IPL 2026 ਪਲੇਆਫ ਦਾ ਸ਼ਡਿਊਲ ਜਾਰੀ, ਅਹਿਮਦਾਬਾਦ ’ਚ ਖੇਡਿਆ ਜਾਵੇਗਾ FINAL

ਧਰਮਸ਼ਾਲਾ ਤੇ ਚੰਡੀਗੜ੍ਹ ’ਚ ਹੋਣਗੇ ਪਲੇਆਫ ਦੇ ਮੁਕਾਬਲੇ

Khushdeep Singh Picture
Published On

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਪਲੇਆਫ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ 26 ਮਈ ਨੂੰ ਕੁਆਲੀਫਾਇਰ 1 ਨਾਲ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਪਲੇਆਫ ਦੇ ਵੇਰਵੇ ਜਾਰੀ ਕੀਤੇ। 5 ਮਈ ਤੱਕ, ਆਈਪੀਐਲ 2026 ’ਚ 48 ਮੈਚ ਖੇਡੇ ਜਾ ਚੁੱਕੇ ਹਨ। 70 ਮੈਚਾਂ ਤੋਂ ਬਾਅਦ ਪਲੇਆਫ ਮੁਕਾਬਲੇ ਖੇਡੇ ਜਾਣਗੇ।

ਧਰਮਸ਼ਾਲਾ ’ਚ ਕੁਆਲੀਫਾਇਰੁ-1, ਚੰਡੀਗੜ੍ਹ ਨੂੰ ਮਿਲੀ 2 ਮੈਚਾਂ ਦੀ ਮੇਜ਼ਬਾਨੀ

ਆਈਪੀਐਲ 2026 ਦਾ ਪਹਿਲਾ ਪਲੇਆਫ ਮੈਚ, ਕੁਆਲੀਫਾਇਰ-1, 26 ਮਈ ਨੂੰ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ’ਚ ਖੇਡਿਆ ਜਾਵੇਗਾ। ਅੰਕ ਸੂਚੀ ’ਚ ਚੋਟੀ ਦੀਆਂ ਦੋ ਟੀਮਾਂ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ। ਫਿਰ ਟੂਰਨਾਮੈਂਟ ਚੰਡੀਗੜ੍ਹ ਦੇ ਨਵੇਂ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ’ਚ ਜਾਵੇਗਾ, ਜਿੱਥੇ ਐਲੀਮੀਨੇਟਰ 27 ਮਈ ਨੂੰ ਤੇ ਕੁਆਲੀਫਾਇਰ-2 29 ਮਈ ਨੂੰ ਖੇਡਿਆ ਜਾਵੇਗਾ। IPL 2026

Read Also : Rajasthan Weather News: ਅੱਜ 7 ਜ਼ਿਲ੍ਹਿਆਂ ’ਚ ਤੂਫਾਨ ਤੇ ਮੀਂਹ ਦਾ ਅਲਰਟ, ਬਾੜਮੇਰ ਰਿਹਾ ਸਭ ਤੋਂ ਗਰਮ

ਅਹਿਮਦਾਬਾਦ ’ਚ ਲਗਾਤਾਰ ਦੂਜੇ ਸਾਲ ਫਾਈਨਲ ਮੁਕਾਬਲਾ | IPL 2026

ਸੀਜ਼ਨ ਦਾ ਗ੍ਰੈਂਡ ਫਿਨਾਲੇ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਨਰਿੰਦਰ ਮੋਦੀ ਸਟੇਡੀਅਮ ਲਗਾਤਾਰ ਦੂਜੇ ਸਾਲ ਟਾਈਟਲ ਮੈਚ ਦੀ ਮੇਜ਼ਬਾਨੀ ਕਰੇਗਾ। ਆਈਪੀਐਲ 2025 ਦਾ ਫਾਈਨਲ ਵੀ ਇੱਥੇ ਖੇਡਿਆ ਗਿਆ ਸੀ, ਜਿੱਥੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਟਰਾਫੀ ਆਪਣੇ ਨਾਂਅ ਕੀਤੀ ਸੀ।

ਬੰਗਲੁਰੂ ਤੋਂ ਅਹਿਮਦਾਬਾਦ ਕਿਉਂ ਸ਼ਿਫਟ ਹੋਇਆ ਫਾਈਨਲ?

ਇਸ ਸਾਲ, ਪਲੇਆਫ ਲਈ ਤਿੰਨ ਵੱਖ-ਵੱਖ ਥਾਵਾਂ ਦੀ ਚੋਣ ਕੀਤੀ ਗਈ ਹੈ। ਬੰਗਲੌਰ ਨੂੰ ਅਸਲ ’ਚ ਫਾਈਨਲ ਦੀ ਮੇਜ਼ਬਾਨੀ ਕਰਨੀ ਸੀ। ਹਾਲਾਂਕਿ, ਸਥਾਨਕ ਐਸੋਸੀਏਸ਼ਨ ਤੇ ਅਧਿਕਾਰੀਆਂ ਦੀਆਂ ਕੁਝ ਮੰਗਾਂ ਸਨ ਜੋ ਬੀਸੀਸੀਆਈ ਦੇ ਪ੍ਰੋਟੋਕੋਲ ਤੇ ਦਿਸ਼ਾ-ਨਿਰਦੇਸ਼ਾਂ ਤੋਂ ਪਰੇ ਸਨ। ਨਤੀਜੇ ਵਜੋਂ, ਸਥਾਨ ਨੂੰ ਬਦਲਣਾ ਪਿਆ, ਤੇ ਅਹਿਮਦਾਬਾਦ ਨੂੰ ਫਾਈਨਲ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ। IPL 2026

About The Author

Related Posts