Summer Health Tips: ਗਰਮੀਆਂ ’ਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਵਿਚ ਕਾਰਗਰ ਹੈ ਘੜੇ ਦਾ ਪਾਣੀ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਫਰਿੱਜ ਦਾ ਠੰਢਾ ਪਾਣੀ ਆਰਜ਼ੀ ਰਾਹਤ ਦਿੰਦਾ ਹੈ

Khushdeep Singh Picture
Published On

Summer Health Tips: ਗਰਮੀ ਦੇ ਵਧਦੇ ਤਾਪਮਾਨ ਵਿੱਚ ਸਰੀਰ ਨੂੰ ਠੰਢਕ, ਤਾਜ਼ਗੀ ਤੇ ਸੰਤੁਲਨ ਬਣਾਈ ਰੱਖਣ ਦਾ ਸਭ ਤੋਂ ਅਸਾਨ, ਕਾਰਗਰ ਤੇ ਕੁਦਰਤੀ ਤਰੀਕਾ ਹੈ ਮਿੱਟੀ ਦੇ ਘੜੇ ਦਾ ਪਾਣੀ ਪੀਣਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਫਰਿੱਜ ਦਾ ਠੰਢਾ ਪਾਣੀ ਆਰਜ਼ੀ ਰਾਹਤ ਤਾਂ ਦਿੰਦਾ ਹੈ, ਪਰ ਘੜੇ ਦਾ ਪਾਣੀ ਸਿਹਤ ਲਈ ਵਧੇਰੇ ਫਾਇਦੇਮੰਦ ਤੇ ਸੁਰੱਖਿਅਤ ਹੈ। ਖਾਸ ਗੱਲ ਇਹ ਹੈ ਕਿ ਇਸ ਦਾ ਸਿਹਤ ’ਤੇ ਕੋਈ ਨਕਾਰਾਤਮਕ ਅਸਰ ਨਹੀਂ ਪੈਂਦਾ। ਨੈਸ਼ਨਲ ਹੈਲਥ ਮਿਸ਼ਨ ਅਨੁਸਾਰ, ਗਰਮੀਆਂ ’ਚ ਜ਼ਿਆਦਾਤਰ ਲੋਕ ਰਾਹਤ ਲਈ ਫਰਿੱਜ ਦਾ ਪਾਣੀ ਪੀਂਦੇ ਹਨ, ਪਰ ਇਸ ਨਾਲ ਗਲ ਖਰਾਬ ਹੋਣਾ, ਖੰਘ ਜਾਂ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਉਲਟ ਮਿੱਟੀ ਦੇ ਘੜੇ ਵਿਚ ਰੱਖਿਆ ਪਾਣੀ ਕੁਦਰਤੀ ਤੌਰ ’ਤੇ ਠੰਢਾ ਰਹਿੰਦਾ ਹੈ ਤੇ ਸਰੀਰ ਨੂੰ ਅੰਦਰੋਂ ਠੰਢਕ ਪਹੁੰਚਾਉਂਦਾ ਹੈ। ਇਸ ਵਿਚ ਮਿੱਟੀ ਦੀ ਭਿੰਨੀ-ਭਿੰਨੀ ਖੁਸ਼ਬੂ ਵੀ ਆਉਂਦੀ ਹੈ, ਜਿਸ ਕਾਰਨ ਇਹ ਪਾਣੀ ਪੀਣ ’ਚ ਸੁਆਦੀ ਲੱਗਦਾ ਹੈ। Summer Health Tips

ਮਾਹਿਰਾਂ ਅਨੁਸਾਰ ਘੜੇੇ ਦਾ ਪਾਣੀ ਪੀਣ ਨਾਲ ਕਈ ਫਾਇਦੇ ਮਿਲਦੇ ਹਨ | Summer Health Tips
  • ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰੱਖਦਾ ਹੈ ਤੇ ਕੁਦਰਤੀ ਠੰਢਕ ਪ੍ਰਦਾਨ ਕਰਦਾ ਹੈ।
  • ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ।ਮਿੱਟੀ ਪਾਣੀ ’ਚੋਂ ਅਸ਼ੁੱਧੀਆਂ ਨੂੰ ਸੋਖ ਲੈਂਦੀ ਹੈ, ਜਿਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।
  • ਇਮਿਊਨਿਟੀ ਵਧਾਉਣ ’ਚ ਮਦਦ ਕਰਦਾ ਹੈ ਤੇ ਸਰੀਰ ਦੇ ਪੀਐੱਚ ਲੈਵਲ ਨੂੰ ਸੰਤੁਲਿਤ ਰੱਖਦਾ ਹੈ।
  • ਆਯੁਰਵੇਦ ’ਚ ਘੜੇ ਦੇ ਪਾਣੀ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਜਾਂਦਾ ਹੈ। ਆਧੁਨਿਕ ਡਾਕਟਰ ਵੀ ਇਸ ਨੂੰ ਫਰਿੱਜ ਦੇ ਪਾਣੀ ਤੋਂ ਬਿਹਤਰ ਦੱਸਦੇ ਹਨ। ਮਿੱਟੀ ਦੇ ਖਾਰੀ ਗੁਣ ਪਾਣੀ ਵਿਚ ਕੁਦਰਤੀ ਮਿਨਰਲ ਭਰਪੂਰ ਕਰ ਦਿੰਦੇ ਹਨ, ਜੋ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਹ ਪਾਣੀ ਗਲ, ਪੇਟ ਤੇ ਅੰਤੜੀਆਂ ਲਈ ਸੁਰੱਖਿਅਤ ਹੈ। ਬਿਮਾਰ ਵਿਅਕਤੀ ਵੀ ਨਿਸਚਿੰਤ ਹੋ ਕੇ ਇਸ ਨੂੰ ਪੀ ਸਕਦੇ ਹਨ।
  • ਗਰਮੀ ਦੇ ਮੌਸਮ ਵਿਚ ਹਾਈਡਰੇਟਿਡ ਰਹਿਣ ਦਾ ਇਹ ਸਭ ਤੋਂ ਸਸਤਾ, ਕੁਦਰਤੀ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਘੜੇ ਦਾ ਪਾਣੀ ਪੂਰੀ ਤਰ੍ਹਾਂ ਕੈਮੀਕਲ ਫਰੀ ਹੁੰਦਾ ਹੈ ਅਤੇ ਸਰੀਰ ਨੂੰ ਅੰਦਰੋਂ ਸਿਹਤਮੰਦ ਰੱਖਦਾ ਹੈ।
  • ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਘਰ ਵਿਚ ਮਿੱਟੀ ਦਾ ਘੜਾ ਜ਼ਰੂਰ ਰੱਖੋ ਅਤੇ ਗਰਮੀਆਂ ਵਿਚ ਰੋਜ਼ਾਨਾ ਇਸ ਦਾ ਪਾਣੀ ਪੀਓ। ਇਸ ਨਾਲ ਨਾ ਸਿਰਫ਼ ਸਰੀਰ ਤਰੋ-ਤਾਜ਼ਾ ਰਹੇਗਾ, ਸਗੋਂ ਕਈ ਮੌਸਮੀ ਬਿਮਾਰੀਆਂ ਤੋਂ ਵੀ ਬਚਾਅ ਹੋਵੇਗਾ।

ਡੈਸਕ

About The Author

Related Posts