Punjab
Road Accident: ਸੜਕ ਹਾਦਸੇ ’ਚ ਮਹਿਲਾ ਇੰਸਪੈਕਟਰ ਦੀ ਮੌਤ
ਡਿਊਟੀ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Road Accident: ਬਠਿੰਡਾ/ਮਾਨਸਾ (ਸੁਖਜੀਤ ਮਾਨ)। ਪੰਜਾਬ ਪੁਲਿਸ ਦੇ ਮਾਨਸਾ ਮਹਿਲਾ ਸੈੱਲ ਦੀ ਇੰਚਾਰਜ ਇੰਸਪੈਕਟਰ ਬੇੇਅੰਤ ਕੌਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਉਹ ਆਪਣੀ ਡਿਊਟੀ ਤੋਂ ਵਾਪਿਸ ਪਰਤ ਰਹੀ ਸੀ ਤੇ ਪਿੰਡ ਤੋਂ ਥੋੜ੍ਹੀ ਹੀ ਦੂਰੀ ’ਤੇ ਤੂੜੀ ਵਾਲੇ ਟਰੈਕਟਰ –ਟਰਾਲੀ ਨਾਲ ਹੋਏ ਹਾਦਸੇ ’ਚ ਉਨ੍ਹਾਂ ਦੀ ਜਾਨ ਚਲੀ ਗਈ। ਵੇਰਵਿਆਂ ਮੁਤਾਬਿਕ ਇੰਸਪੈਕਟਰ ਬੇਅੰਤ ਕੌਰ ਮਹਿਲਾ ਸੈੱਲ ਮਾਨਸਾ ਦੇ ਇੰਚਾਰਜ ਵਜੋਂ ਡਿਊਟੀ ਨਿਭਾ ਰਹੇ ਸੀ। ਲੰਘੀ ਰਾਤ ਜਦੋਂ ਉਹ ਆਪਣੇ ਡਿਊਟੀ ਪੂਰੀ ਕਰਕੇ ਮਾਨਸਾ ਤੋਂ ਪਿੰਡ ਮਾਈਸਰ ਖਾਨਾ ਵੱਲ ਨੂੰ ਪਰਤ ਰਹੇ ਸੀ ਤਾਂ ਮੌੜ ਮੰਡੀ ਲੰਘ ਕੇ ਇੱਕ ਨਿੱਜੀ ਸਕੂਲ ਕੋਲ ਤੂੜੀ ਵਾਲੇ ਟਰੈਕਟਰ ਟਰਾਲੀ ਨਾਲ ਗੱਡੀ ਦਾ ਹਾਦਸਾ ਹੋਣ ਤੋਂ ਬਾਅਦ ਗੱਡੀ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਹੋਰ ਮਹਿਲਾ ਇੰਸਪੈਕਟਰ ਬੇਅੰਤ ਕੌਰ ਜੋ ਮਾਨਸਾ ਜ਼ਿਲ੍ਹੇ ’ਚ ਹੀ ਡਿਊਟੀ ਨਿਭਾਉਂਦੇ ਹਨ, ਦੀ ਫੋਟੋ ਵਾਇਰਲ ਕਰ ਦਿੱਤੀ। ਆਪਣੇ ਹੀ ਵਿਭਾਗ ਦੀ ਮਹਿਲਾ ਇੰਸਪੈਕਟਰ ਦੀ ਮੌਤ ਕਾਰਨ ਸਦਮੇ ’ਚ ਪੁੱਜੀ ਹੋਈ ਬੇਅੰਤ ਕੌਰ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਸੁਨੇਹਾ ਦੇਣਾ ਪਿਆ ਕਿ ਸੜਕ ਹਾਦਸੇ ’ਚ ਜੋ ਇੰਸਪੈਕਟਰ ਬੇਅੰਤ ਕੌਰ ਦੀ ਮੌਤ ਹੋਈ ਹੈ ਉਹ ਦੂਜੀ ਬੇਅੰਤ ਕੌਰ ਹੈ। ਪੁਲਿਸ ਵੱਲੋਂ ਇਸ ਹਾਦਸੇ ਦੀੇ ਜਾਂਚ ਕੀਤੀ ਜਾ ਰਹੀ ਹੈ।
Read Also : Road Accident: ਰੋਡਵੇਜ਼ ਬੱਸ ਤੇ ਕਾਰ ਦੀ ਟੱਕਰ, 4 ਭਰਾਵਾਂ ਦੀ ਮੌਤ