸਾਂ, ਗੁਰਮਤ ਇੰਸਾਂ (ਸੱਚੀ ਟਰੈਫਿਕ ਸੰਮਤੀ), ਗੋਗੀ ਇੰਸਾਂ ਸਮੇਤ ਸੱਚੀ ਪ੍ਰੇਮੀ ਸੰਮਤੀ ਅਤੇ ਸੱਚੀ ਸੇਵਾ ਸੰਮਤੀ ਦੇ ਮੈਂਬਰ, ਜ਼ਿੰਮੇਵਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

Welfare Work Dera 3

 

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts