Gurdaspur News: ਗੁਰਦਾਸਪੁਰ ਦੇ ਫੌਜੀ ਜਵਾਨ ਪ੍ਰਭਸ਼ਰਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਰੇਲ ਗੱਡੀ ਦੇ ਬਾਥਰੂਮ ਵਿੱਚ ਹੀ ਰਹੱਸਮਈ ਹਾਲਾਤਾਂ 'ਚ ਮਿਲੀ ਲਾਸ਼

Satinder Mathur  Picture
Published On

Gurdaspur News: (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਦੇ ਰਹਿਣ ਵਾਲੇ ਫੌਜੀ ਜਵਾਨ ਲੈਸ ਨਾਇਕ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇਹ ਪੂਰੇ ਮਾਨ-ਸਨਮਾਨਾਂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੀ, ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਬਹੁਤ ਹੀ ਦੁੱਖਦਾਈ ਖਬਰ ਸਾਹਮਣੇ ਆਈ ਸੀ ਕਿ ਫੌਜੀ ਜਵਾਨ ਪ੍ਰਭਸ਼ਰਨ ਸਿੰਘ ਆਪਣੀ 7 ਦਿਨਾਂ ਦੀ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਜਾ ਰਿਹਾ ਸੀ, ਜਿਸਦੀ ਰਸਤੇ ਵਿੱਚ ਰੇਲ ਗੱਡੀ ਦੇ ਬਾਥਰੂਮ ਵਿੱਚ ਹੀ ਰਹੱਸਮਈ ਹਾਲਾਤਾਂ 'ਚ ਮੌਤ ਹੋ ਗਈ। 

ਇਹ ਵੀ ਪੜ੍ਹੋ: Murder News: ਸਿਰਫ਼ 200 ਰੁਪਏ ਤੇ ਨਸ਼ੇ ਦੀ ਖ਼ਾਤਰ 17 ਸਾਲਾ ਨਾਬਾਲਗ ਦਾ ਬੇਰਹਿਮੀ ਨਾਲ ਕਤਲ

Gurdaspur News
Gurdaspur News: ਗੁਰਦਾਸਪੁਰ ਦੇ ਫੌਜੀ ਜਵਾਨ ਪ੍ਰਭਸ਼ਰਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਪ੍ਰਭਸ਼ਰਨ ਸਿੰਘ ਆਪਣੇ ਸਾਥੀ ਸਮੇਤ ਰੇਲ ਗੱਡੀ ਰਾਹੀਂ ਮੇਰਠ ਡਿਊਟੀ 'ਤੇ ਜਾ ਰਿਹਾ ਸੀ, ਪਰ ਜਦੋਂ ਟ੍ਰੇਨ ਮੇਰਠ ਪਹੁੰਚੀ ਤਾਂ ਉਹ ਆਪਣੀ ਸੀਟ 'ਤੇ ਮੌਜ਼ੂਦ ਨਹੀਂ ਸੀ, ਜਿਸ ਕਾਰਨ ਉਸ ਦੇ ਸਾਥੀ ਨੇ ਸਮਾਨ ਉਤਾਰ ਕੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਅਤੇ ਜੀ.ਆਰ.ਪੀ. ਦੀ ਮੱਦਦ ਨਾਲ ਜਦੋਂ ਮੋਬਾਈਲ ਲੋਕੇਸ਼ਨ ਟਰੇਸ ਕੀਤੀ ਗਈ ਤਾਂ ਉਹ ਰਾਜਸਥਾਨ ਵਿਖੇ ਪਾਈ ਗਈ। ਆਖਰਕਾਰ ਜੋਧਪੁਰ ਵਿਖੇ ਰੇਲ ਗੱਡੀ ਨੂੰ ਰੋਕ ਕੇ ਜਦੋਂ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰੋਂ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਹੋਈ। ਇਸ ਹੋਣਹਾਰ ਜਵਾਨ ਦੀ ਬੇਵਕਤੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਨਮ ਅੱਖਾਂ ਨਾਲ ਸ਼ਹੀਦ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ।

About The Author

Related Posts