CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੱਦੀ ਪਿੰਡ ਸਤੌਜ ਵਿੱਚ ਅੰਡਰਗਰਾਊਂਡ ਤਾਰਾਂ ਦੇ ਪ੍ਰੋਜੈਕਟ ਦਾ ਕੀਤਾ ਉਦਘਾਟਨ

ਆਧੁਨਿਕ ਡਿਜੀਟਲ ਤਾਰਾਂ ਨਾਲ ਜੋੜਿਆ ਜਾਵੇਗਾ

Satinder Mathur  Picture
Published On

CM Bhagwant Mann:

CM Bhagwant Mann
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੱਦੀ ਪਿੰਡ ਸਤੌਜ ਵਿੱਚ ਅੰਡਰਗਰਾਊਂਡ ਤਾਰਾਂ ਦੇ ਪ੍ਰੋਜੈਕਟ ਦਾ ਕੀਤਾ ਉਦਘਾਟਨ

(ਸੱਚ ਕਹੂੰ ਨਿਊਜ਼) ਸੰਗਰੂਰ। ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਪਿੰਡ ਸਤੌਜ ਵਿਖੇ ਆਪਣੇ ਜੱਦੀ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਅੰਡਰਗਰਾਊਂਡ ਬਿਜਲੀ ਦੀਆਂ ਤਾਰਾਂ ਪਾਉਣ ਦੇ ਅਹਿਮ ਪ੍ਰੋਜੈਕਟ ਦਾ ਉਦਘਾਟਨ ਕੀਤਾ। ਪਿੰਡ ਸਤੌਜ ਨੂੰ ਮਾਡਲ ਬਣਾਉਣ ਦੇ ਇਸ ਪ੍ਰੋਜੈਕਟ 'ਤੇ ਕਰੀਬ 8 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤਹਿਤ ਪਿੰਡ ਵਿੱਚੋਂ 384 ਬਿਜਲੀ ਦੇ ਖੰਭੇ ਹਟਾਏ ਜਾਣਗੇ। ਖਾਸ ਗੱਲ ਇਹ ਹੈ ਕਿ ਸੜਕਾਂ ਜਾਂ ਗਲੀਆਂ ਨੂੰ ਪੁੱਟਣ ਦੀ ਬਜਾਏ ਆਧੁਨਿਕ ਡ੍ਰਿਲਿੰਗ ਮਸ਼ੀਨਾਂ ਰਾਹੀਂ ਜ਼ਮੀਨ ਦੇ ਅੰਦਰ 3 ਫੁੱਟ ਡੂੰਘੀਆਂ ਪਾਈਪਾਂ ਪਾਈਆਂ ਜਾਣਗੀਆਂ। 

ਇਹ ਵੀ ਪੜ੍ਹੋ: Punjab Electricity News: ਗਰਮੀ ਨੇ ਜ਼ੋਰ ਫੜਿਆ, ਬਿਜਲੀ ਦੀ ਮੰਗ 13700 ਮੈਗਾਵਾਟ ਨੂੰ ਪਾਰ

ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਖਾਸੀਅਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਤਾਰਾਂ ਦੀ ਗਰੰਟੀ 50 ਸਾਲ ਤੱਕ ਦੀ ਹੋਵੇਗੀ ਅਤੇ ਇਨ੍ਹਾਂ ਉੱਪਰ ਮੌਸਮ ਦੀ ਕਿਸੇ ਵੀ ਤਬਦੀਲੀ ਦਾ ਕੋਈ ਮਾੜਾ ਅਸਰ ਨਹੀਂ ਪਵੇਗਾ। ਭਾਵੇਂ ਅੱਤ ਦੀ ਗਰਮੀ ਹੋਵੇ ਜਾਂ ਕੜਾਕੇ ਦੀ ਸਰਦੀ, ਇਹ ਤਾਰਾਂ ਬਿਨਾਂ ਕਿਸੇ ਨੁਕਸਾਨ ਦੇ ਪੂਰੀ ਤਰ੍ਹਾਂ ਸਹੀ ਢੰਗ ਨਾਲ ਕੰਮ ਕਰਦੀਆਂ ਰਹਿਣਗੀਆਂ, ਜਿਸ ਨਾਲ ਪਿੰਡ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।

ਮੁੱਖ ਮੰਤਰੀ ਨੇ ਆਖਿਆ ਕਿ ਆਪਣੇ ਜੱਦੀ ਪਿੰਡ ਸਤੌਜ ਵਿੱਚ ਇਸ ਪਾਇਲਟ ਪ੍ਰੋਜੈਕਟ ਦੀ ਸਫ਼ਲਤਾ ਨੂੰ ਦੇਖਣ ਤੋਂ ਬਾਅਦ, ਇਸ ਬਿਹਤਰੀਨ ਮਾਡਲ ਨੂੰ ਤਰਤੀਬਵਾਰ ਪੂਰੇ ਪੰਜਾਬ ਦੇ ਪਿੰਡਾਂ ਅਤੇ ਖੇਤਾਂ ਵਿੱਚ ਲਾਗੂ ਕੀਤਾ ਜਾਵੇਗਾ, ਤਾਂ ਜੋ ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਹਮੇਸ਼ਾ ਲਈ ਬਿਜਲੀ ਦੇ ਖੰਭਿਆਂ ਅਤੇ ਲਟਕਦੀਆਂ ਤਾਰਾਂ ਦੇ ਖ਼ਤਰੇ ਤੋਂ ਮੁਕਤੀ ਮਿਲ ਸਕੇ।

About The Author

Related Posts