Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Papaya Health Benefits: ਪੋਸ਼ਕ ਤੱਤਾਂ ਨਾਲ ਭਰਪੂਰ ਪਪੀਤਾ, ਹੱਡੀਆਂ ਤੇ ਵਾਲਾਂ ਲਈ ਫਾਇਦੇਮੰਦ

ਪੋਸ਼ਕ ਤੱਤਾਂ ਨਾਲ ਭਰਪੂਰ ਪਪੀਤਾ ਸਿਹਤ ਲਈ ਵਰਦਾਨ ਸਾਬਤ ਹੁੰਦਾ ਹੈ

Khushdeep Singh Picture
Published On

ਪੋਸ਼ਕ ਤੱਤਾਂ ਨਾਲ ਭਰਪੂਰ ਪਪੀਤਾ ਸਿਹਤ ਲਈ ਵਰਦਾਨ ਸਾਬਤ ਹੁੰਦਾ ਹੈ। ਇਹ ਨਾ ਸਿਰਫ਼ ਸਵਾਦ ’ਚ ਮਿੱਠਾ ਤੇ ਰਸੀਲਾ ਹੈ, ਸਗੋਂ ਇਸ ’ਚ ਮੌਜ਼ੂਦ ਵਿਟਾਮਿਨ, ਮਿਨਰਲ ਤੇ ਐਂਟੀਆਕਸੀਡੈਂਟ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਾਉਂਦੇ ਹਨ। ਭਾਰਤ ਸਰਕਾਰ ਦਾ ਆਯੁਸ਼ ਮੰਤਰਾਲਾ ਪਪੀਤੇ ਦੇ ਸਿਹਤਵਰਧਕ ਗੁਣਾਂ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਦੇ ਸੇਵਨ ਦੀ ਸਲਾਹ ਦਿੰਦਾ ਹੈ। ਪਪੀਤਾ ਵਿਟਾਮਿਨ ਏ, ਸੀ, ਈ, ਫੋਲੇਟ, ਪੋਟੈਸ਼ੀਅਮ ਤੇ ਫਾਈਬਰ ਦਾ ਚੰਗਾ ਸਰੋਤ ਹੈ। ਰੋਜ਼ਾਨਾ ਪਪੀਤਾ ਖਾਣ ਨਾਲ ਸਰੀਰ ਸਿਹਤਮੰਦ ਤੇ ਊਰਜਾਵਾਨ ਰਹਿੰਦਾ ਹੈ। ਖਾਸ ਤੌਰ ’ਤੇ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਵਾਲਾਂ ਦੀ ਸਿਹਤ ਸੁਧਾਰਨ ’ਚ ਬਹੁਤ ਲਾਭਦਾਇਕ ਹੈ।

Read Also : Summer Health Tips: ਗਰਮੀਆਂ ’ਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਵਿਚ ਕਾਰਗਰ ਹੈ ਘੜੇ ਦਾ ਪਾਣੀ

  • ਪਪੀਤੇ ਵਿਚ ਕਈ ਸਿਹਤਵਰਧਕ ਗੁਣ ਪਾਏ ਜਾਂਦੇ ਹਨ ਤੇ ਇਸ ਦੇ ਸੇਵਨ ਨਾਲ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ।
  • ਪਪੀਤੇ ਵਿਚ ਪਾਇਆ ਜਾਣ ਵਾਲਾ ਪੈਪੇਨ ਐਂਜ਼ਾਈਮ ਭੋਜਨ ਨੂੰ ਆਸਾਨੀ ਨਾਲ ਪਚਾਉਣ ’ਚ ਮੱਦਦ ਕਰਦਾ ਹੈ। ਇਸ ਨਾਲ ਕਬਜ਼, ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਲਗਾਤਾਰ ਪਪੀਤਾ ਖਾਣ ਨਾਲ ਪੇਟ ਸਿਹਤਮੰਦ ਰਹਿੰਦਾ ਹੈ ਤੇ ਪਾਚਨ ਪ੍ਰਣਾਲੀ ਮਜ਼ਬੂਤ ਬਣਦਾ ਹੈ। ਇਹ ਇਨਫੈਕਸ਼ਨ ਤੋਂ ਵੀ ਬਚਾਅ ਕਰਦਾ ਹੈ।
  • ਪਪੀਤੇ ਵਿੱਚ ਭਰਪੂਰ ਮਾਤਰਾ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਰੋਗ ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਸਰਦੀ-ਜੁਖਾਮ, ਵਾਇਰਲ ਇਨਫੈਕਸ਼ਨ ਅਤੇ ਹੋਰ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਵਧਦੀ ਹੈ।
  • ਪਪੀਤੇ ਦੇ ਐਂਟੀਆਕਸੀਡੈਂਟ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ। ਇਹ ਕਿੱਲ-ਫਿਨਸੀਆਂ, ਦਾਗ-ਧੱਬਿਆਂ ਨੂੰ ਘਟਾਉਣ ਅਤੇ ਚਮੜੀ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ’ਚ ਮੱਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
  • ਪਪੀਤੇ ਵਿਚ ਮੌਜ਼ੂਦ ਵਿਟਾਮਿਨ-ਕੇ ਅਤੇ ਕੈਲਸ਼ੀਅਮ ਹੱਡੀਆਂ ਦੇ ਵਿਕਾਸ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਇਹ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ।

ਡੈਸਕ

About The Author

Latest News

Indian Army New Chief: ਲੈਫਟੀਨੈਂਟ ਜਨਰਲ ਧੀਰਜ਼ ਸੇਠ ਹੋਣਗੇ ਅਗਲੇ ਫੌਜ ਮੁਖੀ, ਸਰਕਾਰ ਨੇ ਕੀਤਾ ਐਲਾਨ

Related Posts