Punjab
Malout News: ਵੱਖ-ਵੱਖ ਮਰੀਜ਼ਾਂ ਨੂੰ ਐਮਰਜੈਂਸੀ ’ਚ ਮਲੋਟ ਦੇ ਸੇਵਾਦਾਰਾਂ ਵੱਲੋਂ ਚਾਰ ਯੂਨਿਟ ਖੂਨਦਾਨ
ਡੇਰਾ ਸ਼ਰਧਾਲੂ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਰਹਿੰਦੇ ਨੇ ਤਿਆਰ
ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਵੱਖ-ਵੱਖ ਮਰੀਜ਼ਾਂ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ’ਤੇ ਚਾਰ ਸੇਵਾਦਾਰਾਂ ਵੱਲੋਂ ਆਪਣਾ ਇੱਕ-ਇੱਕ ਯੂਨਿਟ ਖੂਨਦਾਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਜਦੋਂ ਸਰਕਾਰੀ ਹਸਪਤਾਲ ਮਲੋਟ ਵਿੱਚ ਇਲਾਜ ਦੌਰਾਨ ਵੱਖ-ਵੱਖ ਚਾਰ ਮਰੀਜ਼ਾਂ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪਈ ਤਾਂ ਜੋਨ 6 ਦੀ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਨਮੋਲ ਇੰਸਾਂ ਪੁੱਤਰ ਸੱਤਪਾਲ ਇੰਸਾਂ (ਸੇਵਾਦਾਰ ਸੱਚੀ ਪ੍ਰੇਮੀ ਸੰਮਤੀ ਜੋਨ ਨੰਬਰ 6, ਮਲੋਟ), ਜੋਨ 3 ਦੇ ਸੇਵਾਦਾਰ ਅਮਿਤ ਮੰਗਲਾ ਇੰਸਾਂ ਪੁੱਤਰ ਸ਼੍ਰੀ ਕਸ਼ਮੀਰੀ ਲਾਲ, ਜੋਨ 2 ਦੇ ਸੇਵਾਦਾਰ ਸੁਮਿਤ ਗਾਬਾ ਇੰਸਾਂ ਪੁੱਤਰ ਰੋਬਿਨ ਗਾਬਾ ਇੰਸਾਂ ਅਤੇ ਜੋਨ 6 ਦੇ ਸੇਵਾਦਾਰ ਨਵਜੋਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਮਲੋਟ ਦੇ ਬਲੱਡ ਬੈਂਕ ’ਚ ਪਹੁੰਚ ਕੇ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ।
Read Also: ਸਰਾਫਾ ਬਾਜ਼ਾਰ ’ਚ ਵੱਡੀ ਗਿਰਾਵਟ, ਸੋਨਾ ਤੇ ਚਾਂਦੀ ਦੀ ਘਟੀ ਚਮਕ