FIFA World Cup 2026: ਮੈਸੀ ਦੀ ਹੈਟ੍ਰਿਕ ਨਾਲ ਅਰਜਨਟੀਨਾ ਦੀ ਸ਼ਾਨਦਾਰ ਸ਼ੁਰੂਆਤ, ਅਲਜੀਰੀਆ ਨੂੰ 3-0 ਨਾਲ ਹਰਾਇਆ

ਮੈਸੀ ਨੇ ਇੱਕ ਹੋਰ ਕਾਰਨਾਮਾ ਕਰ ਰਚਿਆ ਇਤਿਹਾਸ

Khushdeep Singh Picture
Published On

FIFA World Cup 2026: ਕੰਸਾਸ ਸਿਟੀ (ਹਿ.ਸ.)। ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਮੈਚ ’ਚ ਹੈਟ੍ਰਿਕ ਲਗਾ ਕੇ ਇੱਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ, ਜਿਸ ਨਾਲ ਅਰਜਨਟੀਨਾ ਨੇ ਅਲਜੀਰੀਆ ’ਤੇ 3-0 ਦੀ ਸ਼ਾਨਦਾਰ ਜਿੱਤ ਹਾਸਲ ਕੀਤੀ। 38 ਸਾਲਾ ਖਿਡਾਰੀ ਨੇ ਨਾ ਸਿਰਫ ਮੈਚ ’ਚ ਤਿੰਨ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ, ਸਗੋਂ ਵਿਸ਼ਵ ਕੱਪ ਇਤਿਹਾਸ ’ਚ ਸਭ ਤੋਂ ਵੱਧ ਗੋਲ ਕਰਨ ਰਿਕਾਰਡ ਦੀ ਵੀ ਬਰਾਬਰੀ ਕੀਤੀ। ਮੈਸੀ ਹੁਣ ਵਿਸ਼ਵ ਕੱਪ ਵਿੱਚ 16 ਗੋਲਾਂ ਨਾਲ ਸਾਬਕਾ ਜਰਮਨ ਸਟ੍ਰਾਈਕਰ ਮੀਰੋਸਲਾਵ ਕਲੋਜ਼ ਦੀ ਬਰਾਬਰੀ ਕਰ ਲਈ ਹੈ। ਇਸ ਦੇ ਨਾਲ, ਮੈਸੀ ਵਿਸ਼ਵ ਕੱਪ ਇਤਿਹਾਸ ’ਚ ਪੰਜ ਵੱਖ-ਵੱਖ ਐਡੀਸ਼ਨਾਂ ’ਚ ਗੋਲ ਕਰਨ ਵਾਲਾ ਦੂਜਾ ਖਿਡਾਰੀ ਬਣ ਗਿਆ। ਕ੍ਰਿਸਟੀਆਨੋ ਰੋਨਾਲਡੋ ਨੇ ਪਹਿਲਾਂ ਇਹ ਕਾਰਨਾਮਾ ਕੀਤਾ ਸੀ।

Read Also : Jungle Jalebi Benefits: ਸੁਆਦ ਤੇ ਸਿਹਤ ਦਾ ਖਜ਼ਾਨਾ ਹੈ ਜੰਗਲ ਜਲੇਬੀ, ਜਾਣੋ ਫਾਇਦੇ

ਅਰਜਨਟੀਨਾ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਖੇਡਿਆ, ਅਤੇ ਮੈਸੀ ਨੇ ਆਪਣੀ ਪ੍ਰਭਾਵਸ਼ਾਲੀ ਫਾਰਮ ਜਾਰੀ ਰੱਖੀ, ਲਗਾਤਾਰ ਅਲਜੀਰੀਆ ਦੇ ਬਚਾਅ ਪੱਖ ਨੂੰ ਪਰੇਸ਼ਾਨ ਕੀਤਾ। ਉਸਦੇ ਤਿੰਨ ਗੋਲਾਂ ਨੇ ਸਟੇਡੀਅਮ ਦੇ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ। ਮੈਸੀ ਨੇ ਇਸ ਮੈਚ ਨਾਲ ਇੱਕ ਹੋਰ ਰਿਕਾਰਡ ਬਣਾਇਆ। ਉਹ ਕ੍ਰਿਸਟੀਆਨੋ ਰੋਨਾਲਡੋ ਦੇ ਰਿਕਾਰਡ ਨੂੰ ਪਛਾੜਦੇ ਹੋਏ ਵਿਸ਼ਵ ਕੱਪ ’ਚ ਹੈਟ੍ਰਿਕ ਲਾਉਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ। ਵਿਸ਼ਵ ਚੈਂਪੀਅਨ ਅਰਜਨਟੀਨਾ ਨੇ ਇਸ ਜਿੱਤ ਨਾਲ ਆਪਣੀ ਮੁਹਿੰਮ ਦੀ ਮਜ਼ਬੂਤ ​​ਸ਼ੁਰੂਆਤ ਕੀਤੀ, ਜਿਸ ਨਾਲ ਆਪਣੇ ਖਿਤਾਬ ਦਾ ਬਚਾਅ ਕਰਨ ਦੇ ਮਜ਼ਬੂਤ ​​ਸੰਕੇਤ ਮਿਲੇ। ਅਰਜਨਟੀਨਾ ਆਪਣੇ ਅਗਲੇ ਮੈਚ ’ਚ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ, ਜਦੋਂ ਕਿ ਅਲਜੀਰੀਆ ਵਾਪਸੀ ਦੀ ਉਮੀਦ ਨਾਲ ਆਪਣੇ ਅਗਲੇ ਮੈਚ ਲਈ ਤਿਆਰੀ ਕਰੇਗਾ। FIFA World Cup 2026

About The Author

Related Posts