Amloh News: 20 ਮਈ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ ਮੈਡੀਕਲ ਸਟੋਰ: ਚੰਨੀ, ਜੁਨੇਜਾ

ਕੈਮਿਸਟ ਐਸੋਸੀਏਸ਼ਨ ਨੇ ਹੜਤਾਲ ਤੋਂ ਕੀਤਾ ਇਨਕਾਰ, ਸ਼ਰਤਾਂ ਹਟਾਉਣ ਲਈ ਐਮਪੀ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ

Ravinder Sharma Picture
Published On

ਅਨਿਲ ਲੁਟਾਵਾ ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ.) ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਚ.ਐਸ. ਚੰਨੀ ਅਤੇ ਰਾਮ ਸਰੂਪ ਜੁਨੇਜਾ ਜ਼ਿਲ੍ਹਾ ਸਕੱਤਰ ਅਮਲੋਹ ਨੇ ਸਾਂਝੇ ਬਿਆਨ ’ਚ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੈਡੀਕਲ ਸਟੋਰ 20 ਮਈ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ।  ਇਸ ਸਬੰਧੀ 10 ਮਈ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਵੱਲੋਂ ਹੋਟਲ ਫੋਰ ਲੀਫ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ-ਸਕੱਤਰਾਂ ਦੀ ਮੀਟਿੰਗ ਕੀਤੀ ਗਈ, ਜਿਸ ’ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨੇ ਸ਼ਿਰਕਤ ਕੀਤੀ।

ਮੀਟਿੰਗ ’ਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਦੱਸਿਆ ਕਿ ਡਰੱਗ ਐਕਟ 1940 ਤੇ 1945 ਦੇ ਅਧੀਨ ਸਾਰੇ ਇੰਡੀਆ ’ਚ ਮੈਡੀਕਲ ਸਟੋਰ ਕੰਮ ਕਰਦੇ ਹਨ, ਪਰ ਪੰਜਾਬ ’ਚ ਇਹ ਕੁੱਝ ਸ਼ਰਤਾਂ ਨਾਲ ਲਾਗੂ ਕੀਤਾ ਹੋਇਆ ਹੈ। ਇਸ ਨਾਲ ਕੈਮਿਸਟ ਭਾਈਚਾਰੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਮੰਗ ਹੈ ਕਿ ਇਹ ਸ਼ਰਤਾਂ ਹਟਾਈਆਂ ਜਾਣ। 

ਇਸ ਮੌਕੇ ਐਚ.ਐਸ. ਚੰਨੀ ਨੇ ਸੁਝਾਅ ਦਿੱਤਾ ਕਿ ਜ਼ਿਲ੍ਹਾ ਪ੍ਰਧਾਨ ਆਪਣੇ-ਆਪਣੇ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਤਾਂ ਜੋ ਕੈਮਿਸਟਾਂ ਦੀ ਅਵਾਜ਼ ਪਾਰਲੀਮੈਂਟ ਤੱਕ ਪਹੁੰਚ ਸਕੇ। ਸਾਰੇ ਭਾਰਤ ਲਈ ਇਕ ਹੀ ਕਾਨੂੰਨ ਹੋਣਾ ਚਾਹੀਦਾ ਹੈ।

ਅਸ਼ੋਕ ਗੋਇਲ, ਜੋ ਕਿ ਪੰਜਾਬ ਫਾਰਮੇਸੀ ਕਾਊਂਸਲ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਕਾਊਂਸਲ ਵੱਲੋਂ ਰਜਿਸਟਰਡ ਫਾਰਮਾਸਿਸਟਾਂ ਨੂੰ ਆਪਣੀ ਰਜਿਸਟਰੇਸ਼ਨ ਰੀ-ਨਿਊ ਕਰਾਉਣ ’ਚ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਨਾਲ 8 ਹਜ਼ਾਰ ਤੋਂ 10 ਹਜ਼ਾਰ ਫਾਰਮਾਸਿਸਟ ਪ੍ਰਭਾਵਿਤ ਹੋ ਰਹੇ ਹਨ।

ਚੇਅਰਮੈਨ ਗੁਰਚਰਨ ਸਿੰਘ ਛੀਨਾ ਨੇ ਭਰੋਸਾ ਦਵਾਇਆ ਕਿ ਉਹ ਜਲਦੀ ਹੀ ਮੁੱਖ ਮੰਤਰੀ ਤੋਂ ਸਮਾਂ ਲੈ ਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਡੈਲੀਗੇਸ਼ਨ ਨਾਲ ਵਿਚਾਰ-ਵਟਾਂਦਰਾ ਕਰਨਗੇ ਤੇ ਕੈਮਿਸਟ ਭਾਈਚਾਰੇ ਦੀਆਂ ਮੁਸ਼ਕਿਲਾਂ ਹੱਲ ਕਰਵਾਉਣਗੇ। 

ਪੀ.ਸੀ.ਏ. ਦੇ ਪ੍ਰਧਾਨ ਅਸ਼ੋਕ ਗੋਇਲ ਨੇ ਭਰੋਸਾ ਦਵਾਇਆ ਕਿ 20 ਮਈ ਨੂੰ ਗੈਰ-ਪ੍ਰਮਾਣਿਤ ਜਥੇਬੰਦੀਆਂ ਕੈਮਿਸਟਾਂ ਦੇ ਅਸਲੀ ਮੁੱਦਿਆਂ ਤੋਂ ਹਟ ਕੇ ਹੜਤਾਲ ਦਾ ਟਿੰਡੋਰਾ ਪਿੱਟ ਰਹੀਆਂ ਹਨ। ਸਾਡੀ ਐਸੋਸੀਏਸ਼ਨ ਬੰਦ ਦਾ ਕੋਈ ਸਮਰਥਨ ਨਹੀਂ ਕਰਦੀ। ਪੰਜਾਬ ਦੇ ਕੈਮਿਸਟ ਆਮ ਵਾਂਗ ਖੁੱਲ੍ਹੇ ਰਹਿਣਗੇ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਚੰਨੀ ਅਤੇ ਹਰਪ੍ਰੀਤ ਸਿੰਘ ਅਮਲੋਹ ਨੇ ਜ਼ਿਲ੍ਹੇ ਦੇ ਕੈਮਿਸਟ ਮਾਲਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਦੁਕਾਨਾਂ 20 ਮਈ ਨੂੰ ਆਮ ਵਾਂਗ ਖੁੱਲ੍ਹੀਆਂ ਰੱਖਣ।

About The Author

Related Posts