Haryana ’ਚ ਬਿਜਨਸ ਵਧਾਉਣ ਤੇ ਨਿਰਮਾਣ ਲਈ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੇ ਕਰੋੜਾਂ ਦੇ ਪੈਕੇਜ਼

ਮੁੱਖ ਮੰਤਰੀ ਸੈਣੀ ਦੀ ਪ੍ਰਧਾਨਗੀ ’ਚ ਹਰਿਆਣਾ ਉੱਦਮ ਪ੍ਰੋਤਸਾਹਨ ਬੋਰਡ ਦੀ 19ਵੀਂ ਬੈਠਕ ਹੋਈ

Ravinder Sharma Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ)। ਹਰਿਆਣਾ ਉੱਦਮ ਪ੍ਰੋਤਸਾਹਨ ਬੋਰਡ (ਐੱਚਈਪੀਬੀ) ਦੀ 19ਵੀਂ ਬੈਠਕ ਸੋਮਵਾਰ ਨੂੰ ਦੇਰ ਸ਼ਾਮ ਚੰਡੀਗੜ੍ਹ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਸੂਬੇ ਦੇ ਉਦਯੋਗਿਕ ਨਿਵੇਸ਼, ਵਿਨਿਰਮਾਣ ਸਮਰੱਥਾ ਅਤੇ ਰੁਜ਼ਗਾਰ ਨਿਕਾਸੀ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਵੱਖ-ਵੱਖ ਉਦਯੋਗਿਕ ਇਕਾਈਆਂ ਨੂੰ ਵਿਸੇਸ਼ ਪ੍ਰੋਤਸਾਹਨ ਪੈਕੇਜ਼ ਅਤੇ ਹੋਰ ਰਾਹਤ ਪ੍ਰਦਾਨ ਕਰਨ ਸਬੰਧੀ ਮਹੱਤਵਪੂਰਨ ਫੈਸਲੇ ਲਏ ਗਏ ਬੈਠਕ ’ਚ ਮਨਜ਼ੂਰ ਵੱਖ ਵੱਖ ਯੋਜਨਾਵਾਂ ਨਾਲ ਸੂਬੇ ’ਚ ਵੱਡੇ ਪੈਮਾਨੇ ’ਤੇ ਨਿਵੇਸ਼ ਨਾਲ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।

ਯੋਜਨਾਵਾਂ ਲਈ ਵਿਸੇਸ਼ ਪ੍ਰੋਤਸਾਹਨ ਪੈਕੇਜ ਨੂੰ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਦੀ ਪ੍ਰਧਾਨਗੀ ’ਚ ਕਾਰਜਕਾਰੀ ਅਧਿਕਾਰ ਪ੍ਰਾਪਤ ਸੰਮਤੀ (ਈਈਸੀ) ਦੀਆਂ ਸਿਫਾਰਸਾਂ ਦੇ ਅਧਾਰ ’ਤੇ ਐੱਚਈਪੀਬੀ ਵੱਲੋਂ ਮਨਜ਼ੂਰ ਕੀਤਾ ਗਿਆ। ਬੈਠਕ ’ਚ ਉਦਯੋਗ ਅਤੇ ਵਣਜ਼ ਮੰਤਰ ਰਾਓ ਨਰਬੀਰ ਸਿੰਘ ਵੀ ਹਾਜ਼ਰ ਰਹੇ।

ਬੈਠਕ ’ਚ ਬੀਈਯੂਐੱਮਈ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਹਰਿਆਣਾ ਉੱਦਮ ਅਤੇ ਰੁਜ਼ਗਾਰ ਨੀਤੀ-2020 ਤਹਿਤ 43. 05 ਕਰੋੜ ਰੁਪਏ ਦੇ ਵਿਸੇਸ਼ ਪ੍ਰੋਤਸਾਹਨ ਪੈਕੇਜ ਦੀ ਮਨਜ਼ੂਰੀ ਦਿੱਤੀ ਗਈ ਕੰਪਨੀ ਝੱਜਰ ਜਿਲ੍ਹੇ ’ਚ ਅਧਿਆਧੁਨਿਕ ਇੰਟ੍ਰਾਲਾਜ਼ੀਸਿਟਕਸ ਸਿਸਟਮ ਨਿਰਮਾਣ ਸੁਵਿਧਾ ਸਥਾਪਿਤ ਕਰੇਗੀ, ਜਿਸ ਨਾਲ ਆਧੁਨਿਕ ਉਦਯੋਗਿਕ ਢਾਂਚੇ ਦੇ ਨਿਰਮਾਣ ਨਾਲ ਹਰਿਆਣਾ ਦੇ 138 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਬੈਠਕ ’ਚ ਅਭਿਯੁਦਯ ਪ੍ਰਿੰਟ ਇੰਡਸਟ੍ਰੀਸ਼ ਪ੍ਰਾਈਵੇਟ ਲਿਮਟਿਡ ਨੂੰ ਹਰਿਆਣਾ ਉੱਧਮ ਅਤੇ ਰੁਜ਼ਗਾਰ ਨੀਤੀ 2020 ਤਹਿਤ 31.68 ਕਰੋੜ ਰੁਪਏ ਦੇ ਵਿਸੇਸ਼ ਪ੍ਰੋਤਸਾਹਨ ਪੈਕੇਜ ਦੀ ਮਨਜ਼ੂਰੀ ਦਿੱਤੀ ਗਈ ਹੈ ਇਹ ਯੋਜਨਾ ੳੁੱਨਤ ਪੈਕੇਜਿੰਗ ਸਮੱਗਰੀ ਨਿਰਮਾਣ ਖੇਤਰ ’ਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਨਾਲ ਹਰਿਆਣਾ ਦੇ 105 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਇਆ ਕਰਾਏਗੀ।

Read Also :  ਭਾਜਪਾ ਤੋਂ ਸਾਵਧਾਨ ਰਹੋ, ਜੇ ਭਾਜਪਾ ਸੱਤਾ 'ਚ ਆਈ ਤਾਂ ਉਹ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰ ਦੇਣਗੇ: ਭਗਵੰਤ ਸਿੰਘ ਮਾਨ

ਇਸ ਤਰ੍ਹਾਂ ਮਾਰਕ ਐਗਜਾਸਟ ਸਿਸਟਮ ਲਿਮਟਿਡ ਨੂੰ ਹਰਿਆਣਾ ਉਧਮ ਅਤੇ ਰੁਜ਼ਗਾਰ ਨੀਤੀ 2020 ਤਹਿਤ 39.95 ਕਰੋੜ ਰੁਪਏ ਦੇ ਵਿਸੇਸ਼ ਪ੍ਰੋਤਸਾਹਨ ਪੈਕੇਜ ਦੀ ਮਨਜ਼ੂਰੀ ਦਿੱਤੀ ਗਈ ਹੈ ਕੰਪਨੀ ਝੱਜਰ ਜਿਲ੍ਹੇ ’ਚ ਆਟੋ ਕੰਪੋਨੇਂਟਸ ਨਿਰਮਾਣ ਇਕਾਈ ਸਥਾਪਿਤ ਕਰੇਗੀ, ਜਿਸ ਨਾਲ ਸੂਬੇ ’ਚ ਆਟੋ ਕੰਪੋਨੇਂਟਸ ਵਿਨਿਰਮਾਣ ਖੇਤਰ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਹਰਿਆਣਾ ਦੇ 123 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਬੈਠਕ ’ਚ ਬੀਈਯੂਐੱਮਈ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਹਰਿਆਣਾ ਉੱਦਮ ਅਤੇ ਰੁਜ਼ਗਾਰ ਨੀਤੀ-2020 ਤਹਿਤ 43. 05 ਕਰੋੜ ਰੁਪਏ ਦੇ ਵਿਸੇਸ਼ ਪ੍ਰੋਤਸਾਹਨ ਪੈਕਜ਼ ਦੀ ਮਨਜ਼ੂਰੀ ਦਿੱਤੀ ਗਈ।

ਹਿਸਾਰ ’ਚ ਡਰੋਨ ਬਣਾਉਣ ਵਾਲੀ ਕੰਪਨੀ ਨੂੰ ਮਿਲਣਗੇ 58.51 ਕਰੋੜ ਰੁਪਏ

ਇਸ ਤਰ੍ਹਾਂ, ਏਆਈਟੀਅੱੈਮਸੀ ਵੇਂਚਰਸ ਲਿਮਟਿਡ ਨੂੰ ਹਰਿਆਣਾ ਉਦਮ ਅਤੇ ਰੁਜ਼ਗਾਰ ਨੀਤੀ-2020 ਤਹਿਤ 58. 51 ਕਰੋੜ ਰੁਪਏ ਦੇ ਵਿਸੇਸ਼ ਪ੍ਰੋਤਸਾਹਨ ਪੈਕੇਜ਼ ਦੀ ਮਨਜੂਰੀ ਦਿੱੱਤੀ ਗਈ ਹੈ ਕੰਪਨੀ ਸਿਹਾਰ ਜ਼ਿਲ੍ਹੇ ’ਚ ਡਰੋਨ ਅਤੇ ਡਰੋਨ ਕੰਪੋਨੈਂਟਸ ਨਿਰਮਾਣ ਅਤੇ ਹੱਬ ਸਥਾਪਿਤ ਕਰੇਗੀ, ਜਿਸ ਨਾਲ ਰੱਖਿਆ ਅਤੇ ਏਅਰੋਸਪੇਸ ਵਿਨਿਰਮਾਣ ਖੇਤਰ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਹਰਿਆਣਾ ਦੇ 800 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

About The Author

Related Posts