Malout News: ਭਾਰੀ ਗਿਣਤੀ ’ਚ ਪਤਵੰਤਿਆਂ ਅਤੇ ਸਾਧ-ਸੰਗਤ ਨੇ ਬਲਰਾਜ ਮੱਕੜ ਇੰਸਾਂ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
ਪਰਿਵਾਰ ਨੇ ਬਲਰਾਜ ਮੱਕੜ ਇੰਸਾਂ ਦੀਆਂ ਅਸਥੀਆਂ ’ਤੇ ਫਲਦਾਰ ਬੂਟਾ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਕੀਤਾ ਸਹਿਯੋਗ
ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ
Malout News: (ਮਨੋਜ) ਮਲੋਟ। ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਨਮਿਤ ਅੰਤਿਮ ਸ਼ਰਧਾਂਜਲੀ ਸਮਾਗਮ ਐਚਆਰਟੀ ਰਿਜ਼ੋਰਟ ਵਿਖੇ ਹੋਇਆ ਜਿਸ ਵਿੱਚ ਸ਼ਹਿਰ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਪਤਵੰਤਿਆਂ ਤੋਂ ਇਲਾਵਾ ਸੱਚੇ ਨਮਰ ਸੇਵਾਦਾਰਾਂ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਸ਼੍ਰੀ ਬਲਰਾਜ ਮੱਕੜ ਇੰਸਾਂ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੀਪਕ ਮੱਕੜ ਇੰਸਾਂ, ਰਾਜਨ ਮੱਕੜ (ਕਾਰ ਬਜ਼ਾਰ ਵਾਲੇ) ਦੇ ਪਿਤਾ, ਸੱਚੇ ਨਮਰ ਸੇਵਾਦਾਰ ਸਤਵੰਤ ਕੌਰ ਇੰਸਾਂ ਅਤੇ ਸੋਨਮ ਮੱਕੜ ਦੇ ਸਹੁਰਾ, ਪਰਮਜੀਤ ਮੱਕੜ, ਚਰਨਜੀਤ ਮੱਕੜ ਦੇ ਭਰਾ ਸਨ। ਇਸ ਮੌਕੇ ਅੱਖਾਂਦਾਨ ਸੰਮਤੀ ਮਲੋਟ ਦੇ ਜਿੰਮੇਵਾਰ ਸੇਵਾਦਾਰ ਰਮੇਸ਼ ਠਕਰਾਲ ਇੰਸਾਂ, ਚੰਦਰ ਮੋਹਣ ਸੇਠੀ ਇੰਸਾਂ ਅਤੇ ਹਨੀ ਇੰਸਾਂ ਨੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸੱਚੇ ਨਮਰ ਸੇਵਾਦਾਰ ਗੁਰਦਾਸ ਸਿੰਘ ਇੰਸਾਂ, ਰਾਹੁਲ ਇੰਸਾਂ, ਬਲਰਾਜ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਅਮਰਜੀਤ ਕੌਰ ਇੰਸਾਂ, ਕਿਰਨ ਇੰਸਾਂ, ਮਮਤਾ ਇੰਸਾਂ ਤੋਂ ਇਲਾਵਾ ਰਚਨਾ ਮੱਕੜ, ਸੀਤਾ ਗਰੋਵਰ, ਸ਼ਕੁੰਤਲਾ ਬਜਾਜ, ਨਿਰਮਲਾ ਗਲਹੋਤਰਾ, ਰੀਟਾ ਫੁਟੇਲਾ, ਨੀਰੂ ਮੱਕੜ, ਊਸ਼ਾ ਮੱਕੜ, ਰਹਿਮਤ ਇੰਸਾਂ, ਕੈਵਿਨ ਮੱਕੜ, ਅਰਸ਼ਨੂਰ ਇੰਸਾਂ, ਨੇਹਾ ਮੱਕੜ, ਵਾਸੂ ਮੱਕੜ, ਈਸ਼ਾ ਮੱਕੜ, ਸ਼ਿਵਮ ਮੱਕੜ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 176 ਕਾਰਜਾਂ ਦੀ ਸੂਚੀ ਬਾਰੇ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਪਰਿਵਾਰ ਵੱਲੋਂ ਸੱਚਖੰਡਵਾਸੀ ਬਲਰਾਜ ਮੱਕੜ ਇੰਸਾਂ ਦੀਆਂ ਅੱਖਾਂ, ਅੱਖਾਂਦਾਨ ਸੰਮਤੀ ਮਲੋਟ ਦੇ ਮੋਨੂੰ ਇੰਸਾਂ ਅਤੇ ਰਮੇਸ਼ ਠਕਰਾਲ ਇੰਸਾਂ ਨਾਲ ਸੰਪਰਕ ਕਰਕੇ ਦਾਨ ਕੀਤੀਆਂ, ਉਥੇ ਪੂਜਨੀਕ ਗੁਰੂ ਜੀ ਦੁਆਰਾ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਦਿੱਤੀ ਸਿੱਖਿਆ ’ਤੇ ਚੱਲਦੇ ਹੋਏ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਦੀਆਂ ਅਸਥੀਆਂ ’ਤੇ ਫਲਦਾਰ ਬੂਟਾ ਵੀ ਲਗਾਇਆ।