Bathinda News: ਨੌਜਵਾਨ ਪੁੱਤ ਦੇ ਸਦੀਵੀ ਵਿਛੋੜੇ ’ਤੇ ਵੀ ਨਾ ਛੱਡਿਆ ਮਨੁੱਖਤਾ ਦਾ ਪੱਲਾ, ਸਮਾਜ ਦੇ ਕੰਮ ਆਵੇਗਾ ਗੁਰਸਾਧਾ ਸਿੰਘ ਇੰਸਾਂ
ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ
ਬਾਲਿਆਂਵਾਲੀ (ਚਰਨਜੀਤ ਸਿੰਘ)। ਮਾਂ ਦਾ ਨੌਜਵਾਨ ਪੁੱਤ ਜਹਾਨੋਂ ਤੁਰ ਜਾਵੇ ਤੇ ਪੋਤੇ ਦੇ ਗਮ ’ਚ ਦਾਦੀ ਗੁੰਮ-ਸੁੰਮ ਹੋ ਜਾਵੇ ਉਸ ਵੇਲੇ ਵੀ ਪਰਿਵਾਰ ਦੁੱਖਾਂ ਦਾ ਪਹਾੜ ਟੁੱਟਣ ਦੇ ਬਾਵਜ਼ੂਦ ਮਾਨਵਤਾ ਭਲਾਈ ਦੇ ਕਾਰਜ਼ ਨੂੰ ਪਹਿਲ ਦੇਵੇ ਤਾਂ ਅਜਿਹੇ ਪਰਿਵਾਰ ਨੂੰ ‘ਸਲਾਮ’ ਕਰਨਾ ਬਣਦਾ ਹੈ। ਅਜਿਹਾ ਹੀ ਕਾਰਜ਼ ਕੀਤਾ ਹੈ ਪਿੰਡ ਪਿੱਥੋ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਿਵਾਰ ਨੇ, ਜਿੰਨ੍ਹਾਂ ਨੇ ਆਪਣੇ 17 ਸਾਲ ਦੇ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਾਲਿਆਂਵਾਲੀ ਦੇ ਪਿੰਡ ਪਿੱਥੋ ਵਾਸੀ ਗੁਰਸਾਧਾ ਸਿੰਘ ਇੰਸਾਂ (17) ਪੁੱਤਰ ਸੱਚਖੰਡ ਵਾਸੀ ਹਰਦੀਪ ਸਿੰਘ ਇੰਸਾਂ ਨੇ ਬਲਾਕ ਬਾਲਿਆਂਵਾਲੀ ਦੇ 28ਵੇਂ ਅਤੇ ਪਿੰਡ ਪਿੱਥੋ ਦੇ ਪਹਿਲੇ ਸਰੀਰਦਾਨੀ ਬਣਨ ਦਾ ਮਾਣ ਹਾਸਿਲ ਕੀਤਾ ਹੈ।
ਜਾਣਕਾਰੀ ਅਨੁਸਾਰ ਗੁਰਸਾਧਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਂਵਾਂ ਤੇ ਚੱਲਦਿਆਂ ਜਿਊਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਸ ਦੇ ਦੇਹਾਂਤ ਤੋਂ ਬਾਅਦ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਹਨਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੀ ਦਾਦੀ ਜਸਪਾਲ ਕੌਰ ਇੰਸਾਂ, ਮਾਤਾ ਰਜਿੰਦਰ ਕੌਰ ਇੰਸਾਂ, ਭੈਣ ਗੁਰਤਾਜ ਕੌਰ ਇੰਸਾਂ, ਭਰਾ ਗੁਰਸਾਹਿਬ ਸਿੰਘ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
Read Also : ਪੰਜਾਬ ਮਿਉਂਸਪਲ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ
ਉਹਨਾਂ ਦੀ ਮ੍ਰਿਤਕ ਦੇਹ ਨੂੰ ਰਾਮਾ ਮੈਡੀਕਲ ਤੇ ਰਿਸਰਚ ਸੈਂਟਰ ਹਾਪੁਰ (ਯੂਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨਵੀਆਂ-ਨਵੀਆਂ ਖੋਜਾਂ ਕਰਨਗੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ, ਇਲਾਕਾ ਨਿਵਾਸੀਆਂ ਅਤੇ ਵੱਡੀ ਗਿਣਤੀ ਸਾਧ ਸੰਗਤ ਵੱਲੋਂ ‘ਸਰੀਰਦਾਨੀ ਗੁਰਸਾਧਾ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊਂ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਤੋਂ ਪਹਿਲਾਂ ਸੱਚਖੰਡ ਵਾਸੀ ਗੁਰਸਾਧਾ ਸਿੰਘ ਇੰਸਾਂ ਦੀ ਛੋਟੀ ਭੈਣ ਗੁਰਤਾਜ ਕੌਰ ਇੰਸਾਂ ਅਤੇ ਭਰਾ ਗੁਰਸਾਹਿਬ ਸਿੰਘ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਮ੍ਰਿਤਕ ਦੇਹ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਪੂਰੇ ਪਿੰਡ ਵਿੱਚੋਂ ਦੀ ਲੰਘਾਇਆ ਗਿਆ। ਇਸ ਉਪਰੰਤ ਪਿੰਡ ਦੇ ਸਰਪੰਚ ਗੋਬਿੰਦਰ ਕੌਰ ਦੇ ਪਤੀ ਦਰਸ਼ਨ ਸਿੰਘ ਵੱਲੋਂ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਵਿੱਕਰ ਸਿੰਘ ਇੰਸਾਂ, ਰੋਹਿਤ ਗਰੋਵਰ ਇੰਸਾਂ, ਅਮਰਜੀਤ ਸਿੰਘ ਇੰਸਾਂ, ਭੈਣ ਪਰਮਜੀਤ ਕੌਰ ਇੰਸਾਂ, ਗੁਰਪ੍ਰੀਤ ਕੌਰ ਇੰਸਾਂ, ਮਨਜਿੰਦਰ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਚਰਨਜੀਤ ਸਿੰਘ ਇੰਸਾਂ, ਪਿੰਡ ਦੇ ਸਰਪੰਚ ਗੋਬਿੰਦਰ ਕੌਰ ਪੰਚ ਨਛੱਤਰ ਸਿੰਘ, ਜਸਪਾਲ ਸਿੰਘ, ਖੁਸ਼ਵੀਰ ਸਿੰਘ, ਪ੍ਰੇਮੀ ਸੇਵਕ ਅੰਗਰੇਜ ਸਿੰਘ ਇੰਸਾਂ, ਨੰਬਰਦਾਰ ਮਲਕੀਤ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ, ਨੰਬਰਦਾਰ ਕੁਲਦੀਪ ਕੌਰ ਪਤਨੀ ਬਲਤੇਜ ਸਿੰਘ, ਇਲਾਕਾ ਨਿਵਾਸੀ ਅਤੇ ਸਮੂਹ ਸਾਧ ਸੰਗਤ ਹਾਜ਼ਰ ਸੀ।
ਸਰੀਰਦਾਨ ਦੀ ਮੁਹਿੰਮ ਸ਼ਲਾਘਾਯੋਗ: ਪੰਚਾਇਤ ਮੈਂਬਰ
ਇਸ ਮੌਕੇ ਪਿੰਡ ਦੀ ਸਮੂਹ ਨਗਰ ਪੰਚਾਇਤ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੇ ਵੱਡਾ ਹੌਸਲਾ ਦਿਖਾਉਂਦਿਆਂ ਆਪਣੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਜੋ ਕਿ ਬਹੁਤ ਹੀ ਸ਼ਲ਼ਾਘਾਯੋਗ ਕਾਰਜ ਹੈ। ਉਹਨਾਂ ਕਿਹਾ ਕਿ ਜਸਪਾਲ ਕੌਰ ਇੰਸਾਂ ਜੈਲਦਾਰਨੀ ਅਤੇ ਉਹਨਾਂ ਦੇ ਪਰਿਵਾਰ ਨੇ ਉੱਚੀ ਸੁੱਚੀ ਸੋਚ ਅਪਣਾਉਂਦਿਆਂ ਸਮਾਜ ਦੀ ਪਰਵਾਹ ਕੀਤੇ ਬਿਨਾਂ ਬਹੁਤ ਵੱਡਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਏਨੀ ਪਵਿੱਤਰ ਸਿੱਖਿਆ ਦਿੱਤੀ ਹੈ। ਸਰੀਰਦਾਨ ਨਾਲ ਨਾ ਸਿਰਫ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਨੂੰ ਸਿੱਖਿਆ ’ਚ ਮੱਦਦ ਮਿਲੇਗੀ ਸਗੋਂ ਸਮਾਜ ’ਚ ਜਾਗਰੂਕਤਾ ਵੀ ਆਵੇਗੀ।