Punjab
Bathinda News: ਡੇਰਾ ਸ਼ਰਧਾਲੂ ਪੁਲਿਸ ਮੁਲਾਜ਼ਮਾਂ ਨੇ ਰਸਤੇ ’ਚੋਂ ਲੱਭੇ ਲੱਖਾਂ ਰੁਪਏ ਅਸਲ ਮਾਲਕ ਨੂੰ ਸੌਂਪੇ
ਪੁਲਿਸ ਮੁਲਾਜ਼ਮਾਂ ਦੀ ਚਹੁੰ ਪਾਸਿਓਂ ਹੋਈ ਭਰਵੀਂ ਤਾਰੀਫ, ਪੈਸੇ ਮਿਲਣ ’ਤੇ ਮਾਲਕਾਂ ਨੇ ਕੀਤਾ ਧੰਨਵਾਦ
ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਈਸੀਓ-7 ’ਚ ਸ਼ਾਮਿਲ ਦੋ ਡੇਰਾ ਸ਼ਰਧਾਲੂ ਪੁਲਿਸ ਮੁਲਾਜ਼ਮਾਂ ਨੂੰ ਜਦੋਂ ਗਸ਼ਤ ਦੌਰਾਨ ਰਸਤੇ ’ਚੋਂ ਇੱਕ ਪਰਸ ਮਿਲਿਆ ਤਾਂ ਉਸ ’ਚ ਮੌਜੂਦ ਲੱਖਾਂ ਰੁਪਏ ਨੂੰ ਉਸਦੇ ਅਸਲ ਮਾਲਕ ਤੱਕ ਪਹੁੰਚਾਇਆ। ਆਪਣੀ ਨਗਦੀ ਸਹੀ ਸਲਾਮਤ ਮਿਲਣ ’ਤੇ ਵਿਅਕਤੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਸਦਕਾ ਹੀ ਪੁਲਿਸ ਮੁਲਾਜ਼ਮਾਂ ਨੇ ਨਗਦੀ ਸੌਂਪੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਾਜਿੰਦਰ ਸਿੰਘ ਪ੍ਰੇਮੀ ਨੇ ਦੱਸਿਆ ਕਿ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਸਹਿ ਕਰਮੀ ਹੈੱਡ ਕਾਂਸਟੇਬਲ ਗੁਰੇਤਜ ਸਿੰਘ ਪ੍ਰੇਮੀ ਡਿਊਟੀ ਏਰੀਏ ’ਚ ਗਸ਼ਤ ਮੌਕੇ ਵਿਸ਼ਵਾਸ ਕਲੋਨੀ ਦੇ ਵਿੱਚੋਂ ਹੁੰਦੇ ਹੋਏ ਜਦੋਂ ਆਪਣੀ ਸਰਕਾਰੀ ਗੱਡੀ ਨੂੰ ਨਹਿਰ ਦੇ ਨਾਲ-ਨਾਲ ਖੱਬੇ ਹੱਥ ਵੱਲ ਨੂੰ ਗੱਡੀ ਮੋੜ ਕੇ ਆ ਰਹੇ ਸੀ ਤਾਂ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਗੱਡੀ ਹੌਲੀ ਸਪੀਡ ਵਿੱਚ ਆ ਰਹੀ ਸੀ ।
ਇਸੇ ਦੌਰਾਨ ਉਨ੍ਹਾਂ ਨੂੰ ਇੱਕ ਲੇਡੀਜ ਟਾਈਪ ਪਰਸ ਦਿਖਾਈ ਦਿੱਤਾ ਤਾਂ ਗੱਡੀ ਰੋਕ ਕੇ ਪਰਸ ਨੂੰ ਚੈੱਕ ਕੀਤਾ ਗਿਆ । ਚੈੱਕ ਕਰਨ ’ਤੇ ਪਤਾ ਲੱਗਿਆ ਕਿ ਪਰਸ ਵਿੱਚ ਸੱਤ ਗੁੱਟੀਆਂ 500-500 ਦੇ ਨੋਟਾਂ ਦੀਆਂ ਅਤੇ ਕੁਝ ਖੁੱਲੇ ਪੈਸੇ ਹਨ ਜੋ ਕਿ ਰਕਮ 3 ਲੱਖ 55 ਹਜਾਰ ਦੇ ਕਰੀਬ ਬਣਦੀ ਸੀ ਤੇ ਕੁੱਝ ਦਸਤਾਵੇਜ਼ ਸੀ।
Read Also : ਜਦੋਂ ਗ੍ਰਾਮ ਪੰਚਾਇਤਾਂ ਨੇ ਪੂਜਨੀਕ ਗੁਰੂ ਜੀ ਨੂੰ ਕੀਤੀ ਬੇਨਤੀ ਤਾਂ ਕੁਝ ਹੀ ਘੰਟਿਆਂ ’ਚ ਸ਼ੀਸ਼ੇ ਵਾਂਗ ਚਮਕ ਉੱਠੇ ਤਿੰਨ ਪਿੰਡ
ਪੁਲਿਸ ਪਾਰਟੀ ਵੱਲੋਂ ਦਸਤਾਵੇਜਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਕਾਗਜਾਤ ਬਲਵਿੰਦਰ ਸਿੰਘ ਬਿੱਕਾ ਸ਼ਰਮਾ ਜੋ ਕਿ ਡਾਇਰੀ ਦੁੱਧ ਦਾ ਕੰਮ ਕਰਦਾ ਹੈ, ਉਸਦੇ ਵਿੱਚ ਪਰੂਫ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ ਕੁਝ ਬਾਹਰਲੀ ਕਰੰਸੀ ਅਤੇ ਜਿਸਦੇ ਅਸਲੇ ਦਾ ਲਾਈਸੈਂਸ ਇਸ ਪਰਸ ਦੇ ਵਿੱਚ ਸ਼ਾਮਿਲ ਸੀ। ਅਸਲੇ ਲਾਇਸੈਂਸ ਦੀ ਕਾਪੀ ਨੂੰ ਚੈੱਕ ਕਰਨ ਤੇ ਬਲਵਿੰਦਰ ਸਿੰਘ ਬਿੱਕਾ ਦਾ ਮੋਬਾਇਲ ਨੰਬਰ ਲਿਖਿਆ ਹੋਇਆ ਸੀ।
ਦਿੱਤੇ ਗਏ ਨੰਬਰ ’ਤੇ ਬਲਵਿੰਦਰ ਸਿੰਘ ਬਿੱਕੇ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਅਤੇ ਉਸਦਾ ਪਰਸ ਗੁੰਮ ਹੋ ਜਾਣ ਬਾਰੇ ਜਦੋਂ ਉਸ ਤੋਂ ਪੁੱਛਿਆ ਗਿਆ ਉਸਨੇੇ ਸਾਰਾ ਕੁਝ ਅਤੇ ਆਪਣੇ ਪਰਸ ਵਿਚਲੇ ਪਰੂਫ ਸਹੀ ਤੇ ਦਰੁਸਤ ਤਰੀਕੇ ਨਾਲ ਦੱਸੇ । ਉਸ ਤੋਂ ਬਾਅਦ ਵਿਅਕਤੀ ਨੂੰ ਪੀਸੀਆਰ ਦੀ ਪੁਲਿਸ ਪਾਰਟੀ ਈਸੀਓ-7 ਦੀ ਪਿੱਕਟ ਉੱਪਰ ਬੁਲਾ ਕੇ ਪੂਰੀ ਰਾਸ਼ੀ 3 ਲੱਖ 55 ਹਜਾਰ ਵਾਪਿਸ ਕੀਤੀ ਗਈ।
ਰਾਸ਼ੀ ਸਹੀ ਸਲਾਮਤ ਮਿਲਣ ’ਤੇ ਬਲਵਿੰਦਰ ਸਿੰਘ ਬਿੱਕਾ ਅਤੇ ਉਸਦੇ ਸਾਥੀ ਮੋਹਿਤ ਗਰਗ ਅਤੇ ਰਜੇਸ਼ ਕੁਮਾਰ ਜੋਨੀ ਨੇ ਐਸਐਸਪੀ ਮੈਡਮ ਡਾ. ਜਯੋਤੀ ਯਾਦਵ ਅਤੇ ਪੀਸੀਆਰ ਦੀ ਪੁਲਿਸ ਪਾਰਟੀ ਦੇ ਇੰਚਾਰਜ ਬਾਗ ਪਰਮ ਪਾਰਸ ਸਿੰਘ ਚਹਿਲ ਸਮੇਤ ਏਐਸਆਈ ਰਾਜਿੰਦਰ ਸਿੰਘ ਪ੍ਰੇਮੀ ਅਤੇ ਗੁਰੇਤਜ ਸਿੰਘ ਪ੍ਰੇਮੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਜਿੰਨ੍ਹਾਂ ਨੇ ਆਪਣੇ ਸਿਸ਼ਾਂ ਨੂੰ ਅਜਿਹੀ ਪਵਿੱਤਰ ਸਿੱਖਿਆ ਦਿੱਤੀ।
ਨਹੀਂ ਲੈਣੀ ਇਨਾਮੀ ਰਾਸ਼ੀ, ਇਹ ਤਾਂ ਸਾਡਾ ਫਰਜ਼ ਹੈ : ਏਐਸਆਈ ਰਾਜਿੰਦਰ ਸਿੰਘ
ਏਐਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਬਲਵਿੰਦਰ ਸਿੰਘ ਬਿੱਕਾ ਤੇ ਉਸਦੇ ਸਾਥੀਆ ਨੇ ਉਨ੍ਹਾਂ ਨੂੰ ਆਪਣੇ ਪੈਸੇ ਵਾਪਿਸ ਮਿਲਣ ’ਤੇ ਇਨਾਮ ਵਜੋਂ ਇੱਕ ਲੱਖ ਰੁਪਏ ਤੱਕ ਦੀ ਇਨਾਮੀ ਰਾਸ਼ੀ ਦੇਣੀ ਚਾਹੀ ਤਾਂ ਉਨ੍ਹਾਂ ਨੇ ਸਾਫ਼ ਮਨਾਂ ਕਰਦਿਆਂ ਕਿਹਾ ਕਿ ਉਹ ਇਨਾਮ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਤੁਹਾਡੀ ਅਮਾਨਤ ਸਹੀ ਸਲਾਮਤ ਸੌਂਪਣਾ ਸਾਡਾ ਫਰਜ਼ ਹੈ, ਜੋ ਅਸੀਂ ਨਿਭਾ ਦਿੱਤਾ ਇਸ ਲਈ ਕੋਈ ਇਨਾਮ ਨਹੀਂ ਲੈਣਾ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਨ੍ਹਾਂ ਨੂੰ ਪਵਿੱਤਰ ਸਿੱਖਿਆ ਹੀ ਅਜਿਹੀ ਦਿੱਤੀ ਹੈ ਜਿਸ ਸਦਕਾ ਹੀ ਉਨ੍ਹਾਂ ਨੇ ਆਪਣੀ ਇਮਾਨਦਾਰੀ ਨੂੰ ਕਾਇਮ ਰੱਖਦਿਆਂ ਇਹ ਪੂਰੀ ਰਾਸ਼ੀ ਸੌਂਪ ਦਿੱਤੀ।