IND vs AFG: ਅਫਗਾਨਿਸਤਾਨ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਬੁਮਰਾਹ ਤੇ ਜਡੇਜ਼ਾ ਨੂੰ ਆਰਾਮ, ਵੇਖੋ ਪੂਰੀ ਟੀਮ

ਇੱਕਰੋਜ਼ਾ ਕ੍ਰਿਕੇਟ ’ਚ ਈਸ਼ਾਨ ਕਿਸ਼ਨ ਵੀ ਵਾਪਸੀ

Khushdeep Singh Picture
Published On

IND vs AFG: ਸਪੋਰਟਸ ਡੈਸਕ। ਅਫਗਾਨਿਸਤਾਨ ਵਿਰੁੱਧ ਟੈਸਟ ਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਮੰਗਲਵਾਰ ਨੂੰ ਟੈਸਟ ਟੀਮ ਤੋਂ ਆਰਾਮ ਦਿੱਤਾ ਗਿਆ ਹੈ। ਮਾਨਵ ਸੁਥਾਰ, ਗੁਰਨੂਰ ਬਰਾੜ ਤੇ ਹਰਸ਼ ਦੂਬੇ ਨੂੰ ਪਹਿਲੀ ਵਾਰ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਵਨਡੇ ਟੀਮ ’ਚ ਵਾਪਸੀ ਹੋ ਗਈ ਹੈ। ਅਫਗਾਨਿਸਤਾਨ 6 ਜੂਨ ਤੋਂ ਭਾਰਤ ਦਾ ਦੌਰਾ ਕਰੇਗਾ, ਜਿੱਥੇ ਦੋਵੇਂ ਟੀਮਾਂ ਇੱਕ ਟੈਸਟ ਤੇ ਤਿੰਨ ਵਨਡੇ ਮੈਚ ਖੇਡਣਗੀਆਂ। ਵਨਡੇ ਮੈਚ ਲੜੀਵਾਰ 14, 17 ਤੇ 20 ਜੂਨ ਨੂੰ ਧਰਮਸ਼ਾਲਾ, ਲਖਨਊ ਤੇ ਚੇਨਈ ’ਚ ਖੇਡੇ ਜਾਣਗੇ।

Read Also : MS Dhoni: ਭਾਵੁਕ ਧੋਨੀ ਨੇ ਚੇਪੌਕ ’ਚ ਰੈਨਾ ਨਾਲ ਲਿਆ Lap of Honour, ਕੈਮਰਾਮੈਨ ਤੇ ਗਰਾਊਂਡਮੈਨ ਨਾਲ ਖਿਚਵਾਈ ਫੋਟੋ

ਬੁਮਰਾਹ ਤੇ ਜਡੇਜਾ ਨੂੰ ਟੈਸਟ ਤੋਂ ਆਰਾਮ

ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਨੂੰ ਵਰਕਲੋਡ ਪ੍ਰਬੰਧਨ ਦੇ ਹਿੱਸੇ ਵਜੋਂ ਟੈਸਟ ਟੀਮ ਤੋਂ ਆਰਾਮ ਦਿੱਤਾ ਗਿਆ ਹੈ। ਰਿਸ਼ਭ ਪੰਤ ਤੇ ਧਰੁਵ ਜੁਰੇਲ ਨੂੰ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਗਿਆ ਹੈ। ਦੇਵਦੱਤ ਪਡਿੱਕਲ ਸਾਈ ਸੁਦਰਸ਼ਨ ਦੇ ਨਾਲ ਤੀਜੇ ਨੰਬਰ ’ਤੇ ਵਾਪਸੀ ਕਰਦੇ ਹਨ। ਪਡਿੱਕਲ ਨੇ ਦੋ ਟੈਸਟ ਮੈਚ ਖੇਡੇ ਹਨ। ਉਸਨੇ ਆਖਰੀ ਵਾਰ 2024 ’ਚ ਅਸਟਰੇਲੀਆ ਵਿਰੁੱਧ ਪਰਥ ’ਚ ਆਖਰੀ ਟੈਸਟ ਮੈਚ ਖੇਡਿਆ ਸੀ। 

ਭਾਰਤੀ ਟੈਸਟ ਟੀਮ | IND vs AFG

ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਦੇਵਦੱਤ ਪਡੀਕਲ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੂਬੇ ਤੇ ਧਰੁਵ ਜੁਰੇਲ।

ਭਾਰਤੀ ਵਨਡੇ ਟੀਮ

ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਅਰਸ਼ਦੀਪ ਸਿੰਘ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨ, ਪ੍ਰਿਯਾਂਸ਼ ਯਾਦਵ, ਗੁਰਨੂਰ ਬਰਾੜ, ਹਰਸ਼ ਦੂਬੇ।

About The Author

Related Posts