Deepti Sharma: ਦੀਪਤੀ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕੇਟ ’ਚ ਅਜਿਹਾ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਬਣੀ

ਕੌਮਾਂਤਰੀ ਕ੍ਰਿਕੇਟ ’ਚ 350 ਵਿਕਟਾਂ ਲੈਣ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰੀ ਬਣੀ ਦੀਪਤੀ ਸ਼ਰਮਾ

Khushdeep Singh Picture
Published On

Deepti Sharma: ਸਪੋਰਟਸ ਡੈਸਕ। ਭਾਰਤੀ ਮਹਿਲਾ ਟੀਮ ਦੀ ਸਟਾਰ ਆਲਰਾਊਂਡਰ, ਦੀਪਤੀ ਸ਼ਰਮਾ ਨੇ ਪਾਕਿਸਤਾਨ ਵਿਰੁੱਧ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਮੈਚ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਤਿਹਾਸ ਰਚ ਦਿੱਤਾ। ਦੀਪਤੀ ਨੇ ਘਾਤਕ ਗੇਂਦਬਾਜ਼ੀ ਕੀਤੀ, ਚਾਰ ਓਵਰਾਂ ’ਚ ਸਿਰਫ਼ 10 ਦੌੜਾਂ ਹੀ ਦਿੱਤੀਆਂ ਤੇ 5 ਵਿਕਟਾਂ ਵੀ ਹਾਸਲ ਕੀਤੀਆਂ। ਜਿਸ ਨਾਲ ਭਾਰਤ ਦੀ ਜਿੱਤ ’ਚ ਮੁੱਖ ਭੂਮਿਕਾ ਨਿਭਾਈ। ਦੀਪਤੀ ਸ਼ਰਮਾ ਦੇ ਪ੍ਰਦਰਸ਼ਨ ਨੇ ਭਾਰਤ ਨੂੰ ਟੂਰਨਾਮੈਂਟ ’ਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕਰਨ ਵਿੱਚ ਮਦਦ ਕੀਤੀ। ਦੀਪਤੀ ਸ਼ਰਮਾ ਨੂੰ ਉਸਦੇ ਪ੍ਰਭਾਵਸ਼ਾਲੀ ਆਲਰਾਊਂਡ ਪ੍ਰਦਰਸ਼ਨ ਲਈ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ।

Read Also : Noida International Airport: ਨੋਇਡਾ ਅੰਤਰਰਾਸ਼ਟਰੀ ਏਅਰਪੋਰਟ ਤੋਂ ਪਹਿਲੀ ਉਡਾਣ ਹੋਈ ਰਵਾਨਾ, ਕੇਂਦਰੀ ਹਵਾਬਾਜ਼ੀ ਮੰਤਰੀ ਨੇ ਦਿਖਾਈ ਝੰਡੀ

350 ਵਿਕਟਾਂ ਦਾ ਇਤਿਹਾਸਕ ਅੰਕੜਾ ਕੀਤਾ ਪਾਰ | Deepti Sharma

ਪਾਕਿਸਤਾਨ ਵਿਰੁੱਧ ਪੰਜ ਵਿਕਟਾਂ ਲੈਣ ਨਾਲ, ਦੀਪਤੀ ਸ਼ਰਮਾ ਅੰਤਰਰਾਸ਼ਟਰੀ ਕ੍ਰਿਕੇਟ ’ਚ 350 ਵਿਕਟਾਂ ਦੇ ਅੰਕੜੇ ਤੱਕ ਪਹੁੰਚਣ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰਨ ਬਣ ਗਈ। ਉਸਦੇ ਕੋਲ ਹੁਣ ਭਾਰਤ ਲਈ ਕੁੱਲ 354 ਅੰਤਰਰਾਸ਼ਟਰੀ ਵਿਕਟਾਂ ਹਨ। ਮਹਿਲਾ ਕ੍ਰਿਕੇਟ ’ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਸਾਬਕਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਨਾਂਅ ਹੈ, ਜਿਸਨੇ ਆਪਣੇ ਕਰੀਅਰ ’ਚ 355 ਵਿਕਟਾਂ ਲਈਆਂ। ਦੀਪਤੀ ਹੁਣ ਇਸ ਰਿਕਾਰਡ ਤੋਂ ਸਿਰਫ਼ ਇੱਕ ਵਿਕਟ ਦੂਰ ਹੈ। Deepti Sharma

ਭਾਰਤ ਲਈ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੀਆਂ ਮਹਿਲਾ ਖਿਡਾਰਨਾਂ
  • ਝੂਲਨ ਗੋਸਵਾਮੀ : 355 ਵਿਕਟਾਂ
  • ਦੀਪਤੀ ਸ਼ਰਮਾ : 354 ਵਿਕਟਾਂ
  • ਕੈਥਰੀਨ ਸ਼ੀਵਰ-ਬਰੰਟ (ਇੰਗਲੈਂਡ) : 335 ਵਿਕਟਾਂ
  • ਐਲਿਸ ਪੈਰੀ (ਅਸਟਰੇਲੀਆ) : 332 ਵਿਕਟਾਂ
  • ਸੋਫੀ ਏਕਲਸਟੋਨ (ਇੰਗਲੈਂਡ) : 327 ਵਿਕਟਾਂ
ਭਾਰਤ ਨੇ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ | Deepti Sharma

ਐਜਬੈਸਟਨ ਵਿਖੇ ਖੇਡੇ ਗਏ ਮੈਚ ’ਚ, ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਛੇ ਵਿਕਟਾਂ ਦੇ ਨੁਕਸਾਨ ’ਤੇ 170 ਦੌੜਾਂ ਬਣਾਈਆਂ। ਜਵਾਬ ’ਚ, ਪਾਕਿਸਤਾਨ 17 ਓਵਰਾਂ ’ਚ 106 ਦੌੜਾਂ ’ਤੇ ਢੇਰ ਹੋ ਗਿਆ। ਭਾਰਤ ਲਈ ਦੀਪਤੀ ਸ਼ਰਮਾ ਨੇ ਵੀ ਬੱਲੇ ਨਾਲ ਯੋਗਦਾਨ ਪਾਇਆ। ਉਸਨੇ 9 ਗੇਂਦਾਂ ’ਚ ਅਜੇਤੂ 12 ਦੌੜਾਂ ਬਣਾਈਆਂ ਤੇ ਰਿਚਾ ਘੋਸ਼ ਨਾਲ 21 ਗੇਂਦਾਂ ’ਚ ਛੇਵੀਂ ਵਿਕਟ ਲਈ 45 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।

About The Author

Related Posts