Punjab
Dera Sacha Sauda: ਪੂਜਨੀਕ ਗੁਰੂ ਜੀ ਦੇ ਇਨਸਾਨੀਅਤ ਨੂੰ ਸਮਰਪਿਤ 30 ਦਿਨ
30 ਦਿਨਾਂ ਨੂੰ ਹਰ ਦਿਨ, ਹਰ ਘੰਟੇ, ਹਰ ਪਲ ਸ੍ਰਿਸ਼ਟੀ ਦੇ ਕਲਿਆਣ ਨੂੰ ਸਮਰਪਿਤ ਕੀਤਾ
ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਸੰਤਾਂ ਦੇ ਜੀਵਨ ਦਾ ਹਰ ਪਲ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰਹਿੰਦਾ ਹੈ ਉਹ ਹਮੇਸ਼ਾ ਹਰ ਜੀਵ-ਪ੍ਰਾਣੀ ਦੇ ਜੀਵਨ ਨੂੰ ਖੁਸ਼ੀਆਂ ਨਾਲ ਭਰਨ ’ਚ ਲੱਗੇ ਰਹਿੰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਰਸਾ ਨਿਵਾਸ ਦੌਰਾਨ ਆਪਣੇ 30 ਦਿਨਾਂ ਨੂੰ ਹਰ ਦਿਨ, ਹਰ ਘੰਟੇ, ਹਰ ਪਲ ਸ੍ਰਿਸ਼ਟੀ ਦੇ ਕਲਿਆਣ ਨੂੰ ਸਮਰਪਿਤ ਕੀਤਾ।
ਪੂਜਨੀਕ ਗੁਰੂ ਜੀ ਨੇ ਬਾਲ ਮਜ਼ਦੂਰੀ ਰੋਕ ਦਿਹਾੜੇ ਮੌਕੇ 176ਵੇਂ ਮਾਨਵਤਾ ਭਲਾਈ ਕਾਰਜ ਦਾ ਆਗਾਜ਼ ਕੀਤਾ, ਜਿਸ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪ੍ਰਣ ਲਿਆ ਕਿ ਉਹ ਬੱਚਿਆਂ ਤੋਂ ਮਜ਼ਦੂਰੀ ਨਹੀਂ ਕਰਵਾਉਣਗੇ ਤੇ ਜੇਕਰ ਕੋਈ ਬੱਚਾ ਮਜ਼ਦੂਰੀ ਕਰਦਾ ਮਿਲਦਾ ਹੈ ਤਾਂ ਉਸ ਦੀ ਸਿੱਖਿਆ ਦੀ ਵਿਵਸਥਾ ਕਰਨਗੇ ਵਿਸ਼ਵ ਖੂਨਦਾਨੀ ਦਿਵਸ ’ਤੇ ਪੂਜਨੀਕ ਗੁਰੂ ਜੀ ਨੇ ਦੇਸ਼ ਤੇ ਦੁਨੀਆ ’ਚ ਥੈਲੇਸੀਮੀਆ ਪੀੜਤ ਮਰੀਜ਼ਾਂ ਨੂੰ ਰੈਗੂਲਰ ਖੂਨ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਅਭਿਆਨ ਦਾ ਆਗਾਜ਼ ਕੀਤਾ।
ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਲਿਖਤ ਤੌਰ ’ਤੇ ਫਾਰਮ ਭਰਕੇ ਇਸ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਲਿਆ। ਇਸ ਤਹਿਤ ਸਾਧ-ਸੰਗਤ ਅਜਿਹੇ ਮਰੀਜ਼ਾਂ ਨੂੰ ਜ਼ਰੂਰਤ ਅਨੁਸਾਰ ਸਮੇਂ-ਸਮੇਂ ’ਤੇ ਖੂਨਦਾਨ ਕਰੇਗੀ, ਤਾਂ ਕਿ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਣਾ ਪਵੇ ਅਭਿਆਨ ਦੀ ਸ਼ੁਰੂਆਤ ਪੰਜਾਬ ਦੇ ਪਟਿਆਲਾ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਾਪਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਲਾਏ ਵਿਸ਼ੇਸ਼ ਖੂਨਦਾਨ ਕੈਂਪਾਂ ਤੋਂ ਹੋਈ। ਇਸ ਤਹਿਤ ਪਟਿਆਲਾ ’ਚ 304 ਯੂਨਿਟ ਖੂਨਦਾਨ ਹੋਇਆ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹੁਣ ਤੱਕ 33 ਲੱਖ ਯੂਨਿਟ ਤੋਂ ਜ਼ਿਆਦਾ ਖੂਨਦਾਨ ਕਰਕੇ ਮਾਨਵਤਾ ਸੇਵਾ ਦੇ ਖੇਤਰ ’ਚ ਇੱਕ ਖਾਸ ਪਛਾਣ ਬਣਾ ਚੁੱਕੀ ਹੈ। ਪੂਜਨੀਕ ਗੁਰੂ ਜੀ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੰਮੋਮਾਜਰਾ ਕਲਾਂ ਦੀ 20 ਸਾਲਾ ਬੇਟੀ ਜਸਪ੍ਰੀਤ ਕੌਰ ਨੂੰ 48 ਘੰਟਿਆਂ ’ਚ ਕਮਰਾ, ਬਰਾਂਡਾ, ਰਸੋਈ ਸਮੇਤ ਪੂਰਾ ਮਕਾਨ ਬਣਾ ਕੇ ਦਿੱਤਾ।
ਦੱਸ ਦਈਏ ਕਿ ਇਸ ਬੇਟੀ ਦੇ ਪਿਤਾ ਦਾ 2021 ’ਚ ਦਿਹਾਂਤ ਹੋ ਗਿਆ ਸੀ ਤੇ ਉਸ ਦੀ ਮਾਂ ਦੂਜਿਆਂ ਦੇ ਘਰਾਂ ’ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨ ਨੂੰ ਮਜ਼ਬੂਰ ਸੀ। ਇਨ੍ਹਾਂ ਦਾ ਘਰ ਇੰਨਾ ਮਾੜੀ ਹਾਲਤ ’ਚ ਸੀ ਕਿ ਮੀਂਹ ਦੇ ਦਿਨਾਂ ’ਚ ਉਨ੍ਹਾਂ ਨੂੰ ਧਰਮਸ਼ਾਲਾ ਜਾਂ ਦੂਜਿਆਂ ਦੇ ਘਰਾਂ ’ਚ ਰਹਿਣਾ ਪੈਂਦਾ ਸੀ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਦਾ ਨਵ-ਨਿਰਮਾਣ ਕਰਵਾ ਕੇ ਅਨਾਮੀ ਦਾ ਨਮੂਨਾ ਬਣਾਇਆ, ਜੋ ਆਮ ਜਨਤਾ ਦੀ ਖਿੱਚ ਦਾ ਕੇਂਦਰ ਬਣ ਗਿਆ।
ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਇਨ੍ਹਾਂ 30 ਦਿਨਾਂ ’ਚ ਇੰਨੀ ਰਫ਼ਤਾਰ ਦਿੱਤੀ ਕਿ ਵੱਡੀ ਗਿਣਤੀ ’ਚ ਲੋਕਾਂ ਨੇ ਨਸ਼ਾ ਛੱਡ ਦਿੱਤਾ। ਆਪ ਜੀ ਨੇ ਭਿਆਨਕ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਇਸ ਬੁਰਾਈ ਤੋਂ ਬਚਾ ਕੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਪ੍ਰਦਾਨ ਕਰਕੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਘਰਾਂ ’ਚ ਮੁੜ ਖੁਸ਼ੀਆਂ ਦਿੱਤੀਆਂ। ਗ੍ਰਾਮ ਪੰਚਾਇਤਾਂ ਦੀ ਅਪੀਲ ’ਤੇ ਪੂਜਨੀਕ ਗੁਰੂ ਜੀ ਨੇ ਸਰਸਾ ਜ਼ਿਲ੍ਹੇ ਦੇ ਪਿੰਡ ਕੇਲਨੀਆਂ, ਅਲੀ ਮੁਹੰਮਦ ਤੇ ਸਹਾਰਨੀ ’ਚ ਸਫ਼ਾਈ ਅਭਿਆਨ ਚਲਾ ਕੇ ਸਵੱਛਤਾ ਦੀ ਸੌਗਾਤ ਦਿੱਤੀ।
Read Also : ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ