Monsoon Health Tips: ਬਰਸਾਤ ਦੇ ਮੌਸਮ ਦੌਰਾਨ ਬੱਚਿਆਂ 'ਚ ਦਸਤ ਦੀ ਬਿਮਾਰੀ ਦਾ ਖਤਰਾ, ਇੰਜ ਰੱਖੋ ਧਿਆਨ

ਬਰਸਾਤ 'ਚ ਬੱਚਿਆਂ ਨੂੰ ਦਸਤ ਦਾ ਖਤਰਾ ਵੱਧ, 31 ਜੁਲਾਈ ਤੱਕ ਵਿਸ਼ੇਸ ਮੁਹਿੰਮ ਜਾਰੀ  

Satinder Mathur  Picture
Published On

ਫਾਜ਼ਿਲਕਾ 'ਚ ਓ.ਆਰ.ਐਸ-ਜ਼ਿੰਕ ਕਾਰਨਰ ਸਥਾਪਤ, ਮੁਫ਼ਤ ਦਵਾਈਆਂ ਉਪਲੱਬਧ: ਡਾ. ਕਵਿਤਾ ਸਿੰਘ

Monsoon Health Tips:

Monsoon-Health-Tips
Monsoon Health Tips: ਬਰਸਾਤ ਦੇ ਮੌਸਮ ਦੌਰਾਨ ਬੱਚਿਆਂ 'ਚ ਦਸਤ ਦੀ ਬਿਮਾਰੀ ਦਾ ਖਤਰਾ, ਇੰਜ ਰੱਖੋ ਧਿਆਨ

(ਰਜਨੀਸ਼ ਰਵੀ)। ਫਾਜ਼ਿਲਕਾ। ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਫਾਜ਼ਿਲਕਾ 'ਚ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸਿਵਲ ਸਰਜਨ ਡਾ. ਕਵਿਤਾ ਸਿੰਘ ਵੱਲੋਂ ਅੱਜ ਪ੍ਰਚਾਰ-ਪ੍ਰਸਾਰ ਸਮੱਗਰੀ ਜਾਰੀ ਕੀਤੀ ਗਈ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਬੱਚਿਆਂ 'ਚ ਦਸਤ ਦੀ ਬਿਮਾਰੀ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਦਸਤ ਲੱਗਣ 'ਤੇ ਤੁਰੰਤ ਡਾਕਟਰੀ ਸਲਾਹ ਲੈਣ ਅਤੇ ਘਰੇਲੂ ਇਲਾਜਾਂ 'ਚ ਸਮਾਂ ਬਰਬਾਦ ਨਾ ਕਰਨ। ਡਾ. ਸਿੰਘ ਨੇ ਕਿਹਾ ਕਿ ਦਸਤ ਹੋਣ ਦੀ ਸਥਿਤੀ 'ਚ ਬੱਚੇ ਨੂੰ ਲਗਾਤਾਰ ਓ.ਆਰ.ਐਸ ਦਾ ਘੋਲ ਪਿਲਾਉਣਾ ਚਾਹੀਦਾ ਹੈ, ਜੋ ਸਰੀਰ 'ਚ ਪਾਣੀ ਦੀ ਕਮੀ ਪੂਰੀ ਕਰਦਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਡਾਇਰੀਆ ਹੋਣ 'ਤੇ ਜ਼ਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਦੇਣੀਆਂ ਲਾਜ਼ਮੀ ਹਨ। 2 ਤੋਂ 6 ਮਹੀਨੇ ਤੱਕ ਦੇ ਬੱਚਿਆਂ ਨੂੰ 10 ਮਿਲੀਗ੍ਰਾਮ ਭਾਵ ਅੱਧੀ ਗੋਲੀ ਅਤੇ 6 ਮਹੀਨੇ ਤੋਂ ਵੱਡੀ ਉਮਰ ਦੇ ਬੱਚਿਆਂ ਨੂੰ 20 ਮਿਲੀਗ੍ਰਾਮ ਦੀ ਪੂਰੀ ਗੋਲੀ ਸਾਫ਼ ਪਾਣੀ ਨਾਲ ਦੇਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਇਹ ਵਿਸ਼ੇਸ ਦਸਤ ਰੋਕੂ ਮੁਹਿੰਮ 16 ਜੂਨ ਤੋਂ 31 ਜੁਲਾਈ ਤੱਕ ਚਲਾਈ ਜਾ ਰਹੀ ਹੈ। ਇਸ ਤਹਿਤ ਸਾਰੇ ਸਬ-ਸੈਂਟਰਾਂ 'ਤੇ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਬਣਾਏ ਜਾ ਰਹੇ ਹਨ। ਸਾਰੇ ਸਿਹਤ ਕੇਂਦਰਾਂ 'ਚ ਓ.ਆਰ.ਐਸ ਤੇ ਜ਼ਿੰਕ ਦੀਆਂ ਗੋਲੀਆਂ ਮੁਫ਼ਤ ਉਪਲੱਬਧ ਹਨ। 

ਡਾ. ਚਾਵਲਾ ਨੇ ਕਿਹਾ ਕਿ ਸਿਹਤ ਕਰਮੀਆਂ ਵੱਲੋਂ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਸਬ-ਸੈਂਟਰਾਂ 'ਚ ਜਾ ਕੇ ਲੋਕਾਂ ਨੂੰ ਦਸਤ ਦੀ ਬਿਮਾਰੀ ਤੋਂ ਬਚਾਅ ਅਤੇ ਹੱਥ ਧੋਣ ਦੇ ਸਹੀ ਤਰੀਕੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਪੰਕਜ ਚੌਹਾਨ, ਡਾ. ਰਾਜਵੀਰ ਕੰਬੋਜ਼, ਡਾ. ਲਵਪ੍ਰੀਤ ਸਿੰਘ ਤੋਂ ਇਲਾਵਾ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਸੁਖਦੇਵ ਸਿੰਘ, ਸ਼ਵੇਤਾ ਨਾਗਪਾਲ ਅਤੇ ਅਤਿੰਦਰ ਪਾਲ ਸਿੰਘ ਵੀ ਮੌਜੂਦ ਸਨ।

ਦਸਤ ਹੋਣ 'ਤੇ ਕੀ ਕਰੀਏ  

  • - ਬੱਚੇ ਨੂੰ ਖਾਣ-ਪੀਣ ਤੋਂ ਨਾ ਰੋਕੋ, ਮਾਂ ਦਾ ਦੁੱਧ ਜਾਰੀ ਰੱਖੋ  
  • - ਲਗਾਤਾਰ ਓ.ਆਰ.ਐਸ ਦਾ ਘੋਲ ਪਿਲਾਓ  
  • - 14 ਦਿਨ ਤੱਕ ਜ਼ਿੰਕ ਦੀ ਗੋਲੀ ਜ਼ਰੂਰ ਦਿਓ  
  • - ਸੁਸਤੀ, ਧਸੀਆਂ ਅੱਖਾਂ ਜਾਂ ਪਿਸ਼ਾਬ ਘੱਟ ਹੋਣ 'ਤੇ ਤੁਰੰਤ ਹਸਪਤਾਲ ਲਿਜਾਓ  
  • - ਸਾਫ਼ ਉਬਲਿਆ ਪਾਣੀ ਹੀ ਵਰਤੋਂ।

About The Author

Related Posts